ਭਾਜਪਾ ਨੇਤਾ ਦਾ ਲੜਕੀਆਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਬਿਆਨ, ਲੋਕ ਬੋਲੇ- ਲੜਕੀਆਂ ਨੂੰ ਕੱਪੜੇ ਨਹੀਂ ਤੁਹਾਨੂੰ ਸੋਚ ਬਦਲਣ ਦੀ ਲੋੜ ਹੈ

ਭਾਜਪਾ ਨੇਤਾ ਦਾ ਲੜਕੀਆਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਬਿਆਨ, ਲੋਕ ਬੋਲੇ- ਲੜਕੀਆਂ ਨੂੰ ਕੱਪੜੇ ਨਹੀਂ ਤੁਹਾਨੂੰ ਸੋਚ ਬਦਲਣ ਦੀ ਲੋੜ ਹੈ

 

ਨਵੀਂ ਦਿੱਲੀ (ਵੀਓਪੀ ਬਿਊਰੋ) ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਇੱਕ ਵਾਰ ਫਿਰ ਆਪਣੇ ਵਿਵਾਦਿਤ ਬਿਆਨ ਕਾਰਨ ਚਰਚਾ ਵਿੱਚ ਹਨ। ਵਿਜੇਵਰਗੀਆ ਨੇ ਇਸ ਵਾਰ ਕੁੜੀਆਂ ਦੇ ਕੱਪੜਿਆਂ ਨੂੰ ਲੈ ਕੇ ਬਿਆਨ ਦਿੱਤਾ ਹੈ। ਉਸਨੇ ਕਿਹਾ ਹੈ ਕਿ ਕੁੜੀਆਂ ਅਜਿਹੇ ਗੰਦੇ ਕੱਪੜੇ ਪਾ ਕੇ ਬਾਹਰ ਆਉਂਦੀਆਂ ਹਨ ਕਿ ਉਹ “ਸ਼ਰੂਪਨਾਖਾ” ਵਰਗੀਆਂ ਲੱਗਦੀਆਂ ਹਨ। ਵਿਜੇਵਰਗਿਆ ਦੇ ਮੁਤਾਬਕ ਦੇਵੀ ਦਾ ਰੂਪ ਹੁਣ ਕੁੜੀਆਂ ‘ਚ ਨਜ਼ਰ ਨਹੀਂ ਆਉਂਦਾ। ਇਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਟਿੱਪਣੀ ‘ਤੇ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਹੈ।

ਉਸ ਨੇ ਕਿਹਾ ਕਿ ਜਦੋਂ ਮੈਂ ਰਾਤ ਨੂੰ ਬਾਹਰ ਨਿਕਲਦਾ ਹਾਂ, ਨੌਜਵਾਨਾਂ ਨੂੰ ਨਸ਼ੇ ਵਿੱਚ ਧੁੱਤ ਦੇਖਦਾ ਹਾਂ, ਤਾਂ ਮੈਨੂੰ ਸੱਚਮੁੱਚ ਅਜਿਹੀ ਇੱਛਾ ਹੁੰਦੀ ਹੈ ਕਿ ਮੈਂ ਹੇਠਾਂ ਉਤਰ ਕੇ ਪੰਜ-ਸੱਤਾਂ ਨੂੰ ਫੜ ਕੇ ਉਨ੍ਹਾਂ ਦਾ ਕੁੱਟਾਪਾ ਚਾੜਾ। ਤਾਂ ਜੋ ਉਨ੍ਹਾਂ ਦਾ ਸਾਰਾ ਨਸ਼ਾ ਦੂਰ ਹੋ ਜਾਵੇ। ਮੈਂ ਭਗਵਾਨ ਦੀ ਸੌਂਹ ਖਾਂਦਾ ਹਾਂ, ਮੈਂ ਹਨੂੰਮਾਨ ਜਯੰਤੀ ਵਾਲੇ ਦਿਨ ਝੂਠ ਨਹੀਂ ਬੋਲ ਰਿਹਾ। ਕੁੜੀਆਂ ਅਜਿਹੇ ਗੰਦੇ ਕੱਪੜੇ ਪਾ ਕੇ ਬਾਹਰ ਨਿਕਲਦੀਆਂ ਹਨ। ਅਸੀਂ ਔਰਤਾਂ ਨੂੰ ਦੇਵੀ ਮੰਨਦੇ ਹਾਂ, ਪਰ ਇਨ੍ਹਾਂ ਕੁੜੀਆਂ ਵਿੱਚ ਦੇਵੀ ਦਾ ਰੂਪ ਨਜ਼ਰ ਨਹੀਂ ਆਉਂਦਾ। ਬਿਲਕੁਲ ਸ਼ਰੂਪਨਾਖਾ ਵਰਗਾ ਦਿਸਦਾ ਹੈ।

ਅੱਗੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਬੱਚਿਆਂ ਲਈ ਸਿੱਖਿਆ ਜ਼ਰੂਰੀ ਨਹੀਂ, ਸੱਭਿਆਚਾਰ ਜ਼ਰੂਰੀ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕਦਰਾਂ-ਕੀਮਤਾਂ ਦੇਣੀਆਂ ਚਾਹੀਦੀਆਂ ਹਨ। ਇਸ ਤੋਂ ਉਲਟ ਲੋਕਾਂ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ਉਪਰ ਉਨ੍ਹਾਂ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਹਨ।


ਇਸ ਦੌਰਾਨ ਲੋਕਾਂ ਨੇ ਕਿਹਾ ਕਿ ਤੁਹਾਡੀ ਸੋਚ ਹੀ ਗਲਤ ਹੈ, ਜੋ ਤੁਸੀਂ ਲੜਕੀ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ। ਲੋਕਾਂ ਨੇ ਇਸ ਸਬੰਧੀ ਭਾਜਪਾ ਸਰਕਾਰ ਨੂੰ ਉਚਿਤ ਕਦਮ ਚੁੱਕਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕਿਹਾ ਕਿ ਅਜਿਹਾ ਬਿਆਨ ਭਾਜਪਾ ਆਗੂ ਦੀ ਸੋਚ ਨੂੰ ਦਰਸਾਉਂਦਾ ਹੈ।

ਇਸ ਦੇ ਨਾਲ ਹੀ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਹੈ ਕਿ ਲੜਕੀਆਂ ਨੂੰ ਕੱਪੜੇ ਨਹੀਂ, ਤੁਹਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਸਭ ਦਾ ਆਪਣਾ ਅਧਿਕਾਰ ਹੈ ਜਿਉਣ ਦਾ ਤੇ ਕੋਈ ਜੇਕਰ ਕਿਸੇ ਨੂੰ ਦੁਖੀ ਕਿਤੇ ਬਿਨਾਂ ਰਹਿ ਰਿਹਾ ਹੈ ਤਾਂ ਇਸ ਵਿੱਚ ਤੁਹਾਨੂੰ ਕੀ ਤਕਲੀਫ ਹੈ। ਲੋਕਾਂ ਨੇ ਇਸ ਗੱਲ ਨੂੰ ਲੈ ਕੇ ਭਾਜਪਾ ਆਗੂ ਦਾ ਕਾਫੀ ਵਿਰੋਧ ਕੀਤਾ ਹੈ।

error: Content is protected !!