ਨੇੜਲੇ ਸੂਬਿਆਂ ‘ਚ ਬਾਰਿਸ਼ ਨੇ ਬਦਲੀ ਮੌਸਮ ਦੀ ਕਰਵਟ, ਪੰਜਾਬ ‘ਚ ਵੀ ਕੱਲ ਤਕ ਤੇਜ਼ ਹਵਾਵਾਂ ਨਾਲ ਹੋ ਸਕਦੀ ਹੈ ਬਾਰਿਸ਼

ਨੇੜਲੇ ਸੂਬਿਆਂ ‘ਚ ਬਾਰਿਸ਼ ਨੇ ਬਦਲੀ ਮੌਸਮ ਦੀ ਕਰਵਟ, ਪੰਜਾਬ ‘ਚ ਵੀ ਕੱਲ ਤਕ ਤੇਜ਼ ਹਵਾਵਾਂ ਨਾਲ ਹੋ ਸਕਦੀ ਹੈ ਬਾਰਿਸ਼

 

ਨਵੀਂ ਦਿੱਲੀ (ਵੀਓਪੀ ਬਿਊਰੋ) ਨਵੀਂ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬੀਤੀ ਸ਼ਾਮ ਮੌਸਮ ਨੇ ਅਚਾਨਕ ਕਰਵਟ ਲੈ ਲਈ। ਕੱਲ੍ਹ ਦਿਨ ‘ਚ ਤੇਜ਼ ਧੁੱਪ ਨਿਕਲੀ ਸੀ ਪਰ ਸ਼ਾਮ ਤੱਕ ਦਿੱਲੀ ‘ਚ ਤੇਜ਼ ਹਵਾਵਾਂ ਨਾਲ ਬੂੰਦਾ-ਬਾਂਦੀ ਦੇਖਣ ਨੂੰ ਮਿਲੀ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਦੇਸ਼ ਭਰ ਦੇ ਜ਼ਿਆਦਾਤਰ ਸੂਬਿਆਂ ‘ਚ ਮੀਂਹ ਦੀਆਂ ਸਰਗਰਮੀਆਂ ਦੇਖਣ ਨੂੰ ਮਿਲਣਗੀਆਂ। ਇਸ ਦੌਰਾਨ ਤਾਪਮਾਨ ਵਿੱਚ ਗਿਰਾਵਟ ਵੀ ਦਰਜ ਕੀਤੀ ਜਾਵੇਗੀ।

ਇਸ ਦੌਰਾਨ ਹੀ ਪੰਜਾਬ ਵਿੱਚ ਵੀ ਮੌਸਮ ਕਰਵਟ ਲਵੇਗਾ ਅਤੇ ਜਲਦ ਹੀ ਅੱਜ ਸ਼ਾਮ ਜਾਂ ਫਿਰ ਕੱਲ ਤਕ ਬਾਰਿਸ਼ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਵੇਗੀ। ਕੱਲ ਅਤੇ ਪਰਸੋ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਅਤੇ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ। ਜੇਕਰ ਦੋ ਦਿਨਾਂ ਵਿੱਚ ਪੰਜਾਬ ਵਿੱਚ ਬਾਰਿਸ਼ ਹੁੰਦੀ ਹੈ ਤਾਂ ਫਿਰ ਤੋਂ ਕਿਸਾਨਾਂ ਲਈ ਚਿੰਤਾ ਹੋਵੇਗੀ ਕਿਉਂਕਿ ਜਾਂ ਤਾਂ ਕੀ ਜਗ੍ਹਾ ਅਜੇ ਕਣਕ ਦੀ ਵਾਢੀ ਰਹਿੰਦੀ ਹੈ। ਜਾਂ ਫਿਰ ਜੋ ਕਣਕ ਮੰਡੀਆਂ ਵਿੱਚ ਪਈ ਹੈ ਉਸ ਤੇ ਵੀ ਬਾਰਿਸ਼ ਦਾ ਪ੍ਰਭਾਵ ਰਹੇਗਾ।

ਮੌਸਮ ਵਿਭਾਗ ਅਨੁਸਾਰ ਅੱਜ ਯਾਨੀ 28 ਅਪ੍ਰੈਲ ਨੂੰ ਘੱਟੋ-ਘੱਟ ਤਾਪਮਾਨ 19 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਨਵੀਂ ਦਿੱਲੀ ‘ਚ ਆਸਮਾਨ ‘ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਮੀਂਹ ਦਾ ਇਹ ਸਿਲਸਿਲਾ 03 ਮਈ ਤੱਕ ਜਾਰੀ ਰਹਿ ਸਕਦਾ ਹੈ। ਮੌਸਮ ਵਿੱਚ ਇਸ ਤਬਦੀਲੀ ਕਾਰਨ ਤਾਪਮਾਨ ਵਿੱਚ ਕਮੀ ਦਰਜ ਕੀਤੀ ਜਾਵੇਗੀ।

error: Content is protected !!