ਸਿੱਧੂ ਦੇ ਘਰ ਨੇੜੇ ਹੀ ਧਰਨਾ ਲਾ ਕੇ ਬੈਠੇ ਕਾਂਗਰਸੀਆਂ ਨੂੰ ਨਵਜੋਤ ਸਿੱਧੂ ਦੀ ਨਹੀਂ ਆਈ ਯਾਦ, ਰਾਜਾ ਵੜਿੰਗ ਕਹਿੰਦਾ-ਅਜੇ ਸਮਾਂ ਨਹੀਂ ਮਿਲਿਆ ਮਿਲਣ ਦਾ

ਸਿੱਧੂ ਦੇ ਘਰ ਨੇੜੇ ਹੀ ਧਰਨਾ ਲਾ ਕੇ ਬੈਠੇ ਕਾਂਗਰਸੀਆਂ ਨੂੰ ਨਵਜੋਤ ਸਿੱਧੂ ਦੀ ਨਹੀਂ ਆਈ ਯਾਦ, ਰਾਜਾ ਵੜਿੰਗ ਕਹਿੰਦਾ-ਅਜੇ ਸਮਾਂ ਨਹੀਂ ਮਿਲਿਆ ਮਿਲਣ ਦਾ

ਪਟਿਆਲਾ (ਵੀਓਪੀ ਬਿਊਰੋ) ਪੰਜਾਬ ਕਾਂਗਰਸ ‘ਚ ਧੜੇਬੰਦੀ ਉਸ ਸਮੇਂ ਸਾਹਮਣੇ ਆਈ ਜਦੋਂ ਨਵਜੋਤ ਸਿੰਘ ਸਿੱਧੂ ਪਟਿਆਲਾ ‘ਚ ਕਾਂਗਰਸ ਦੇ ਅਰਥੀ ਫੂਕ ਮਾਰਚ ‘ਚੋਂ ਗੈਰ-ਹਾਜ਼ਰ ਰਹੇ। ਦਰਅਸਲ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਨੇ ਪਟਿਆਲਾ ਵਿੱਚ ਅਰਥੀ ਫੂਕ ਮਾਰਚ ਕੱਢਿਆ।

ਇਸ ਅਰਥੀ ਫੂਕ ਮਾਰਚ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਤੋਂ ਇਲਾਵਾ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਹਾਜ਼ਰ ਸਨ।

ਇਸ ਸਬੰਧੀ ਜਦੋਂ ਵੜਿੰਗ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੂਬਾ ਪੱਧਰ ਦੇ ਕਈ ਆਗੂ ਜ਼ਿਲ੍ਹਾ ਪੱਧਰ ‘ਤੇ ਇਸ ਅਰਥੀ ਫੂਕ ਮਾਰਚ ਵਿੱਚ ਨਹੀਂ ਪੁੱਜੇ।ਤਾਂ ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਵੱਡੇ ਭਰਾ ਹਨ। ਉਸ ਨਾਲ ਕੋਈ ਗੁੱਸਾ ਨਹੀਂ ਹੈ। ਜੇਕਰ ਸਮਾਂ ਮਿਲਿਆ ਤਾਂ ਜਲਦੀ ਹੀ ਸਿੱਧੂ ਨਾਲ ਮੁਲਾਕਾਤ ਕਰਾਂਗੇ।

ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਇਕਜੁੱਟ ਹੈ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਅਤੇ ਲੋਕ ਹਿੱਤ ਵਿਚ ਜ਼ੋਰਦਾਰ ਆਵਾਜ਼ ਬੁਲੰਦ ਕਰੇਗੀ। ਸਿੱਧੂ ਪਾਰਟੀ ਦੇ ਸਤਿਕਾਰਤ ਆਗੂ ਹਨ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਖੁਦ ਟਵੀਟ ਕਰਕੇ ਸਿੱਧੂ ਦਾ ਸਵਾਗਤ ਕੀਤਾ।

error: Content is protected !!