Amritsar blasts case; ਮੁਲਜ਼ਮਾਂ ਨੇ ਖੁਦ ਅਸੈਂਬਲ ਕੀਤਾ IED, 1.1 ਕਿਲੋ ਵਿਸਫੋਟਕ ਬਰਾਮਦ , ਵੀਡੀਓ ਵਿਚ ਵੇਖੋ ਡੀਜੀਪੀ ਯਾਦਵ ਨੇ ਹੋਰ ਕਿਹੜੇ ਕਿਹੜੇ ਕੀਤੇ ਖੁਲਾਸੇ
ਵੀਓਪੀ ਬਿਊਰੋ, ਅੰਮ੍ਰਿਤਸਰ- ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਹੋਏ ਬੰਬ ਧਮਾਕੇ ਦੇ ਮਾਮਲੇ ਦੀ ਗੁੱਥੀ ਪੰਜਾਬ ਪੁਲਿਸ ਨੇ ਸੁਲਝਾ ਲਈ ਹੈ। ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ‘ਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਰੇ ਮੁਲਜ਼ਮ ਪੰਜਾਬ ਦੇ ਹੀ ਵਸਨੀਕ ਹਨ। ਫੜੇ ਗਏ ਮੁਲਜ਼ਮ ਦੀ ਪਛਾਣ ਆਜ਼ਾਦ ਵੀਰ ਸਿੰਘ ਪੁੱਤਰ ਜਸਵੀਰ ਸਿੰਘ ਵਜੋਂ ਹੋਈ ਹੈ ਵਾਸੀ ਪਿੰਡ ਵਡਾਲਾ ਕਲਾਂ, ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਅਮਰੀਕ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਗੁਰਦਾਸਪੁਰ, ਸਾਹਿਬ ਸਿੰਘ ਵਾਸੀ ਗੇਟ ਹਕੀਮਾ ਅਨਗੜ੍ਹ, ਅੰਮ੍ਰਿਤਸਰ ਅਤੇ ਧਰਮਿੰਦਰ ਤੇ ਹਰਜੀਤ ਵਾਸੀ 88 ਫੁੱਟ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਆਜ਼ਾਦਵੀਰ ਸਿੰਘ ਅਤੇ ਅਮਰੀਕ ਸਿੰਘ ਨੇ ਆਈ.ਈ.ਡੀ. ਅਸੈਂਬਲ ਕੀਤਾ। ਉਨ੍ਹਾਂ ਨੇ ਪਹਿਲਾਂ ਇਸ ਦਾ ਪ੍ਰੀਖਣ ਵੀ ਕੀਤਾ ਸੀ ਜਿਸ ਵਿਚ ਸਫ਼ਲ ਰਹਿਣ ਉਤੇ ਉਨ੍ਹਾਂ ਨੇ ਬੰਬ ਬਣਾਏ। ਆਜ਼ਾਦਵੀਰ ਕੋਲੋਂ 1.1 ਕਿਲੋ ਵਿਸਫੋਟਕ ਬਰਾਮਦ ਕੀਤਾ ਹੈ। ਜਦਕਿ ਅਮਰੀਕ ਸਿੰਘ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ 6 ਮਈ ਦਿਨ ਸ਼ਨੀਵਾਰ ਨੂੰ ਪਹਿਲਾ ਬੰਬ ਧਮਾਕਾ ਹੋਇਆ ਸੀ।ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਇਲਾਕੇ ‘ਚ ਹੋਏ ਇਸ ਧਮਾਕੇ ‘ਚ 4-5 ਲੋਕ ਜ਼ਖਮੀ ਵੀ ਹੋਏ ਹਨ। ਇਸ ਤੋਂ ਬਾਅਦ ਸੋਮਵਾਰ 8 ਮਈ ਨੂੰ ਸਵੇਰੇ ਸਾਢੇ ਛੇ ਵਜੇ ਇਕ ਹੋਰ ਬੰਬ ਧਮਾਕਾ ਹੋਇਆ। ਇਸ ਤੋਂ ਇਲਾਵਾ ਤੀਜਾ ਬੰਬ ਧਮਾਕਾ ਵੀਰਵਾਰ ਰਾਤ ਕਰੀਬ 12.15 ਮਿੰਟ ‘ਤੇ ਹੋਇਆ। ਇਹ ਤੀਜਾ ਹਾਦਸਾ ਸਭ ਤੋਂ ਪੁਰਾਣੇ ‘ਸਰਾਏ’ ਸ਼੍ਰੀ ਗੁਰੂ ਰਾਮਦਾਸ ਨਿਵਾਸ ਨੇੜੇ ਵਾਪਰਿਆ। ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਬਾਹਰ ਆ ਗਏ। ਪੁਲਿਸ ਅਤੇ ਫੋਰੈਂਸਿਕ ਟੀਮ ਵੀ ਤੁਰੰਤ ਮੌਕੇ ‘ਤੇ ਪਹੁੰਚ ਗਈ।
#WATCH | Punjab DGP Gaurav Yadav gives details about recent low-intensity explosions near Amritsar's Golden Temple and the arrest of five persons in this connection pic.twitter.com/ObwilIPxRR
— ANI (@ANI) May 11, 2023