ਜੇ ਫੜ ਲਿਆ ਸੀ ਤਾਂ ਫਿਰ ਅਮਰੀਕਾ ‘ਚ ਕਰਨ ਔਜਲਾ ਨਾਲ ਕਿਵੇਂ ਗੈਂਗਸਟਰ ਅਨਮੋਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਐਕਟਿਵ ਹੋਈ ਕੇਂਦਰ ਸਰਕਾਰ

ਜੇ ਫੜ ਲਿਆ ਸੀ ਤਾਂ ਫਿਰ ਅਮਰੀਕਾ ‘ਚ ਕਰਨ ਔਜਲਾ ਨਾਲ ਕਿਵੇਂ ਗੈਂਗਸਟਰ ਅਨਮੋਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਐਕਟਿਵ ਹੋਈ ਕੇਂਦਰ ਸਰਕਾਰ

ਨਵੀਂ ਦਿੱਲੀ/ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਦੀ ਅਮਰੀਕਾ ਤੋਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਸਰਗਰਮ ਹੋ ਗਈ ਹੈ। ਅਨਮੋਲ ਨੂੰ ਹਾਲ ਹੀ ਵਿੱਚ ਦੋ ਪੰਜਾਬੀ ਗਾਇਕਾਂ ਸ਼ੈਰੀ ਮਾਨ ਅਤੇ ਕਰਨ ਔਜਲਾ ਨਾਲ ਕੈਲੀਫੋਰਨੀਆ ਵਿੱਚ ਦੇਖਿਆ ਗਿਆ ਸੀ। ਵਿਦੇਸ਼ ਮੰਤਰਾਲੇ (MEA) ਨੇ ਕਿਹਾ ਹੈ ਕਿ ਅਨਮੋਲ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ

MEA ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਕਿਹਾ ਕਿ ਅਨਮੋਲ, ਜੋ ਮਈ-2022 ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਫਰਜ਼ੀ ਪਾਸਪੋਰਟ ਉੱਤੇ ਵਿਦੇਸ਼ ਭੱਜ ਗਿਆ ਸੀ, ਨੂੰ ਸਤੰਬਰ-2022 ਵਿੱਚ ਕੀਨੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਤੋਂ ਬਾਅਦ ਉਹ ਅਮਰੀਕਾ ਕਿਵੇਂ ਪਹੁੰਚਿਆ? ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਕੇਂਦਰ ਸਰਕਾਰ ਇਸ ਸਬੰਧੀ ਜਾਣਕਾਰੀ ਇਕੱਠੀ ਕਰ ਰਹੀ ਹੈ।

ਅਨਮੋਲ ਗੈਂਗਸਟਰ ਲਾਰੈਂਸ ਦਾ ਛੋਟਾ ਭਰਾ ਹੈ, ਜੋ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੈ। ਲਾਰੈਂਸ ਨੇ ਕਤਲ ਤੋਂ ਪਹਿਲਾਂ ਵੀ ਅਨਮੋਲ ਨੂੰ ਫਰਜ਼ੀ ਪਾਸਪੋਰਟ ‘ਤੇ ਵਿਦੇਸ਼ ਭੇਜਿਆ ਸੀ। ਇਸ ਹਫਤੇ ਅਮਰੀਕਾ ਦੇ ਕੈਲੀਫੋਰਨੀਆ ‘ਚ ਆਯੋਜਿਤ ਇਕ ਵਿਆਹ ਸਮਾਗਮ ‘ਚ ਪੰਜਾਬ ਦੇ ਦੋ ਮਸ਼ਹੂਰ ਗਾਇਕ ਸ਼ੈਰੀ ਮਾਨ ਅਤੇ ਕਰਨ ਔਜਲਾ ਪਹੁੰਚੇ ਸਨ। ਇਨ੍ਹਾਂ ਦੋਵਾਂ ਦੇ ਪ੍ਰੋਗਰਾਮ ਦੇ ਸਾਹਮਣੇ ਆਈਆਂ ਵੀਡੀਓਜ਼ ‘ਚ ਅਨਮੋਲ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ। ਇਹ ਵੀਡੀਓ 16 ਅਪ੍ਰੈਲ ਦਾ ਦੱਸਿਆ ਜਾ ਰਿਹਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਉਨ੍ਹਾਂ ਨੇ ਵੀ ਅਨਮੋਲ ਦੇ ਨਵੇਂ ਵੀਡੀਓ ਦੇਖੇ ਹਨ। ਸਤੰਬਰ-2022 ਵਿਚ ਉਨ੍ਹਾਂ ਦਾ ਬਿਆਨ ਉਸ ਸਮੇਂ ਦੇ ਹਾਲਾਤਾਂ ਬਾਰੇ ਸੀ। ਉਸ ਸਮੇਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਉਸ ਤੋਂ ਬਾਅਦ ਕੀ ਹੋਇਆ? ਅਨਮੋਲ ਹਿਰਾਸਤ ‘ਚ ਹੈ ਜਾਂ ਨਹੀਂ? ਇਸ ਦੀ ਜਾਂਚ ਕੀਤੀ ਜਾਵੇਗੀ। ਉਸ ਕੋਲ ਮੌਜੂਦਾ ਅਪਡੇਟ ਨਹੀਂ ਹੈ, ਪਰ ਉਸ ਨੂੰ ਸਤੰਬਰ-2022 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਤੋਂ ਬਾਅਦ 6 ਮਹੀਨਿਆਂ ਵਿਚ ਕੀ ਹੋਇਆ? ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਲਾਰੈਂਸ ਨੇ ਪੂਰੀ ਯੋਜਨਾਬੰਦੀ ਤਹਿਤ ਅਨਮੋਲ ਅਤੇ ਸਚਿਨ ਥਾਪਨ ਨੂੰ ਵਿਦੇਸ਼ ਭੇਜਿਆ। ਦੋਵੇਂ ਪਹਿਲਾਂ ਨੇਪਾਲ ਗਏ ਅਤੇ ਉਥੋਂ ਵਿਦੇਸ਼ ਚਲੇ ਗਏ। ਸਚਿਨ ਥਾਪਨ ਨੂੰ ਉਥੋਂ ਦੀ ਪੁਲਿਸ ਨੇ ਅਜ਼ਰਬਾਈਜਾਨ ਵਿੱਚ ਫੜ ਲਿਆ ਸੀ ਜਦੋਂਕਿ ਅਨਮੋਲ ਲਾਰੈਂਸ ਦੁਬਈ ਤੋਂ ਕੀਨੀਆ ਦੇ ਰਸਤੇ ਅਮਰੀਕਾ ਪਹੁੰਚਿਆ ਸੀ।

error: Content is protected !!