ਘਰਵਾਲੀ ਸੀ ਗਰਭਵਤੀ ਤਾਂ ਸੌਤੇਲਾ ਪਿਓ ਕਰਦਾ ਰਿਹਾ ਨਾਬਾਲਿਗ ਧੀ ਨਾਲ ਬਲਾਤਕਾਰ, ਭੇਦ ਖੁੱਲਿਆ ਤਾਂ ਅਦਾਲਤ ਨੇ ਸੁਣਾਈ 20 ਸਾਲ ਦੀ ਕੈਦ

ਘਰਵਾਲੀ ਸੀ ਗਰਭਵਤੀ ਤਾਂ ਸੌਤੇਲਾ ਪਿਓ ਕਰਦਾ ਰਿਹਾ ਨਾਬਾਲਿਗ ਧੀ ਨਾਲ ਬਲਾਤਕਾਰ, ਭੇਦ ਖੁੱਲਿਆ ਤਾਂ ਅਦਾਲਤ ਨੇ ਸੁਣਾਈ 20 ਸਾਲ ਦੀ ਕੈਦ

ਵੀਓਪੀ ਬਿਊਰੋ – ਫਾਸਟ ਟਰੈਕ ਅਦਾਲਤ ਨੇ ਇੱਕ 39 ਸਾਲਾ ਵਿਅਕਤੀ ਨੂੰ ਨਾਬਾਲਿਗ ਮਤਰੇਈ ਧੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 60,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਦੋ ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ। ਨਾਬਾਲਿਗ ਦੀ ਸ਼ਿਕਾਇਤ ‘ਤੇ ਸੈਕਟਰ-34 ਥਾਣਾ ਪੁਲਸ ਨੇ 5 ਨਵੰਬਰ, 2020 ਨੂੰ ਦੋਸ਼ੀ ਦੇ ਖਿਲਾਫ ਆਈਪੀਸੀ ਦੀ ਧਾਰਾ 376 (2) (ਐੱਫ), 376 (2) ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ, ਜਦਕਿ ਘਟਨਾ ਫਰਵਰੀ 2019 ਵਿੱਚ ਹੋਇਆ ਸੀ।

ਪੀੜਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਦੀ ਮਾਂ ਨੇ ਦੂਜਾ ਵਿਆਹ ਕਰ ਲਿਆ ਸੀ। ਜਿਸ ਆਦਮੀ ਨਾਲ ਉਸ ਦੀ ਮਾਂ ਨੇ ਦੁਬਾਰਾ ਵਿਆਹ ਕਰਵਾਇਆ ਸੀ, ਉਸ ਨੇ ਉਸ ਨਾਲ ਘਿਨੌਣਾ ਕੰਮ ਕੀਤਾ।

ਪੀੜਤ ਨਾਬਾਲਿਗ ਨੇ ਦੱਸਿਆ ਕਿ ਉਸ ਦੇ ਦੂਜੇ ਵਿਆਹ ਤੋਂ ਬਾਅਦ ਜਦੋਂ ਉਸ ਦੀ ਮਾਂ ਗਰਭਵਤੀ ਸੀ ਅਤੇ ਹਸਪਤਾਲ ਦਾਖਲ ਸੀ ਤਾਂ ਉਸ ਦੇ ਮਤਰੇਏ ਪਿਤਾ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਅਤੇ ਉਸ ਨੂੰ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ। ਨਾਬਾਲਿਗ ਨੇ ਇਹ ਵੀ ਦੋਸ਼ ਲਾਇਆ ਸੀ ਕਿ ਦੋਸ਼ੀ ਇਕ ਵਾਰ ਉਸ ਨੂੰ ਇਕ ਹੋਟਲ ਵਿਚ ਲੈ ਗਿਆ ਸੀ, ਉਥੇ ਵੀ ਉਸ ਨੇ ਉਸ ਨਾਲ ਜ਼ਬਰਦਸਤੀ ਕੀਤੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

error: Content is protected !!