ਸੀਵਰੇਜ ਟੈਂਕ ਦੀ ਸਫਾਈ ਕਰਦਿਆਂ ਇੱਕੋਂ ਪਰਿਵਾਰ ਦੇ ਪੰਜ ਮਜ਼ਦੂਰਾਂ ਦੀ ਹੋਈ ਮੌਤ, 6ਵੇਂ ਮਜ਼ਦੂਰ ਦੀ ਹਾਲਤ ਗੰਭੀਰ

ਸੀਵਰੇਜ ਟੈਂਕ ਦੀ ਸਫਾਈ ਕਰਦਿਆਂ ਇੱਕੋਂ ਪਰਿਵਾਰ ਦੇ ਪੰਜ ਮਜ਼ਦੂਰਾਂ ਦੀ ਹੋਈ ਮੌਤ, 6ਵੇਂ ਮਜ਼ਦੂਰ ਦੀ ਹਾਲਤ ਗੰਭੀਰ

 

ਪਰਭਣੀ (ਵੀਓਪੀ ਬਿਊਰੋ) ਮਹਾਰਾਸ਼ਟਰ ਰਾਜ ਦੇ ਮਰਾਠਵਾੜਾ ਖੇਤਰ ਵਿੱਚ ਪਰਭਣੀ ਜ਼ਿਲ੍ਹੇ ਦੇ ਸੋਨਪੇਠ ਤਾਲੁਕਾ ਵਿੱਚ ਸੀਵਰੇਜ ਟੈਂਕ ਦੀ ਸਫਾਈ ਕਰਦੇ ਸਮੇਂ ਇੱਕੋ ਪਰਿਵਾਰ ਦੇ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਭੁੱਚਾ ਟਾਂਡਾ ਸ਼ਿਵਰਾ ਵਿਖੇ ਸਥਿਤ ਮਾਰੂਤੀ ਡਗਦੂ ਰਾਠੌਰ ਦੇ ਅਖਾੜੇ ਵਿੱਚ ਵੀਰਵਾਰ ਦੁਪਹਿਰ ਸੇਫਟੀ ਟੈਂਕ ਦੀ ਸਫਾਈ ਦੌਰਾਨ ਇਹ ਘਟਨਾ ਵਾਪਰੀ। ਮ੍ਰਿਤਕਾਂ ਦੀ ਪਛਾਣ ਸ਼ੇਖ ਸਾਦਿਕ (45), ਸ਼ੇਖ ਸ਼ਾਹਰੁਖ (20), ਸ਼ੇਖ ਜੁਨੈਦ (29), ਸ਼ੇਖ ਨਵੀਦ (25), ਸ਼ੇਖ ਫਿਰੋਜ਼ (19) ਵਜੋਂ ਹੋਈ ਹੈ, ਜਦਕਿ ਜ਼ਖਮੀ ਸ਼ੇਖ ਸਾਬਿਰ (18) ਦਾ ਇਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਸ ਦੌਰਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ੁੱਕਰਵਾਰ ਨੂੰ ਪਰਭਾਨੀ ਜ਼ਿਲ੍ਹੇ ਵਿੱਚ ਵਾਪਰੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਰਾਜ ਸਰਕਾਰ ਦੇ ਸਮਾਜਿਕ ਨਿਆਂ ਵਿਭਾਗ ਦੀ ਇੱਕ ਯੋਜਨਾ ਰਾਹੀਂ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੇਣ ਦਾ ਨਿਰਦੇਸ਼ ਦਿੱਤਾ।

ਸ਼ਿੰਦੇ ਨੇ ਹਾਦਸੇ ‘ਚ ਜ਼ਖਮੀ ਹੋਏ ਮਜ਼ਦੂਰਾਂ ਨੂੰ ਸਰਕਾਰੀ ਖਰਚੇ ‘ਤੇ ਹਰ ਤਰ੍ਹਾਂ ਦਾ ਜ਼ਰੂਰੀ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ। ਜ਼ਖ਼ਮੀ ਮਜ਼ਦੂਰ ਨੂੰ ਗੰਭੀਰ ਹਾਲਤ ਵਿੱਚ ਅੰਬਾਜੋਗਈ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

error: Content is protected !!