ਹਨੀ ਟ੍ਰੈਪ- ਬਜ਼ੁਰਗ ਨੂੰ ਘਰ ਬੁਲਾ ਕੇ ਬਣਾ ਲਈ ਅਸ਼ਲੀਲ ਵੀਡੀਓ, ਬਾਅਦ ‘ਚ ਵਾਇਰਲ ਕਰਨ ਦੀ ਧਮਕੀ ਦੇ ਮੰਗੇ ਇਕ ਲੱਖ ਰੁਪਏ

ਹਨੀ ਟ੍ਰੈਪ- ਬਜ਼ੁਰਗ ਨੂੰ ਘਰ ਬੁਲਾ ਕੇ ਬਣਾ ਲਈ ਅਸ਼ਲੀਲ ਵੀਡੀਓ, ਬਾਅਦ ‘ਚ ਵਾਇਰਲ ਕਰਨ ਦੀ ਧਮਕੀ ਦੇ ਮੰਗੇ ਇਕ ਲੱਖ ਰੁਪਏ

ਕਪੂਰਥਲਾ (ਵੀਓਪੀ ਬਿਊਰੋ) ਪਤੀ-ਪਤਨੀ ਵੱਲੋਂ ਇਕ ਬਜ਼ੁਰਗ ਵਿਅਕਤੀ ਨੂੰ ਹਨੀ ਟਰੈਪ ‘ਚ ਫਸਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਜ਼ੁਰਗ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ। ਥਾਣਾ ਸਿਟੀ ਪੁਲਿਸ ਨੇ ਮੁਲਜ਼ਮ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਥੋਂ ਉਸ ਨੂੰ ਇਕ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

ਜਾਂਚ ਅਧਿਕਾਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਭਜਨ ਸਿੰਘ (68 ਸਾਲ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਨਜ਼ਦੀਕੀ ਡਾਕਟਰ ਦੀ ਦੁਕਾਨ ’ਤੇ ਦਵਾਈ ਲੈਣ ਗਿਆ ਸੀ। ਉਥੇ ਉਸ ਨੂੰ ਇਕ ਔਰਤ ਮਿਲੀ, ਜਿਸ ਨੇ ਉਸ ਦਾ ਫੋਨ ਨੰਬਰ ਲੈ ਲਿਆ। 21 ਮਈ ਨੂੰ ਬਜ਼ੁਰਗ ਭਜਨ ਸਿੰਘ ਨੂੰ ਸੋਨੀਆ ਨਾਂ ਦੀ ਔਰਤ ਦਾ ਫੋਨ ਆਇਆ ਅਤੇ ਉਸ ਨੂੰ ਬਹਾਨੇ ਦੇ ਨਾਲ ਘਰ ਬੁਲਾ ਲਿਆ।

ਭਜਨ ਸਿੰਘ ਅਨੁਸਾਰ ਜਦੋਂ ਉਹ ਘਰ ਗਿਆ ਤਾਂ ਔਰਤ ਉੱਥੇ ਇਕੱਲੀ ਸੀ। ਉਸ ਨੇ ਗੱਲਾਂ ‘ਚ ਉਲਝਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪਤੀ ਰਾਜਵਿੰਦਰ ਸਿੰਘ ਮੌਕੇ ‘ਤੇ ਪਹੁੰਚ ਗਿਆ। ਉਸ ਨੇ ਵੀਡੀਓ ਬਣਾ ਕੇ ਇਕ ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਕੁਝ ਦਿਨਾਂ ‘ਚ ਪੈਸੇ ਦੇਣ ਦਾ ਵਾਅਦਾ ਕਰਕੇ ਆਪਣੀ ਜਾਨ ਬਚਾ ਕੇ ਉਥੋਂ ਆ ਗਿਆ।

ਉਸ ਨੇ ਪੁਲਿਸ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਪੈਸੇ ਵਸੂਲਣ ਲਈ ਜੋੜੇ ਨੂੰ ਡਾਕਟਰ ਦੀ ਦੁਕਾਨ ਨੇੜੇ ਬੁਲਾਇਆ ਅਤੇ ਮੌਕੇ ’ਤੇ ਹੀ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!