ਖੇਤ ਦੀ ਰਾਖੀ ਲਈ ਝੌਪੜੀ ਵਿਚ ਸੁੱਤੇ ਕਿਸਾਨ ਦੇ ਹੱਥ ਪੈਰ ਬੰਨ੍ਹ ਕੇ ਕੀਤੀ ਕੁੱਟਮਾਰ, ਪਹਿਲਾਂ ਤੋੜੇ ਹੱਥ-ਪੈਰ , ਫਿਰ ਉਤਾਰਿਆ ਮੌਤ ਦੇ ਘਾਟ

ਖੇਤ ਦੀ ਰਾਖੀ ਲਈ ਝੌਪੜੀ ਵਿਚ ਸੁੱਤੇ ਕਿਸਾਨ ਦੇ ਹੱਥ ਪੈਰ ਬੰਨ੍ਹ ਕੇ ਕੀਤੀ ਕੁੱਟਮਾਰ, ਪਹਿਲਾਂ ਤੋੜੇ ਹੱਥ-ਪੈਰ , ਫਿਰ ਉਤਾਰਿਆ ਮੌਤ ਦੇ ਘਾਟ


ਵੀਓਪੀ ਬਿਊਰੋ, ਪੀਲੀਭੀਤ : ਇਕ ਪਿੰਡ ਦੇ ਬਾਹਰ ਬਣੀ ਝੌਪੜੀ ਵਿਚ ਆਪਣੇ ਖੇਤ ਦੀ ਰਾਖੀ ਕਰ ਰਹੇ ਇਕ ਕਿਸਾਨ ਦੀ ਹਮਲਾਵਰਾਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਹਿਲਾਂ ਹੱਥ ਪੈਰ ਤੋੜ ਦਿੱਤੇ ਤੇ ਫਿਰ ਮੌਤ ਦੇ ਘਾਟ ਉਤਾਰ ਦਿੱਤਾ਼।ਮਾਮਲਾ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਹਜ਼ਾਰਾ ਥਾਣਾ ਖੇਤਰ ਅਧੀਨ ਆਉਂਦੇ ਇਕ ਪਿੰਡ ਦਾ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਹਜ਼ਾਰਾ ਥਾਣਾ ਖੇਤਰ ਅਧੀਨ ਪੈਂਦੇ ਭਗਵਾਨਪੁਰੀ ਬਾਜ਼ਾਰਘਾਟ ਬੇਲਾ ਦਾ ਰਹਿਣ ਵਾਲਾ ਹਰਦੇਵ ਸਿੰਘ (45) ਖੇਤ ਦੀ ਰਾਖੀ ਲਈ ਝੌਪੜੀ ਵਿਚ ਸੁੱਤਾ ਪਿਆ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਰਾਤ ਨੂੰ ਕੁਝ ਬਦਮਾਸ਼ਾਂ ਨੇ ਕਿਸਾਨ ਨੂੰ ਬੰਨ੍ਹ ਕੇ ਕੁੱਟ-ਕੁੱਟ ਕੇ ਮਾਰ ਦਿਤਾ।


ਉਨ੍ਹਾਂ ਦਸਿਆ ਕਿ ਬਦਮਾਸ਼ਾਂ ਨੇ ਪਹਿਲਾਂ ਹਰਦੇਵ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਹੱਥ-ਪੈਰ ਤੋੜ ਦਿਤੇ ਅਤੇ ਫਿਰ ਉਸ ਦਾ ਕਤਲ ਕਰਕੇ ਫਰਾਰ ਹੋ ਗਏ। ਉਨ੍ਹਾਂ ਦਸਿਆ ਕਿ ਸੋਮਵਾਰ ਸਵੇਰੇ ਜਦ ਇਕ ਕਿਸਾਨ ਅਪਣੇ ਖੇਤ ਗਿਆ ਤਾਂ ਉਸ ਨੂੰ ਉਥੇ ਖ਼ੂਨ ਨਾਲ ਲੱਥ-ਪੱਥ ਕਿਸਾਨ ਦੀ ਲਾਸ਼ ਪਈ ਮਿਲੀ।
ਵਧੀਕ ਪੁਲਿਸ ਸੁਪਰਡੈਂਟ (ਏਐਸਪੀ) ਅਨਿਲ ਕੁਮਾਰ ਯਾਦਵ ਨੇ ਦਸਿਆ ਕਿ ਹਜ਼ਾਰਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

error: Content is protected !!