ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਪ੍ਰਸ਼ਾਸਨ ਨੂੰ ਪੈ ਗਈ ਭਾਜੜ

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਪ੍ਰਸ਼ਾਸਨ ਨੂੰ ਪੈ ਗਈ ਭਾਜੜ

ਲਖਨਊ (ਵੀਓਪੀ ਬਿਊਰੋ) ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੇ ਯੂਪੀ ਪੁਲਿਸ ਦੇ ਡਾਇਲ-112 ਦੇ ਵਟਸਐਪ ਡੈਸਕ ‘ਤੇ ਧਮਕੀ ਭਰਿਆ ਮੈਸੇਜ ਭੇਜ ਕੇ ਸੀਐਮ ਯੋਗੀ ਨੂੰ ਮਾਰਨ ਦੀ ਗੱਲ ਕਹੀ। ਇਸ ਧਮਕੀ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਲਖਨਊ ‘ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

23 ਅਪ੍ਰੈਲ ਨੂੰ ਸਵੇਰੇ 08:22 ‘ਤੇ ਡਾਇਲ 112 ਹੈੱਡਕੁਆਰਟਰ ‘ਤੇ ਸੋਸ਼ਲ ਮੀਡੀਆ ਦੇ ਵਟਸਐਪ ਡੈਸਕ ‘ਤੇ ਨੰਬਰ 9151400148 ਤੋਂ ਧਮਕੀ ਭਰਿਆ ਸੁਨੇਹਾ ਮਿਲਿਆ। ਉਸ ਨੰਬਰ ‘ਤੇ ਉਰਦੂ ਵਿਚ ਲਿਖੇ ਕੁਝ ਸ਼ਬਦਾਂ ਦੀ ਪ੍ਰੋਫਾਈਲ ਫੋਟੋ ਸੀ। ਜਾਂਚ ‘ਚ ਉਸ ਨੰਬਰ ਦਾ ਯੂਜ਼ਰ ਕਥਿਤ ਤੌਰ ‘ਤੇ ਰਿਹਾਨ ਨਾਂ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ। ਧਮਕੀ ਭਰੇ ਸੰਦੇਸ਼ ਵਿੱਚ ਕਥਿਤ ਤੌਰ ‘ਤੇ ਲਿਖਿਆ ਗਿਆ ਸੀ, “ਮੈਂ ਜਲਦੀ ਹੀ ਮੁੱਖ ਮੰਤਰੀ ਯੋਗੀ ਨੂੰ ਮਾਰ ਦਿਆਂਗਾ।”

ਧਮਕੀ ਮਿਲਣ ਤੋਂ ਬਾਅਦ ‘112’ ਦੇ ਆਪਰੇਸ਼ਨ ਕਮਾਂਡਰ ਨੇ ਥਾਣਾ ਸੁਸ਼ਾਂਤ ਗੋਲਫ ਸਿਟੀ ‘ਚ ਮਾਮਲਾ ਦਰਜ ਕਰਵਾਇਆ ਹੈ। ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 506, 507 ਅਤੇ ਆਈਟੀ ਐਕਟ 66 ਤਹਿਤ ਕੇਸ ਦਰਜ ਕੀਤਾ ਗਿਆ ਹੈ।

error: Content is protected !!