Skip to content
Friday, November 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
3
ਗੁਆਂਢੀ ਦੀ ਸ਼ਿਕਾਇਤ ਲੈ ਕੇ ਥਾਣੇ ਗਈ ਔਰਤ ਨੂੰ ਏਐਸਆਈ ਨੇ ਮਾਰੇ ਥੱਪੜ
Latest News
Punjab
ਗੁਆਂਢੀ ਦੀ ਸ਼ਿਕਾਇਤ ਲੈ ਕੇ ਥਾਣੇ ਗਈ ਔਰਤ ਨੂੰ ਏਐਸਆਈ ਨੇ ਮਾਰੇ ਥੱਪੜ
April 3, 2023
Voice of Punjab
ਗੁਆਂਢੀ ਦੀ ਸ਼ਿਕਾਇਤ ਲੈ ਕੇ ਥਾਣੇ ਗਈ ਔਰਤ ਨੂੰ ਏਐਸਆਈ ਨੇ ਮਾਰੇ ਥੱਪੜ
ਵੀਓਪੀ ਬਿਊਰੋ, ਲੁਧਿਆਣਾ-ਗੁਆਂਡੀ ਦੀ ਸ਼ਿਕਾਇਤ ਲੈ ਕੇ ਥਾਣੇ ਗਏ ਔਰਤ ਦੀ ਹੀ ਏਐਸਆਈ ਵੱਲੋਂ ਖਾਤਰਦਾਰੀ ਕਰ ਦਿੱਤੀ ਗਈ। ਗੁੱਸੇ ਵਿਚ ਆਏ ਏਐਸਆਈ ਨੇ ਔਰਤ ਦੇ ਥੱਪੜ ਜੜ੍ਹ ਦਿੱਤੇ। ਔਰਤ ਨੇ ਇਸ ਮਾਮਲੇ ਵਿਚ ਉਚ ਅਧਿਕਾਰੀਆਂ ਕੋਲੋਂ ਉਕਤ ਏਐਸਆਈ ਖਿ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਲੁਧਿਆਣੇ ਦੀ ਈਡਬਲਯੂ ਕਾਲੋਨੀ ਵਾਸੀ ਸੁਨੀਤਾ ਗੁਆਂਢੀਆਂ ਵੱਲੋਂ ਰੋਜ਼ਾਨਾ ਉਚੀ ਆਵਾਜ਼ ਵਿਚ ਗਾਣੇ ਵਜਾਉਣ ਤੋਂ ਪਰੇਸ਼ਾਨ ਸੀ।
ਬੀਤੀ ਸਵੇਰ ਜਦੋਂ ਉਸ ਨੇ ਗੁਆਂਢੀ ਨੂੰ ਆਵਾਜ਼ ਘੱਟ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਧਿਰਾਂ ਥਾਣਾ ਡਵੀਜ਼ਨ ਨੰ. 7 ਵਿਚ ਪੁੱਜੀਆਂ। ਗੁਆਂਢੀ ਪੁਲਿਸ ਮੁਲਾਜ਼ਮਾਂ ਸਾਹਮਣੇ ਹੀ ਸੁਨੀਤਾ ਨੂੰ ਮਾੜਾ ਬੋਲਣ ਲੱਗਾ। ਸੁਨੀਤਾ ਨੇ ਦੋਸ਼ ਲਾਇਆ ਕਿ ਉਸ ਨੇ ਏਐਸਆਈ ਨੂੰ ਕਿਹਾ ਕਿ ਉਨ੍ਹਾਂ ਸਾਹਮਣੇ ਹੀ ਗੁਆਂਢੀ ਉਸ ਨੂੰ ਮਾੜਾ ਬੋਲ ਰਿਹਾ ਹੈ।
ਸੁਨੀਤਾ ਨੇ ਮੋਬਾਈਲ ਕੱਢ ਕੇ ਵੀਡੀਓ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਇਹ ਵੇਖ ਗੁੱਸੇ ਵਿਚ ਆਏ ਏਐਸਆਈ ਨੇ ਸੁਨੀਤਾ ਦੇ ਥੱਪੜ ਮਾਰ ਦਿੱਤੇ ਤੇ ਮੋਬਾਈਲ ਖੋਹ ਲਿਆ। ਸੁਨੀਤਾ ਨੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਥਾਣੇ ਵਿਚ ਉਸ ਨੂੰ ਥੱਪੜ ਮਾਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇ।
Post navigation
ਅੰਮ੍ਰਿਤਪਾਲ ਸਿੰਘ ਦੀ ਸਰਬੱਤ ਖ਼ਾਲਸਾ ਸੱਦਣ ਦੀ ਮੰਗ ਨਿੱਜੀ ਲੜਾਈ ਦਾ ਹਿੱਸਾ, ਸਿੱਖ ਆਗੂਆਂ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ- ਨੌਜਵਾਨਾਂ ਨੂੰ ਪਾਇਆ ਗ਼ਲਤ ਰਸਤੇ
ਵਿਦੇਸ਼ਾਂ ਵਿਚ ਬੈਠੇ ਗੋਲਡੀ ਬਰਾੜ ਸਮੇਤ ਹੋਰ ਗੈਂਗਸਟਰਾਂ ਖਿਲਾਫ਼ ਹੋਵੇਗੀ ਕਾਰਵਾਈ, ਕੇਂਦਰ ਸਰਕਾਰ ਨੇ ਜਾਰੀ ਕੀਤੀ 28 ਗੈਂਗਸਟਰਾਂ ਦੀ ਸੂਚੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us