8th RESULT; ਇਸ ਜ਼ਿਲ੍ਹੇ ਦੀ ਧੀ ਰਹੀ ਸੂਬੇ ਵਿਚ ਪਹਿਲੇ ਸਥਾਨ ਉਤੇ, ਪਾਸ ਫੀਸਦ ਵਿਚ ਇਹ ਜ਼ਿਲ੍ਹਾ ਰਿਹਾ ਅੱਵਲ, ਸਰਕਾਰੀ ਸਕੂਲ ਰਹੇ ਮੋਹਰੀ

8th RESULT; ਇਸ ਜ਼ਿਲ੍ਹੇ ਦੀ ਧੀ ਰਹੀ ਸੂਬੇ ਵਿਚ ਪਹਿਲੇ ਸਥਾਨ ਉਤੇ, ਪਾਸ ਫੀਸਦ ਵਿਚ ਇਹ ਜ਼ਿਲ੍ਹਾ ਰਿਹਾ ਅੱਵਲ, ਸਰਕਾਰੀ ਸਕੂਲ ਰਹੇ ਮੋਹਰੀ


ਵੀਓਪੀ ਬਿਊਰੋ, ਮੋਹਾਲੀ :ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਾਲ ਬੋਰਡ ਨਾਲ ਸਬੰਧਤ ਸਕੂਲਾਂ ਵਿਚ ਸੈਸ਼ਨ 2022-23 ਦੌਰਾਨ ਅੱਠਵੀਂ ਜਮਾਤ ਵਿਚ ਰਜਿਸਟਰਡ ਵਿਦਿਆਰਥੀਆਂ ਲਈ 25 ਫਰਵਰੀ ਤੋਂ 22 ਮਾਰਚ 2023 ਦਰਮਿਆਨ ਪੀਐੱਸਈਬੀ ਵੱਲੋਂ ਲਈਆਂ ਜਾਣ ਵਾਲੀਆਂ 8ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ 98.01 ਫ਼ੀਸਦੀ ਰਿਹਾ।


ਇਨ੍ਹਾਂ ਪ੍ਰੀਖਿਆਵਾਂ ਵਿਚ ਮਾਨਸਾ ਦੀ ਲਵਪ੍ਰੀਤ ਕੌਰ 100 ਫ਼ੀਸਦੀ ਅੰਕ ਲੈ ਕੇ ਅੱਵਲ ਰਹੀ, ਜੋ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ ਤੇ ਦੂਜਾ ਰੈਂਕ ਮਾਨਸਾ ਦੀ ਹੀ ਗੁਰਅੰਕਿਤ ਕੌਰ ਨੇ 100 ਫੀਸਦੀ ਅੰਕ ਲੈ ਕੇ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਲੁਧਿਆਣਾ ਦੀ ਸਿਮਰਨਪ੍ਰੀਤ ਕੌਰ 99.67 ਫੀਸਦੀ ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ। ਮੈਰਿਟ ਵਿਚ 356 ਵਿਦਿਆਰਥੀ ਆਪਣੀ ਥਾਂ ਬਣਾ ਸਕੇ। ਇਨ੍ਹਾਂ ਵਿਚ ਸਿਦਫ 46 ਮੁੰਡੇ ਹਨ। ਪਾਸ ਫ਼ੀਸਦ ‘ਚ ਪਠਾਨਕੋਟ 99.33 ਪੰਜਾਬ ਭਰ ‘ਚੋਂ ਅੱਵਲ ਰਿਹਾ ਜਦਕਿ ਮੋਗਾ 96.79 ਫ਼ੀਸਦ ਨਾਲ ਫ਼ਾਡੀ ਰਿਹਾ। ਹਾਈਟੈੱਕ ਜ਼ਿਲ੍ਹਾ ਮੁਹਾਲੀ 14ਵੇਂ ਨੰਬਰ ‘ਤੇ ਸਿਮਟਿਆ।

error: Content is protected !!