‘ਆਪ’ ਮੰਤਰੀ ਕਟਾਰੂਚੱਕ ਦੇ ਸੋਸ਼ਣ ਦੇ ਸ਼ਿਕਾਰ ਪੀੜਤ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਸਰਕਾਰ ਪੀੜਤ ਦੀ ਮਦਦ ਕਰਨ ਵਾਲਿਆਂ ਨੂੰ ਵੀ ਝੂਠੇ ਕੇਸਾਂ ‘ਚ ਫਸਾ ਰਹੀ : ਖਹਿਰਾ

‘ਆਪ’ ਮੰਤਰੀ ਕਟਾਰੂਚੱਕ ਦੇ ਸੋਸ਼ਣ ਦੇ ਸ਼ਿਕਾਰ ਪੀੜਤ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਸਰਕਾਰ ਪੀੜਤ ਦੀ ਮਦਦ ਕਰਨ ਵਾਲਿਆਂ ਨੂੰ ਵੀ ਝੂਠੇ ਕੇਸਾਂ ‘ਚ ਫਸਾ ਰਹੀ : ਖਹਿਰਾ

ਜਲੰਧਰ (ਵੀਓਪੀ ਬਿਊਰੋ) ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ ਮੁੜ ਮੋਰਚਾ ਖੋਲ੍ਹ ਦਿੱਤਾ ਹੈ। ਸ਼ੁੱਕਰਵਾਰ ਨੂੰ ਜਲੰਧਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਗੁੰਡਾਗਰਦੀ ‘ਤੇ ਉਤਰ ਆਈ ਹੈ। ਜੋ ਵੀ ਮੰਤਰੀ ਕਟਾਰੂਚੱਕ ਖਿਲਾਫ ਮੂੰਹ ਖੋਲ੍ਹਦਾ ਹੈ ਜਾਂ ਪੀੜਤ ਕੇਸ਼ਵ ਦੀ ਮਦਦ ਕਰਦਾ ਹੈ, ਸਰਕਾਰ ਉਸ ‘ਤੇ ਸਿੱਧਾ ਕੇਸ ਪਾ ਰਹੀ ਹੈ।

ਖਹਿਰਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਟਾਰੂਚੱਕ ਖਿਲਾਫ ਮੋਰਚਾ ਖੋਲ੍ਹਿਆ ਤਾਂ ਉਨ੍ਹਾਂ ਖਿਲਾਫ ਦੋ-ਦੋ ਕੇਸ ਦਰਜ ਕੀਤੇ ਗਏ। ਪਠਾਨਕੋਟ ਦੇ ਪਿੰਡ ਢੱਕੀ ਸੈਦਾਂ (ਨੰਗਲ ਭੂਰ) ਦੇ ਸਰਪੰਚ ਗਗਨਦੀਪ ਸਿੰਘ ਨੇ ਕਟਾਰੂਚੱਕ ਦਾ ਸ਼ਿਕਾਰ ਹੋਏ ਕੇਸ਼ਵ ਦੀ ਮਦਦ ਕੀਤੀ ਤਾਂ ਮੰਤਰੀ ਨੇ ਆਪਣੇ ਵਣ ਵਿਭਾਗ ਰਾਹੀਂ ਸਰਪੰਚ ਤੇ ਉਸ ਦੇ ਪਰਿਵਾਰ ਖ਼ਿਲਾਫ਼ ਜੰਗਲਾਤ ਐਕਟ ਤਹਿਤ ਕੇਸ ਦਰਜ ਕਰਵਾ ਦਿੱਤਾ।

ਸੁਖਪਾਲ ਖਹਿਰਾ ਨੇ ਪਿੰਡ ਢੱਕੀ ਸਾਂਡਾ ਦੇ ਸਰਪੰਚ ਗਗਨਦੀਪ ਖ਼ਿਲਾਫ਼ ਦਰਜ ਐਫਆਈਆਰ ਦੀ ਕਾਪੀ ਵੀ ਉਪਲਬਧ ਕਰਵਾਈ ਹੈ। ਐਫਆਈਆਰ ਵਿੱਚ ਗਗਨਦੀਪ ਤੋਂ ਇਲਾਵਾ ਉਸਦੇ ਪਿਤਾ ਸਵਰਨਾ ਦਾਸ ਅਤੇ ਭਰਾ ਪਵਨਦੀਪ ਉੱਤੇ ਵੀ ਆਈਪੀਸੀ ਦੀ ਧਾਰਾ 379 ਦੇ ਤਹਿਤ ਸੁਰੱਖਿਅਤ ਜੰਗਲੀ ਖੇਤਰ ਵਿੱਚੋਂ ਦਰੱਖਤ ਕੱਟਣ, ਲੱਕੜ ਦੀ ਤਸਕਰੀ, ਜੰਗਲੀ ਖੇਤਰ ਵਿੱਚ ਅੱਗ ਲਗਾਉਣ ਅਤੇ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

error: Content is protected !!