MLA ਨੇ ਮਾਰਿਆ ਛਾਪਾ ਤਾਂ ਗਾਇਬ ਮਿਲਿਆ ਪਟਵਾਰੀ, ਫੋਨ ‘ਤੇ ਕਹਿੰਦਾ ਬਾਹਰ ਡਿਊਟੀ ‘ਤੇ ਹਾਂ, ਲਾਈਵ ਲੋਕੇਸ਼ਨ ਮੰਗੀ ਤਾਂ ਕਰਨ ਲੱਗਾ ਮਿੰਨਤਾਂ ਕਹਿੰਦਾ ਪਿੰਡ ਆਇਆ ਗਲਤੀ ਮਾਫ ਕਰ ਦਿਓ

MLA ਨੇ ਮਾਰਿਆ ਛਾਪਾ ਤਾਂ ਗਾਇਬ ਮਿਲਿਆ ਪਟਵਾਰੀ, ਫੋਨ ‘ਤੇ ਕਹਿੰਦਾ ਬਾਹਰ ਡਿਊਟੀ ‘ਤੇ ਹਾਂ, ਲਾਈਵ ਲੋਕੇਸ਼ਨ ਮੰਗੀ ਤਾਂ ਕਰਨ ਲੱਗਾ ਮਿੰਨਤਾਂ ਕਹਿੰਦਾ ਪਿੰਡ ਆਇਆ ਗਲਤੀ ਮਾਫ ਕਰ ਦਿਓ

ਲੁਧਿਆਣਾ (ਵੀਓਪੀ ਬਿਊਰੋ) ਨੌਜਵਾਨ ਰੁਜ਼ਗਾਰ ਲਈ ਤੜਫ ਰਹੇ ਨੇ ਤੇ ਜਿਨ੍ਹਾਂ ਕੋਲ ਰੁਜ਼ਗਾਰ ਖਾਸ ਕਰ ਕੇ ਸਰਕਾਰੀ ਨੌਕਰੀ ਹੈ, ਉਹ ਵੈਸੇ ਹੀ ਕੰਮ-ਚੋਰ ਬਣੇ ਹੋਏ ਹਨ। ਲੁਧਿਆਣਾ ‘ਚ ਮੰਗਲਵਾਰ ਨੂੰ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਗਿੱਲ-1 ਅਤੇ ਗਿੱਲ-2 ਦੇ ਪਟਵਾਰਖਾਨੇ ‘ਤੇ ਛਾਪੇਮਾਰੀ ਕੀਤੀ। ਚੈਕਿੰਗ ਦੌਰਾਨ ਇਕ ਪਟਵਾਰੀ ਗੈਰ ਹਾਜ਼ਰ ਪਾਇਆ ਗਿਆ।

ਇਸ ਦੌਰਾਨ ਜਦੋਂ ਵਿਧਾਇਕ ਸਿੱਧੂ ਨੇ ਪਟਵਾਰੀ ਤੋਂ ਸਮੇਂ ਸਿਰ ਡਿਊਟੀ ’ਤੇ ਨਾ ਪਹੁੰਚਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਪਹਿਲਾਂ ਦੱਸਿਆ ਕਿ ਉਹ ਵਾਧੂ ਚਾਰਜ ਕਾਰਨ ਕਿਸੇ ਹੋਰ ਥਾਂ ਚਲਾ ਗਿਆ ਹੈ ਤੇ ਬਾਹਰ ਡਿਊਟੀ ਕਰ ਰਿਹਾ ਹੈ।

ਜਦੋਂ ਵਿਧਾਇਕ ਨੇ ਪਟਵਾਰੀ ਨੂੰ ਲਾਈਵ ਲੋਕੇਸ਼ਨ ਭੇਜਣ ਲਈ ਕਿਹਾ ਤਾਂ ਉਸ ਨੇ ਕਰੀਬ 15 ਮਿੰਟ ਬਾਅਦ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਹ ਠੀਕ ਨਹੀਂ ਹੈ। ਇਸੇ ਲਈ ਉਹ ਆਪਣੇ ਪਿੰਡ ਆਇਆ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਗੱਲ ਕਰਕੇ ਇਸ ਪਟਵਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਨਵਾਂ ਪਟਵਾਰੀ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਦੇ ਨਾਲ ਹੀ ਵਿਧਾਇਕ ਦੇ ਪਟਵਾਰ ਖਾਨੇ ‘ਚ ਪਹੁੰਚਣ ‘ਤੇ ਨਾਇਬ ਤਹਿਸੀਲਦਾਰ ਸ਼ੇਰਗਿੱਲ ਵੀ ਮੌਕੇ ‘ਤੇ ਮੌਜੂਦ ਸਨ। ਉਨ੍ਹਾਂ ਦਾ ਸਟਾਫ ਵੀ ਹਾਜ਼ਰ ਸੀ। ਵਿਧਾਇਕ ਨੇ ਦੱਸਿਆ ਕਿ ਕਰੀਬ 15 ਲੋਕਾਂ ਦੀ ਆਨਲਾਈਨ ਰਜਿਸਟਰੀ ਹੋਣੀ ਹੈ। ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਕਿਸੇ ਕਰਮਚਾਰੀ ਨੇ ਕੰਮ ਬਦਲੇ ਉਨ੍ਹਾਂ ਤੋਂ ਪੈਸੇ ਲਏ ਹਨ। ਸਿੱਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ।

error: Content is protected !!