ਸਮੂਹਿਕ ਵਿਆਹ ਸਮਾਗਮ ਤੋਂ ਪਹਿਲਾਂ ਪ੍ਰੈਗਨੈਂਸੀ ਟੈਸਟ ਨੇ ਖੋਲ੍ਹਿਆ ਭੇਤ, ਵਿਆਹ ਤੋਂ ਪਹਿਲਾਂ ਹੀ 5 ਕੁੜੀਆਂ ਗਰਭਵਤੀ ਨਿਕਲੀਆਂ

ਸਮੂਹਿਕ ਵਿਆਹ ਸਮਾਗਮ ਤੋਂ ਪਹਿਲਾਂ ਪ੍ਰੈਗਨੈਂਸੀ ਟੈਸਟ ਨੇ ਖੋਲ੍ਹਿਆ ਭੇਤ, ਵਿਆਹ ਤੋਂ ਪਹਿਲਾਂ ਹੀ 5 ਕੁੜੀਆਂ ਗਰਭਵਤੀ ਨਿਕਲੀਆਂ


ਵੀਓਪੀ ਬਿਊਰੋ, ਨੈਸ਼ਨਲ-ਸਮੂਹਿਕ ਵਿਆਹ ਸਮਾਗਮ ਤਹਿਤ 219 ਕੁੜੀਆਂ ਦੇ ਵਿਆਹ ਕਰਵਾਏ ਜਾਣ ਦਾ ਪ੍ਰੋਗਰਾਮ ਸੀ ਪਰ ਸੱਤ ਫੇਰੇ ਲੈਣ ਤੋਂ ਕੁਝ ਦਿਨ ਪਹਿਲਾਂ ਪ੍ਰੈਗਨੈਂਸੀ ਟੈਸਟ ਕਰਵਾਇਆ ਤਾਂ ਖੁਲਾਸਾ ਹੋਇਆ ਕਿ ਇਨ੍ਹਾਂ ਵਿੱਚੋਂ 5 ਲੜਕੀਆਂ ਗਰਭਵਤੀ ਸਨ। ਇਹ ਘਟਨਾ ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲ੍ਹੇ ਦੀ ਹੈ।


ਖੁਲਾਸਾ ਹੋਣ ਪਿੱਛੋਂ ਹੰਗਾਮਾ ਹੋ ਗਿਆ। ਹਰ ਕੋਈ ਹੈਰਾਨ ਸੀ ਕਿ ਇਹ ਕੁੜੀਆਂ ਵਿਆਹ ਤੋਂ ਪਹਿਲਾਂ ਗਰਭਵਤੀ ਕਿਵੇਂ ਹੋ ਗਈਆਂ। ਪ੍ਰੈਗਨੈਂਸੀ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦਾ ਨਾਂ ਸਮੂਹਿਕ ਵਿਆਹ ਪ੍ਰੋਗਰਾਮ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਸੀ। ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਹੰਗਾਮੇ ਦਰਮਿਆਨ ਇੱਕ ਮੁਟਿਆਰ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਲੜਕੀ ਨੇ ਦੱਸਿਆ ਕਿ ਉਹ ਵਿਆਹ ਤੋਂ ਪਹਿਲਾਂ ਹੀ ਆਪਣੇ ਮੰਗੇਤਰ ਨਾਲ ਰਹਿਣ ਲੱਗ ਪਈ ਸੀ। ਇਸ ਲੜਕੀ ਨੇ ਦੱਸਿਆ ਕਿ ਉਸ ਦੀ ਗਰਭ ਅਵਸਥਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਤੋਂ ਬਾਅਦ ਉਸ ਨੂੰ ਵਿਆਹ ਵਾਲੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਸੀ।


ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ‘ਚ ਚੱਲ ਰਹੀ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਉਤੇ ਵਿਵਾਦ ਖੜ੍ਹਾ ਗਿਆ ਹੈ। ਸ਼ਨਿਚਰਵਾਰ ਨੂੰ ਡਿੰਡੋਰੀ ਜ਼ਿਲੇ ‘ਚ ਗਰੀਬ ਵਰਗ ਦੀਆਂ 219 ਲੜਕੀਆਂ ਦੇ ਵਿਆਹ ਕਰਵਾਉਣ ਦੀ ਯੋਜਨਾ ਸੀ। ਇਨ੍ਹਾਂ ਸਾਰਿਆਂ ਦਾ ਮੈਡੀਕਲ ਟੈਸਟ ਵਿਆਹ ਤੋਂ ਪਹਿਲਾਂ ਕੀਤਾ ਗਿਆ ਸੀ।
ਵਿਆਹ ਕਰਵਾਉਣ ਜਾ ਰਹੀਆਂ ਲੜਕੀਆਂ ਦਾ ਪ੍ਰੈਗਨੈਂਸੀ ਟੈਸਟ ਵੀ ਕਰਵਾਇਆ ਗਿਆ। ਇਸ ਵਿੱਚ 5 ਲੜਕੀਆਂ ਗਰਭਵਤੀ ਪਾਈਆਂ ਗਈਆਂ। ਇਹਨਾਂ ਪੰਜ ਲੜਕੀਆਂ ਨੂੰ ਸਮੂਹਿਕ ਵਿਆਹ ਸਕੀਮ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ।

error: Content is protected !!