‘ਮੈਨੂੰ ਕੁੱਟਿਆ, ਮਾਰਿਆ, ਜੇਲ੍ਹੀਂ ਡਕਿਆ ਜਾ ਸਕਦੈ, ਕਤਲ ਵੀ ਕੀਤਾ ਜਾ ਸਕਦੈ’, ਪ੍ਰੈਸ ਕਾਨਫਰੰਸ ਕਰ ਕੇ ਚਰਨਜੀਤ ਸਿੰਘ ਚੰਨੀ ਨੇ ਪ੍ਰਗਟਾਇਆ ਖਦਸ਼ਾ

‘ਮੈਨੂੰ ਕੁੱਟਿਆ, ਮਾਰਿਆ, ਜੇਲ੍ਹੀਂ ਡਕਿਆ ਜਾ ਸਕਦੈ, ਕਤਲ ਵੀ ਕੀਤਾ ਜਾ ਸਕਦੈ’, ਪ੍ਰੈਸ ਕਾਨਫਰੰਸ ਕਰ ਕੇ ਚਰਨਜੀਤ ਸਿੰਘ ਚੰਨੀ ਨੇ ਪ੍ਰਗਟਾਇਆ ਖਦਸ਼ਾ


ਵੀਓਪੀ ਬਿਊਰੋ, ਮੁਹਾਲੀ : ਵਿਸਾਖੀ ਦੀ ਛੁੱਟੀ ਵਾਲੇ ਦਿਨ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਜੀਲੈਂਸ ਸਾਹਮਣੇ ਪੇਸ਼ ਹੋ ਰਹੇ ਹਨ। ਪੇਸ਼ੀ ਤੋਂ ਪਹਿਲਾਂ ਚੰਨੀ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਕਈ ਸਿਆਸੀ ਨਿਸ਼ਾਨੇ ਵਿਨ੍ਹੇ। ਪੇਸ਼ੀ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਉਨ੍ਹਾਂ ਪੰਜਾਬ ਸਰਕਾਰ ’ਤੇ ਕਈ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ‘ਵਿਜੀਲੈਂਸ ਨੇ ਮੈਨੂੰ 20 ਅਪ੍ਰੈਲ ਨੂੰ ਦੁਬਾਰਾ ਬੁਲਾਇਆ ਸੀ ਪਰ ਅੱਜ ਛੁੱਟੀ ਵਾਲੇ ਦਿਨ ਸਪੈਸ਼ਲ ਦਫ਼ਤਰ ਖੋਲ੍ਹ ਕੇ ਮੈਨੂੰ ਪੇਸ਼ ਹੋ ਲਈ ਕਿਹਾ।’


ਉਨ੍ਹਾਂ ਕਿਹਾ ‘ਮੈਂ ਇਕੱਲਾ ਹੀ ਵਿਜੀਲੈਂਸ ਦਫ਼ਤਰ ਜਾਵਾਂਗਾ। ਭਾਵੇਂ ਮੈਨੂੰ ਬਿਠਾਉਣ, ਕੁੱਟਣ, ਮਾਰਨ, ਜੇਲ੍ਹ ‘ਚ ਭੇਜਣ, ਜੋ ਵੀ ਕਰਨਾ ਹੈ ਕਰ ਲੈਣ। ਅੱਜ ਮੈਨੂੰ ਫੜ੍ਹਿਆ ਵੀ ਜਾ ਸਕਦਾ ਹੈ, ਜੇਲ੍ਹ ‘ਚ ਭੇਜਿਆ ਜਾ ਸਕਦਾ ਹੈ ਅਤੇ ਇਕ ਨਾ ਇਕ ਦਿਨ ਜਾਨ ਤੋਂ ਵੀ ਮਾਰਿਆ ਵੀ ਜਾ ਸਕਦਾ ਹੈ ਪਰ ਮੈਂ ਇਸ ਸਭ ਲਈ ਤਿਆਰ ਹਨ। ਪੰਜਾਬ ਸਰਕਾਰ ਕੁੱਟ ਸਕਦੀ ਹੈ, ਮਾਰ ਵੀ ਸਕਦੀ ਹੈ, ਪਰ ਮੈਂ ਇਕੱਲਾ ਹੀ ਵਿਜੀਲੈਂਸ ਦਫ਼ਤਰ ਜਾਵਾਂਗਾ। ਮੈਨੂੰ ਸਰਕਾਰ ਦੇ ਜ਼ੁਲਮ ਨੂੰ ਸਹਿਣ ਦਾ ਬਲ ਮੇਰੇ ਗੁਰੂ ਤੇ ਵੱਡੇ ਸਾਹਿਬਜ਼ਾਦਿਆਂ ਤੋਂ ਮਿਲ ਰਿਹਾ ਹੈ।’

error: Content is protected !!