ਤੇਜ਼ ਹਵਾਵਾਂ ਤੇ ਹਲਕੀ ਬੂੰਦਾਬਾਂਦੀ ਨੇ ਬਦਲਿਆ ਪੰਜਾਬ ਦਾ ਮੌਸਮ, ਅੱਜ ਵੀ ਚੱਲਣੀਆਂ 40-50 ਦੀ ਸਪੀਡ ਨਾਲ ਤੇਜ਼ ਹਵਾਵਾਂ ਤੇ ਬਾਰਿਸ਼ ਦੀ ਵੀ ਸੰਭਾਵਨਾ

ਤੇਜ਼ ਹਵਾਵਾਂ ਤੇ ਹਲਕੀ ਬੂੰਦਾਬਾਂਦੀ ਨੇ ਬਦਲਿਆ ਪੰਜਾਬ ਦਾ ਮੌਸਮ, ਅੱਜ ਵੀ ਚੱਲਣੀਆਂ 40-50 ਦੀ ਸਪੀਡ ਨਾਲ ਤੇਜ਼ ਹਵਾਵਾਂ ਤੇ ਬਾਰਿਸ਼ ਦੀ ਵੀ ਸੰਭਾਵਨਾ

ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ-ਪੰਜਾਬ-ਹਰਿਆਣਾ-ਹਿਮਾਚਲ ਪ੍ਰਦੇਸ਼ ਸਮੇਤ ਇਸ ਇਲਾਕੇ ਵਿਚ ਤੜਕਸਾਰ ਤੋਂ ਪਹਿਲਾ ਹੀ ਹੋਈ ਹਲਕੀ ਬੂੰਦਾਬਾਂਦੀ ਤੇ ਤੇਜ਼ ਹਨੇਰੀ ਨੇ ਮੌਸਮ ਨੂੰ ਥੋੜਾ ਠੰਡਾ ਕਰਨ ਵਿੱਚ ਮਦਦ ਕੀਤੀ ਹੈ ਅਤੇ ਇਸ ਦੇ ਨਾਲ ਹੀ ਕਈ ਦਿਨਾਂ ਤੋਂ ਵੱਧ ਰਹੀ ਤੇਜ਼ ਗਰਮੀ ਵੀ ਰਾਹਤ ਮਿਲੀ ਹੈ। ਉਸ ਦੌਰਾਨ ਤੇਜ਼ ਹਵਾਵਾਂ ਨੇ ਇਕ ਵਾਰ ਲਈ ਕਿਸਾਨਾਂ ਨੂੰ ਫਿਰ ਚਿੰਤਾ ਵਿੱਚ ਪਾ ਦਿੱਤਾ ਸੀ।

ਇਸ ਦੇ ਨਾਲ ਹੀ ਅੱਜ ਵੀ ਮੌਸਮ ਦਾ ਇਹ ਹੀ ਹਾਲ ਰਹਿਣ ਵਾਲਾ ਹੈ। ਮੌਸਮ ਵਿਭਾਗ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਦਾ ਅਸਰ 19 ਅਤੇ 20 ਅਪ੍ਰੈਲ ਨੂੰ ਦੇਖਣ ਨੂੰ ਮਿਲੇਗਾ। ਇਨ੍ਹਾਂ ਦੋ ਦਿਨਾਂ ਵਿੱਚ ਵਿਭਾਗ ਨੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ।

ਬੁੱਧਵਾਰ ਨੂੰ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਾਪਮਾਨ ਵੀ 38 ਡਿਗਰੀ ਤੱਕ ਪਹੁੰਚ ਜਾਵੇਗਾ। ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਦੋ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਅਤੇ ਫਿਰ ਦੋ ਤੋਂ ਤਿੰਨ ਡਿਗਰੀ ਦੇ ਵਾਧੇ ਦੀ ਸੰਭਾਵਨਾ ਹੈ।

ਜਿੱਥੇ ਮੈਦਾਨੀ ਇਲਾਕੇ ਗਰਮੀ ਨਾਲ ਜੂਝ ਰਹੇ ਹਨ, ਉੱਥੇ ਹੀ ਪਹਾੜਾਂ ‘ਤੇ ਮੀਂਹ ਅਤੇ ਬਰਫ਼ਬਾਰੀ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਮਨਾਲੀ, ਉਦੈਪੁਰ ਅਤੇ ਕੇਲੌਂਗ ਵਿੱਚ ਮੰਗਲਵਾਰ ਨੂੰ ਆਰੇਂਜ ਅਲਰਟ ਦੇ ਵਿਚਕਾਰ ਬਰਫਬਾਰੀ ਹੋਈ। ਰੋਹਤਾਂਗ ਦੱਰੇ, ਕੁੰਜਮ ਦੱਰੇ, ਸ਼ਿੰਕੁਲਾ ਅਤੇ ਬਰਾਲਾਚਾ ਵਿੱਚ ਹਲਕੀ ਬਰਫ਼ਬਾਰੀ ਹੋਈ। ਮਨਾਲੀ ਸਥਿਤ SASE ਨੇ ਲਾਹੌਲ ‘ਚ ਬਰਫੀਲੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ। ਸ਼ਿਮਲਾ ‘ਚ ਮੰਗਲਵਾਰ ਨੂੰ ਗੜੇਮਾਰੀ ਦੇ ਨਾਲ ਬੱਦਲਵਾਈ ਹੋਈ ਬਾਰਿਸ਼ ਹੋਈ। ਊਨਾ, ਬਿਲਾਸਪੁਰ, ਕਿਨੌਰ ਵਿੱਚ ਹਲਕੀ ਬਾਰਿਸ਼ ਹੋਈ।

error: Content is protected !!