ਨਾਕਾਬੰਦੀ ਦੌਰਾਨ ਮਾਂ-ਪੁੱਤ ਕੋਲੋਂ ਬਰਾਮਦ ਹੋਏ 16 ਲੱਖ ਰੁਪਏ, ਲੋਕਾਂ ਨੂੰ ‘ਮੌਤ’ ਵੰਡ ਕੇ ਕਮਾ ਰਹੇ ਸੀ ਮੋਟੀ ਕਮਾਈ, ਚੜ੍ਹ ਗਏ ਪੁਲਿਸ ਦੇ ਹੱਥੇ

ਨਾਕਾਬੰਦੀ ਦੌਰਾਨ ਮਾਂ-ਪੁੱਤ ਕੋਲੋਂ ਬਰਾਮਦ ਹੋਏ 16 ਲੱਖ ਰੁਪਏ, ਲੋਕਾਂ ਨੂੰ ‘ਮੌਤ’ ਵੰਡ ਕੇ ਕਮਾ ਰਹੇ ਸੀ ਮੋਟੀ ਕਮਾਈ, ਚੜ੍ਹ ਗਏ ਪੁਲਿਸ ਦੇ ਹੱਥੇ

ਵੀਓਪੀ ਬਿਊਰੋ, ਰਾਜਾਸਾਂਸੀ-ਮੋਟਰਸਾਈਕਲ ਉਤੇ ਜਾਂਦੇ ਨੌਜਵਾਨ ਤੇ ਇਕ ਮਹਿਲਾ ਨੂੰ ਰੋਕ ਕੇ ਜਦ ਪੁਲਿਸ ਨੇ ਤਲਾਸ਼ੀ ਲਈ ਤਾਂ ਦੋਵਾਂ ਕੋਲੋ ਕੁੱਲ 16 ਲੱਖ ਰੁਪਏ ਦੇ ਕਰੀਬ ਨਕਦੀ ਬਰਾਮਦ ਹੋਈ। ਇਸ ਤੋਂ ਇਲਾਵਾ ਇਕ ਸੋਨੇ ਦਾ ਕੜਾ ਤੇ ਤਿੰਨ ਮੁੰਦਰੀਆਂ ਵੀ ਮਿਲੀਆਂ। ਇਹ ਦੋਵੇਂ ਰਿਸ਼ਤੇ ਵਿਚ ਮਾਂ-ਪੁੱਤ ਹਨ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਵੇਂ ਜੋ ਗੈਰ ਕਾਨੂੰਨੀ ਧੰਦਾ ਕਰਦੇ ਸਨ ਉਸ ਤੋਂ ਮੋਟੀ ਕਮਾਈ ਕਰਦੇ ਸਨ। ਪੁੱਛਗਿੱਛ ਦੇ ਆਧਾਰ ਉਤੇ ਉਨ੍ਹਾਂ ਦੇ ਇਕ ਹੋਰ ਸਾਥੀ ਨੂੰ ਵੀ ਕਾਬੂ ਕੀਤਾ ਗਿਆ ਜਿਸ ਕੋਲੋਂ ਵੀ ਚਾਰ ਲੱਖ ਰੁਪਏ ਦੇ ਕਰੀਬ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਰਾਜਾਸਾਂਸੀ ਪੁਲਿਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਰਾਜਾਸਾਂਸੀ ਇਲਾਕੇ ਵਿਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਮੋਟਰਸਾਈਕਲ ਉਤੇ ਆਉਂਦੇ ਨੌਜਵਾਨ ਤੇ ਉਸ ਦੀ ਮਾਂ ਨੂੰ ਰੋਕਿਆ। ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਮਹਿਲਾ ਦੀ ਪਛਾਣ ਰਣਜੀਤ ਕੌਰ ਵਜੋਂ ਹੋਈ।


ਗੁਰਪ੍ਰੀਤ ਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 12,09,600 ਰੁਪਏ, ਇਕ ਕੰਡਾ ਤੇ ਮਹਿਲਾ ਦੇ ਪਰਸ ਵਿਚੋਂ 4,16,320 ਰੁਪਏ ਤੇ ਇਕ ਸੋਨੇ ਦੀ ਕੜਾ, ਤਿੰਨ ਮੁੰਦਰੀਆਂ ਬਰਾਮਦ ਹੋਈਆਂ। ਪੁਲਿਸ ਨੇ ਖੁਲਾਸਾ ਕੀਤਾ ਕਿ ਇਹ ਦੋਵੇਂ ਨਸ਼ਾ ਵੇਚਣ ਦਾ ਧੰਦਾ ਕਰਦੇ ਸਨ। ਅੱਜ ਵੀ ਨਸ਼ੇ ਦੀ ਡੀਲ ਕਰਨ ਹੀ ਜਾ ਰਹੇ ਸਨ। ਇਨ੍ਹਾਂ ਕੋਲੋਂ ਫੜੀ ਗਈ ਰਕਮ ਡਰੱਗ ਮਨੀ ਹੈ।
ਐਸਐਚਓ ਰਮਨਦੀਪ ਕੌਰ ਬੰਦੇਸ਼ਾ ਨੇ ਦੱਸਿਆ ਕਿ ਦੋਵਾਂ ਮੁਲ਼ਜਮਾਂ ਕੋਲੋਂ ਪੁਛਗਿਛ ਦੇ ਆਧਾਰ ਉਤੇ ਪਿੰਡ ਚਵਿੰਡਾ ਖੁਰਦ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਵੀ ਕਾਬੂ ਕਰ ਕੇ 4,05,950 ਰੁਪਏ ਡਰੱਗ ਮਨੀ ਬਰਾਮਦ ਕੀਤੀ।

error: Content is protected !!