ਲੜਕੀ ਨੂੰ ਫ੍ਰੈਂਡਸ਼ਿਪ ਲਈ ਕਰਦਾ ਸੀ ਤੰਗ, ਅਗਲੀ ਨੇ ਸਕੀਮ ਲਾ ਕੇ ਸੱਦ ਲਿਆ ਫਿਰ ਸਹੇਲੀਆਂ ਨਾਲ ਮਿਲ ਕੇ ਚਾੜਿਆ ਕੁਟਾਪਾ ਤੇ ਕਰ ਲਿਆ ਕਿਡਨੈਪ

ਲੜਕੀ ਨੂੰ ਫ੍ਰੈਂਡਸ਼ਿਪ ਲਈ ਕਰਦਾ ਸੀ ਤੰਗ, ਅਗਲੀ ਨੇ ਸਕੀਮ ਲਾ ਕੇ ਸੱਦ ਲਿਆ ਫਿਰ ਸਹੇਲੀਆਂ ਨਾਲ ਮਿਲ ਕੇ ਚਾੜਿਆ ਕੁਟਾਪਾ ਤੇ ਕਰ ਲਿਆ ਕਿਡਨੈਪ

ਅੰਮ੍ਰਿਤਸਰ (ਵੀਓਪੀ ਬਿਊਰੋ) ਇੰਸਟਾਗ੍ਰਾਮ ‘ਤੇ ਇਕ ਮੁਟਿਆਰ ਨੂੰ ਮੈਸੇਜ ਭੇਜਣਾ ਉਸ ਨੌਜਵਾਨ ‘ਤੇ ਉਸ ਸਮੇਂ ਭਾਰੀ ਪੈ ਗਿਆ ਜਦੋਂ ਉਹ ਸ਼ੁੱਕਰਵਾਰ ਸ਼ਾਮ ਨੂੰ ਆਪਣੀਆਂ ਸਹੇਲੀਆਂ ਅਤੇ ਦੋਸਤਾਂ ਨਾਲ ਉਸ ਨੂੰ ਅਗਵਾ ਕਰਨ ਲਈ ਲਾਰੈਂਸ ਰੋਡ ਪਹੁੰਚ ਗਈ। ਹੰਗਾਮਾ ਕਰਨ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਨੂੰ ਕੁੱਟਮਾਰ ਕਰ ਕੇ ਕਾਰ ਵਿਚ ਬਿਠਾ ਲਿਆ ਪਰ ਆਸਪਾਸ ਦੇ ਲੋਕਾਂ ਨੇ ਉਸ ਨੂੰ ਬਚਾ ਲਿਆ।

ਚਸ਼ਮਦੀਦਾਂ ਨੇ ਦੱਸਿਆ ਕਿ ਸ਼ੁਭਮ ਨਾਂ ਦਾ ਨੌਜਵਾਨ ਇੰਸਟਾਗ੍ਰਾਮ ‘ਤੇ ਮੈਸੇਜ ਭੇਜ ਕੇ ਇਕ ਮੁਟਿਆਰ ਨੂੰ ਤੰਗ ਕਰਦਾ ਸੀ। ਲੜਕੀ ਨੇ ਇਸ ਬਾਰੇ ਆਪਣੇ ਦੋਸਤਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸਾਰਿਆਂ ਨੇ ਸ਼ੁਭਮ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ ਅਤੇ ਸ਼ੁੱਕਰਵਾਰ ਸ਼ਾਮ ਨੂੰ ਲਾਰੈਂਸ ਰੋਡ ‘ਤੇ ਉਸ ਨੂੰ ਮਿਲਣ ਲਈ ਬੁਲਾਇਆ। ਜਿਵੇਂ ਹੀ ਸ਼ੁਭਮ ਲੜਕੀ ਦੇ ਨੇੜੇ ਪਹੁੰਚਿਆ ਤਾਂ ਉਸ ਦੀਆਂ ਸਹੇਲੀਆਂ ਤੇ ਦੋਸਤਾਂ ਨੇ ਉਸ ਨੂੰ ਘੇਰ ਲਿਆ। ਉਸ ਦੀ ਕੁੱਟਮਾਰ ਕੀਤੀ ਗਈ ਅਤੇ ਜ਼ਬਰਦਸਤੀ ਕਾਰ ਵਿਚ ਬਿਠਾ ਦਿੱਤਾ ਗਿਆ। ਇਸ ਤੋਂ ਬਾਅਦ ਸ਼ੁਭਮ ਨੇ ਰੌਲਾ ਪਾਇਆ ਅਤੇ ਲੋਕਾਂ ਨੂੰ ਇਕੱਠਾ ਕਰ ਲਿਆ।

ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਵਿਚਕਾਰ ਬਚਾਅ ਕਰਦੇ ਹੋਏ ਕਾਰ ਸਵਾਰਾਂ ਨੂੰ ਘੇਰ ਲਿਆ ਅਤੇ ਥਾਣਾ ਸਿਵਲ ਲਾਈਨ ਨੂੰ ਵੀ ਸੂਚਿਤ ਕੀਤਾ। ਇਸ ਦੌਰਾਨ ਡਰਾਈਵਰ ਨੇ ਕਾਰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਲੋਕ ਕਾਰ ਦੇ ਅੱਗੇ ਖੜ੍ਹੇ ਹੋ ਗਏ। ਉਨ੍ਹਾਂ ਨੇ ਚੀਕਦੇ ਹੋਏ ਸ਼ੁਭਮ ਨੂੰ ਕਾਰ ‘ਚੋਂ ਬਾਹਰ ਕੱਢਿਆ।

ਜਦੋਂ ਲੋਕਾਂ ਨੇ ਮੋਬਾਈਲ ‘ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਲੜਕੀ ਦੇ ਨਾਲ ਆਈਆਂ ਦੋਵੇਂ ਲੜਕੀਆਂ ਨੇ ਮੂੰਹ ਛੁਪਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਡਰਾਈਵਰ ਤੇ ਆਪਣੇ ਸਾਥੀਆਂ ਸਮੇਤ ਕਾਰ ਛੱਡ ਕੇ ਫ਼ਰਾਰ ਹੋ ਗਿਆ। ਸਿਵਲ ਲਾਈਨ ਪੁਲਿਸ ਨੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਉਹ ਉਸ ਦੀ ਮਦਦ ਨਾਲ ਅਗਵਾ ਕਰਨ ਆਏ ਲੜਕੀਆਂ ਅਤੇ ਲੜਕਿਆਂ ਨੂੰ ਟਰੇਸ ਕਰ ਰਹੀ ਹੈ।

error: Content is protected !!