ਗੁਰਦੁਆਰਾ ਸਾਹਿਬ ‘ਚ ਬੇਅਦਬੀ ਕਰਨ ਵਾਲੇ ਮੁਲਜ਼ਮ ‘ਤੇ ਵਕੀਲ ਨੇ ਅਦਾਲਤ ‘ਚ ਹੀ ਤਾਣ’ਤੀ ਪਿਸਤੌਲ, ਗੋਲੀ ਚੱਲਣ ਤੋਂ ਪਹਿਲਾਂ ਹੀ ਪੁਲਿਸ ਨੇ ਦਬੋਚਿਆ

ਗੁਰਦੁਆਰਾ ਸਾਹਿਬ ‘ਚ ਬੇਅਦਬੀ ਕਰਨ ਵਾਲੇ ਮੁਲਜ਼ਮ ‘ਤੇ ਵਕੀਲ ਨੇ ਅਦਾਲਤ ‘ਚ ਹੀ ਤਾਣ’ਤੀ ਪਿਸਤੌਲ, ਗੋਲੀ ਚੱਲਣ ਤੋਂ ਪਹਿਲਾਂ ਹੀ ਪੁਲਿਸ ਨੇ ਦਬੋਚਿਆ

ਵੀਓਪੀ ਬਿਊਰੋ- ਰੋਪੜ ‘ਚ ਵੀਰਵਾਰ ਨੂੰ ਭੀੜ-ਭੜੱਕੇ ਵਾਲੀ ਅਦਾਲਤ ‘ਚ ਬੇਅਦਬੀ ਦੇ ਦੋਸ਼ੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸਾਦੇ ਕੱਪੜਿਆਂ ‘ਚ ਆਏ ਵਕੀਲ ਨੇ ਉਸ ਨੂੰ ਮਾਰਨ ਲਈ ਪਿਸਤੌਲ ਕੱਢ ਲਿਆ, ਹਾਲਾਂਕਿ ਉਸ ਨੂੰ ਤੁਰੰਤ ਪੁਲਿਸ ਨੇ ਫੜ ਲਿਆ। ਹੁਣ ਜਿਸ ਮਹਿਲਾ ਜੱਜ ਦੀ ਅਦਾਲਤ ਵਿੱਚ ਇਹ ਸਭ ਹੋਇਆ, ਉਸ ਦੀ ਸ਼ਿਕਾਇਤ ’ਤੇ ਮੁਲਜ਼ਮ ਵਕੀਲ ਸਾਹਿਬ ਸਿੰਘ ਖੁਰਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਦੋਸ਼ੀ ਜਸਵੀਰ ਸਿੰਘ ਨੂੰ ਵੀਰਵਾਰ ਨੂੰ ਰੋਪੜ ਅਦਾਲਤ ‘ਚ ਪੇਸ਼ ਕੀਤਾ ਗਿਆ। ਜਦੋਂ ਉਸ ਨੂੰ ਪੇਸ਼ੀ ਲਈ ਲਿਆਂਦਾ ਗਿਆ ਤਾਂ ਇਕ ਵਕੀਲ ਨੇ ਉਸ ਵੱਲ ਪਿਸਤੌਲ ਤਾਣ ਦਿੱਤੀ। ਗੋਲੀ ਚਲਾਉਣ ਤੋਂ ਪਹਿਲਾਂ ਹੀ ਪੁਲਿਸ ਵਾਲਿਆਂ ਨੇ ਉਸ ਨੂੰ ਕਾਬੂ ਕਰ ਲਿਆ।

ਦੋ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਪੁਲਿਸ ਜਸਵੀਰ ਸਿੰਘ ਨੂੰ ਅਦਾਲਤ ‘ਚ ਪੇਸ਼ ਕੀਤੀ। ਉਸ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਲਿਆਂਦਾ ਗਿਆ। ਜਿਵੇਂ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੇ ਮੌਜੂਦ ਵਕੀਲ ਸਾਹਿਬ ਸਿੰਘ ਖੁਰਾਲ ਨੇ ਪਿਸਤੌਲ ਕੱਢ ਲਿਆ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਵਕੀਲ ਨੂੰ ਦਬੋਚ ਲਿਆ ਅਤੇ ਉਸਦੇ ਹੱਥੋਂ ਪਿਸਤੌਲ ਖੋਹ ਲਿਆ। ਵਕੀਲ ਸਾਦੇ ਕੱਪੜਿਆਂ ਵਿੱਚ ਸੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਵਕੀਲ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਆਮ ਲੋਕਾਂ ਨੂੰ ਅਦਾਲਤ ਵਿੱਚੋਂ ਬਾਹਰ ਕੱਢ ਦਿੱਤਾ। ਅਦਾਲਤ ਦੀ ਮਹਿਲਾ ਜੱਜ ਨੇ ਵੀ ਇਸ ਸਾਰੀ ਘਟਨਾ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ।

ਮੁਲਜ਼ਮ ਜਸਵੀਰ ਸਿੰਘ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿੱਚ ਜੁੱਤੀਆਂ ਲੈ ਕੇ ਦਾਖ਼ਲ ਹੋਇਆ ਸੀ। ਇਸ ਤੋਂ ਬਾਅਦ ਉਹ ਅੰਦਰ ਵੜਦਿਆਂ ਹੀ ਉਹ ਪਾਠੀ ਸਿੰਘਾਂ ਨਾਲ ਲੜਨ ਲੱਗ ਪਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਬਾਹਰ ਲੈ ਗਏ। ਇਸ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ।

error: Content is protected !!