Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
4
ਵਿਆਹ ਵੇਖਣ ਜਾਂਦਾ ਸਾਰਾ ਟੱਬਰ ਹੀ ਹਾਦਸੇ ਵਿਚ ਖ਼ਤਮ, ਟਰੱਕ ਨਾਲ ਜ਼ਬਰਦਸਤ ਟੱਕਰ ਕਾਰਨ ਬੁਲੈਰੋ ਦੇ ਉਡੇ ਪਰਖੱਚੇ , ਕੁੱਲ 11 ਜਣਿਆਂ ਦੀ ਮੌਤ
Latest News
Punjab
ਵਿਆਹ ਵੇਖਣ ਜਾਂਦਾ ਸਾਰਾ ਟੱਬਰ ਹੀ ਹਾਦਸੇ ਵਿਚ ਖ਼ਤਮ, ਟਰੱਕ ਨਾਲ ਜ਼ਬਰਦਸਤ ਟੱਕਰ ਕਾਰਨ ਬੁਲੈਰੋ ਦੇ ਉਡੇ ਪਰਖੱਚੇ , ਕੁੱਲ 11 ਜਣਿਆਂ ਦੀ ਮੌਤ
May 4, 2023
Voice of Punjab
ਵਿਆਹ ਵੇਖਣ ਜਾਂਦਾ ਸਾਰਾ ਟੱਬਰ ਹੀ ਹਾਦਸੇ ਵਿਚ ਖ਼ਤਮ, ਟਰੱਕ ਨਾਲ ਜ਼ਬਰਦਸਤ ਟੱਕਰ ਕਾਰਨ ਬੁਲੈਰੋ ਦੇ ਉਡੇ ਪਰਖੱਚੇ , ਕੁੱਲ 11 ਜਣਿਆਂ ਦੀ ਮੌਤ
ਵੀਓਪੀ ਬਿਊਰੋ, ਬਲੌਦ : ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ ਇਕ ਭਿਆਨਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ 10 ਜੀਆਂ ਸਮੇਤ 11 ਜਣਿਆਂ ਦੀ ਮੌਤ ਹੋ ਗਈ। ਇਹ ਭਿਆਨਕ ਸੜਕ ਹਾਦਸਾ ਛੱਤੀਸਗੜ੍ਹ ਵਿਚ ਬੁੱਧਵਾਰ ਰਾਤ ਨੂੰ ਵਾਪਰਿਆ। ਇੱਥੇ ਬਲੌਦ ਵਿਚ ਬੋਲੈਰੋ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਇਸ ਵਿਚ ਸਵਾਰ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 10 ਇਕੋ ਪਰਿਵਾਰ ਨਾਲ ਸਬੰਧਤ ਸਨ। ਮਰਨ ਵਾਲਿਆਂ ਵਿਚ ਡੇਢ ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਹ ਸਾਰੇ ਲੋਕ ਵਿਆਹ ਵਿਚ ਸ਼ਾਮਲ ਹੋਣ ਜਾ ਰਹੇ ਸਨ।
ਇਹ ਹਾਦਸਾ ਕਾਂਕੇਰ ਨੈਸ਼ਨਲ ਹਾਈਵੇ ‘ਤੇ ਜਗਤਰਾ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਿਆਹ ‘ਚ ਸ਼ਾਮਲ ਹੋਣ ਲਈ ਬੋਲੈਰੋ ‘ਚ ਸਵਾਰ ਹੋ ਕੇ ਧਮਤਰੀ ਦੇ ਸੋਰਮ ਪਿੰਡ ਤੋਂ ਮਾਰਕਟੋਲਾ ਜਾ ਰਿਹਾ ਸੀ ਪਰ ਵਿਚਕਾਰ ਹੀ ਹਾਦਸਾ ਵਾਪਰ ਗਿਆ। ਹਾਦਸੇ ‘ਚ ਮਰਨ ਵਾਲਿਆਂ ‘ਚ 2 ਬੱਚੇ ਅਤੇ 5 ਔਰਤਾਂ ਵੀ ਸ਼ਾਮਲ ਹਨ।
ਪੁਲਿਸ ਸੁਪਰਡੈਂਟ ਜਤਿੰਦਰ ਕੁਮਾਰ ਯਾਦਵ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ। ਇਸ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਲੋਕ ਵਿਆਹ ਵਿੱਚ ਸ਼ਾਮਲ ਹੋਣ ਲਈ ਮਾਰਕਟੋਲਾ ਜਾ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਇਕ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
Post navigation
ਦਰਦਨਾਕ ਹੱਤਿਆ; ਰੋਜ਼ੀ ਰੋਟੀ ਕਮਾਉਣ ਗਏ ਸਕੇ ਭਰਾਵਾਂ ਨੂੰ ਅਮਰੀਕਾ ਵਿਚ ਮਾਰੀਆਂ ਗੋਲ਼ੀਆਂ, ਇਹ ਦੱਸਿਆ ਜਾ ਰਿਹੈ ਕਾਰਨ, ਛੋਟੇ ਦਾ ਇਸੇ ਸਾਲ ਹੋਣਾ ਸੀ ਵਿਆਹ
ਚਲਾ ਗਿਆ ਸਿੱਖ ਪੰਥ ਦਾ ਸੱਚਾ ਸਿਪਾਹੀ, ਪ੍ਰਕਾਸ਼ ਸਿੰਘ ਬਾਦਲ ਨਮਿਤ ਸ਼ਰਧਾਂਜਲੀ ਸਮਾਗਮ ਵਿਚ ਬੋਲੇ ਅਮਿਤ ਸ਼ਾਹ, ਹੋਰ ਕਈ ਸ਼ਖ਼ਸੀਅਤਾਂ ਨੇ ਵੀ ਦਿੱਤੀ ਸ਼ਰਧਾਂਜਲੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us