ਅੰਮ੍ਰਿਤਸਰ ‘ਚ ਭਾਜਪਾ ਦੇ ਐੱਸਸੀ ਆਗੂ ਨੂੰ ਘਰ ਆ ਕੇ ਬਦਮਾਸ਼ਾਂ ਨੇ ਮਾਰੀਆਂ ਗੋਲੀਆਂ, ਜਬਾੜੇ ‘ਚ ਲੱਗੀ ਗੋਲੀ ਫਿਰ ਵੀ ਕਰਦਾ ਰਿਹਾ ਬਦਮਾਸ਼ਾਂ ਨਾਲ ਮੁਕਾਬਲਾ

ਅੰਮ੍ਰਿਤਸਰ ‘ਚ ਭਾਜਪਾ ਦੇ ਐੱਸਸੀ ਆਗੂ ਨੂੰ ਘਰ ਆ ਕੇ ਬਦਮਾਸ਼ਾਂ ਨੇ ਮਾਰੀਆਂ ਗੋਲੀਆਂ, ਜਬਾੜੇ ‘ਚ ਲੱਗੀ ਗੋਲੀ ਫਿਰ ਵੀ ਕਰਦਾ ਰਿਹਾ ਬਦਮਾਸ਼ਾਂ ਨਾਲ ਮੁਕਾਬਲਾ

ਵੀਓਪੀ ਬਿਊਰੋ – ਅੰਮ੍ਰਿਤਸਰ ਵਿੱਚ ਭਾਜਪਾ ਆਗੂ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ। ਜੰਡਿਆਲਾ ਗੁਰੂ ਦੇ ਰਹਿਣ ਵਾਲੇ ਭਾਜਪਾ ਐਸ.ਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਆਪਣੇ ਗ੍ਰਹਿ ਵਿਖੇ ਮੌਜੂਦ ਸਨ। ਇਸ ਦੌਰਾਨ ਦੋ ਬਾਈਕ ਸਵਾਰਾਂ ਨੇ ਆ ਕੇ ਉਨ੍ਹਾਂ ਨੂੰ ਬਾਹਰ ਬੁਲਾ ਕੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਕੇਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਐਸਐਸਪੀ ਦਿਹਾਤੀ ਸਤਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਹਨ।

ਘਟਨਾ ਰਾਤ ਕਰੀਬ 9 ਵਜੇ ਵਾਪਰੀ। ਬਲਵਿੰਦਰ ਸਿੰਘ ਜੋਤੀਸਰ ਇਲਾਕੇ ਵਿੱਚ ਸਥਿਤ ਆਪਣੇ ਘਰ ਵਿੱਚ ਮੌਜੂਦ ਸੀ। ਉਦੋਂ ਬਾਈਕ ‘ਤੇ ਦੋ ਨੌਜਵਾਨ ਆਏਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਉਨ੍ਹਾਂ ਨੇ ਭਾਜਪਾ ਆਗੂ ਦੀ ਬੇਟੀ ਨੂੰ ਆਵਾਜ਼ ਦਿੱਤੀ ਅਤੇ ਪਿਤਾ ਨੂੰ ਬੁਲਾਉਣ ਲਈ ਕਿਹਾ। ਬੇਟੀ ਨੇ ਬਲਵਿੰਦਰ ਸਿੰਘ ਨੂੰ ਬਾਹਰ ਬੁਲਾਇਆ ਤਾਂ ਇੰਨੇ ‘ਚ ਹੀ ਬਾਈਕ ਸਵਾਰਾਂ ਨੇ ਉਸ ਉਪਰ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਬਲਵਿੰਦਰ ਸਿੰਘ ਦੇ ਜਬਾੜੇ ‘ਚ ਗੋਲੀ ਲੱਗੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਬਾਈਕ ਸਵਾਰ ਹਮਲਾਵਰਾਂ ਦਾ ਮੁਕਾਬਲਾ ਕੀਤਾ। ਬਲਵਿੰਦਰ ਸਿੰਘ ਦੀ ਹਿੰਮਤ ਦੇਖ ਕੇ ਹਮਲਾਵਰਾਂ ਨੂੰ ਉਥੋਂ ਭੱਜਣਾ ਪਿਆ। ਜਿਸ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਕੇਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਬਲਵਿੰਦਰ ਸਿੰਘ ਜਲੰਧਰ ਵਿੱਚ ਲੋਕ ਸਭਾ ਉਪ ਚੋਣ ਵਿੱਚ ਰੁੱਝੇ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਉਹ ਸੀਨੀਅਰ ਆਗੂ ਕੇਵਲ ਕੁਮਾਰ ਨਾਲ ਜਲੰਧਰ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਪਰਤੇ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਪਰ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਂ ਜੋ ਹਮਲਾਵਰਾਂ ਦਾ ਕੋਈ ਸੁਰਾਗ ਮਿਲ ਸਕੇ। ਭਾਜਪਾ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਉਹ ਵਧੇਰੇ ਜਾਣਕਾਰੀ ਨਹੀਂ ਦੇ ਸਕਦੇ ਪਰ ਜਲਦੀ ਹੀ ਪੁਲਿਸ ਮੁਲਜ਼ਮਾਂ ਤੱਕ ਪਹੁੰਚ ਜਾਵੇਗੀ।

error: Content is protected !!