ਗਰਭਵਤੀ ਨੂੰ ਦਵਾਈ ਲੈਣ ਲਈ ਤਿੱਖੀ ਧੁੱਪ ਵਿਚ 7 ਕਿਲੋਮੀਟਰ ਚੱਲਣਾ ਪਿਆ ਪੈਦਲ, ਹੀਟ ਸਟ੍ਰੋਕ ਨਾਲ ਹੋਈ ਮੌਤ

ਗਰਭਵਤੀ ਨੂੰ ਦਵਾਈ ਲੈਣ ਲਈ ਤਿੱਖੀ ਧੁੱਪ ਵਿਚ 7 ਕਿਲੋਮੀਟਰ ਚੱਲਣਾ ਪਿਆ ਪੈਦਲ, ਹੀਟ ਸਟ੍ਰੋਕ ਨਾਲ ਹੋਈ ਮੌਤ


ਵੀਓਪੀ ਬਿਊਰੋ, ਨੈਸ਼ਨਲ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਇਕ ਗਰਭਵਤੀ ਕਬਾਇਲੀ ਔਰਤ ਦੀ ਇਕ ਪਿੰਡ ਤੋਂ ਇਕ ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਤਕ ਸੱਤ ਕਿਲੋਮੀਟਰ ਪੈਦਲ ਚਲਣਾ ਪਿਆ। ਇੰਨਾ ਹੀ ਨਹੀਂ ਸਗੋਂ ਉਸ ਨੂੰ ਘਰ ਵਾਪਸ ਵੀ ਪੈਦਲ ਹੀ ਜਾਣਾ ਪਿਆ ਜਿਸ ਤੋਂ ਬਾਅਦ ਹੀਟ ਸਟ੍ਰੋਕ ਨਾਲ ਉਸ ਦੀ ਮੌਤ ਹੋ ਗਈ।
ਪਾਲਘਰ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਸੰਜੇ ਬੋਦਾਡੇ ਨੇ ਦਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਦਾਹਾਨੂ ਤਾਲੁਕਾ ਦੇ ਪਿੰਡ ਓਸਰ ਵੀਰਾ ਦੀ ਸੋਨਾਲੀ ਵਾਘਟ (21) ਤੇਜ਼ ਧੁੱਪ ‘ਚ 3.5 ਕਿਲੋਮੀਟਰ ਪੈਦਲ ਚੱਲ ਕੇ ਨੇੜਲੇ ਹਾਈਵੇਅ ‘ਤੇ ਪਹੁੰਚੀ, ਜਿਥੇ ਉਸ ਦੀ ਹਾਲਤ ਠੀਕ ਨਾ ਹੋਣ ਕਾਰਨ ਉਹ ਉਥੋਂ ਇਕ ਆਟੋ ਰਿਕਸ਼ਾ ਵਿਚ ਤਵਾ ਪ੍ਰਾਇਮਰੀ ਹੈਲਥ ਸੈਂਟਰ ਪਹੁੰਚੀ।

ਉਸ ਨੇ ਦਸਿਆ ਕਿ ਔਰਤ ਗਰਭ ਅਵਸਥਾ ਦੇ ਨੌਵੇਂ ਮਹੀਨੇ ‘ਚ ਸੀ। ਪੀ.ਐਚ.ਸੀ. ਵਿਚ ਇਲਾਜ ਕਰਵਾ ਕੇ ਘਰ ਭੇਜ ਦਿਤਾ ਗਿਆ। ਘਰ ਵਾਪਸ ਜਾਣ ਲਈ ਵੀ ਸੋਨਾਲੀ ਨੂੰ ਤਿੱਖੀ ਧੁੱਪ ਵਿਚ 3.5 ਕਿਲੋਮੀਟਰ ਪੈਦਲ ਚਲਣਾ ਪਿਆ। ਨਤੀਜੇ ਵਜੋਂ ਸ਼ਾਮ ਨੂੰ, ਉਸ ਦੀ ਸਿਹਤ ਸਬੰਧੀ ਪੇਚੀਦਗੀਆਂ ਪੈਦਾ ਹੋ ਗਈਆਂ ਅਤੇ ਉਹ ਧੂੰਦਲਵਾੜੀ ਪੀ.ਐਚ.ਸੀ. ਗਈ, ਜਿਥੋਂ ਉਸ ਨੂੰ ਕਾਸਾ ਸਬ-ਡਵੀਜ਼ਨਲ ਹਸਪਤਾਲ (SDH) ਵਿਚ ਰੈਫ਼ਰ ਕਰ ਦਿਤਾ ਗਿਆ। ਡਾਕਟਰ ਨੇ ਦਸਿਆ ਕਿ ਐਂਬੂਲੈਂਸ ਵਿਚ ਰਸਤੇ ਵਿਚ ਹੀ ਔਰਤ ਦੀ ਮੌਤ ਹੋ ਗਈ।
ਅਧਿਕਾਰੀ ਨੇ ਦਸਿਆ ਕਿ ਜਦੋਂ ਔਰਤ ਗਰਮ ਮੌਸਮ ਵਿਚ ਸੱਤ ਕਿਲੋਮੀਟਰ ਤਕ ਚੱਲੀ ਤਾਂ ਉਸ ਦੀ ਹਾਲਤ ਵਿਗੜ ਗਈ ਅਤੇ ਹੀਟ ਸਟ੍ਰੋਕ ਕਾਰਨ ਉਸ ਦੀ ਮੌਤ ਹੋ ਗਈ।

error: Content is protected !!