Result; ਇੰਤਜ਼ਾਰ ਖ਼ਤਮ, ਅੱਜ ਦੁਪਹਿਰ ਤੋਂ ਬਾਅਦ ਐਲਾਨਿਆ ਜਾਵੇਗਾ ਅੱਠਵੀਂ ਜਮਾਤ ਦਾ ਨਤੀਜਾ

Result; ਇੰਤਜ਼ਾਰ ਖ਼ਤਮ, ਅੱਜ ਦੁਪਹਿਰ ਤੋਂ ਬਾਅਦ ਐਲਾਨਿਆ ਜਾਵੇਗਾ ਅੱਠਵੀਂ ਜਮਾਤ ਦਾ ਨਤੀਜਾ


ਵੀਓਪੀ ਬਿਊਰੋ, ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਅੱਜ ਦੁਪਹਿਰ ਤੋਂ ਬਾਅਦ ਐਲਾਨ ਕੀਤਾ ਜਾਵੇਗਾ। ਵਿਦਿਆਰਥੀਆਂ ਤੇ ਮਾਪਿਆਂ ਦਾ ਇੰਤਜ਼ਾਰ ਅੱਜ ਖ਼ਤਮ ਹੋਣ ਵਾਲਾ ਹੈ। ਇਸ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਾਲ ਬੋਰਡ ਨਾਲ ਸਬੰਧਤ ਸਕੂਲਾਂ ਵਿਚ ਸੈਸ਼ਨ 2022-23 ਦੌਰਾਨ ਅੱਠਵੀਂ ਜਮਾਤ ਵਿਚ ਰਜਿਸਟਰਡ ਵਿਦਿਆਰਥੀਆਂ ਦੀਆਂ 25 ਫਰਵਰੀ ਤੋਂ 22 ਮਾਰਚ 2023 ਦਰਮਿਆਨ ਲਈਆਂ ਗਈਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਫਿਜ਼ੀਕਲ ਮੀਟਿੰਗ ਤੋਂ ਬਾਅਦ ਦੁਪਹਿਰ 2.30 ਵਜੇ ਕੀਤਾ ਜਾਵੇਗਾ।


ਪੰਜਾਬ ਬੋਰਡ 8ਵੀਂ ਜਮਾਤ ਦਾ ਨਤੀਜਾ ਦੇਖਣ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ। ਹੁਣ ਦਿਖਾਈ ਦੇਣ ਵਾਲੇ ਹੋਮਪੇਜ ‘ਤੇ, ਪੰਜਾਬ ਬੋਰਡ 8ਵੀਂ ਦੇ ਨਤੀਜੇ ਲਿੰਕ ‘ਤੇ ਕਲਿੱਕ ਕਰ ਕੇ ਰੋਲ ਨੰਬਰ ਜਾਂ ਹੋਰ ਪੁੱਛੇ ਗਏ ਪ੍ਰਮਾਣ ਪੱਤਰ ਦਾਖਲ ਕਰ ਕੇ ਨਤੀਜਾ ਵੇਖਿਆ ਜਾ ਸਕੇਗਾ।
ਇਸ ਤੋਂ ਬਾਅਦ ਨਤੀਜਾ ਤੇ ਵਿਸ਼ੇ ਅਨੁਸਾਰ ਅੰਕ ਸਕਰੀਨ ‘ਤੇ ਦਿਖਾਈ ਦੇਣਗੇ, ਜਿਸ ਦਾ ਪ੍ਰਿੰਟ ਲੈਣ ਤੋਂ ਬਾਅਦ ਮਾਪਿਆਂ ਨੂੰ ਸਾਫਟ ਕਾਪੀ ਵੀ ਡਾਊਨਲੋਡ ਕਰ ਲੈਣੀ ਚਾਹੀਦੀ ਹੈ।

error: Content is protected !!