ਰਾਤ ਬਾਈਕ ਉਤੇ ਜਾਂਦੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ, ਹੱਥ ਵੱਢ ਸੁੱਟਿਆ, ਅੱਖਾਂ ਨੋਚ ਲਈਆਂ, ਵੱਢਿਆ ਹੱਥ ਨਾਲ ਲੈ ਕੇ ਨੌਜਵਾਨ ਨੂੰ ਹਸਪਤਾਲ ਲੈ ਕੇ ਪੁੱਜੇ ਲੋਕ

ਰਾਤ ਬਾਈਕ ਉਤੇ ਜਾਂਦੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ, ਹੱਥ ਵੱਢ ਸੁੱਟਿਆ, ਅੱਖਾਂ ਨੋਚ ਲਈਆਂ, ਵੱਢਿਆ ਹੱਥ ਨਾਲ ਲੈ ਕੇ ਨੌਜਵਾਨ ਨੂੰ ਹਸਪਤਾਲ ਲੈ ਕੇ ਪੁੱਜੇ ਲੋਕ


ਵੀਓਪੀ ਬਿਊਰੋ, ਜਲੰਧਰ : ਸੂਬੇ ਵਿਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਲੰਧਰ ਦੇ ਸੂਰਿਆ ਇਨਕਲੇਵ ਦੇ ਗੇਟ ਬਾਹਰ ਮੰਗਲਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਇਕ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਬੇਰਹਿਮ ਮੁਲਜ਼ਮਾਂ ਨੇ ਨੌਜਵਾਨ ਦਾ ਅੱਧਾ ਹੱਥ ਵੱਡ ਦਿੱਤਾ, ਨੌਜਵਾਨ ਦੀਆਂ ਅੱਖਾਂ ਵੀ ਨੋਚ ਲਈਆਂ। ਲੋਕਾਂ ਦੇ ਇਕੱਠੇ ਹੋਣ ’ਤੇ ਹਮਲਾਵਰ ਉਥੋਂ ਫ਼ਰਾਰ ਹੋ ਗਏ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਲੋਕ ਉਸ ਦਾ ਅੱਧਾ ਕੱਟਿਆ ਹੱਥ ਵੀ ਲਿਫਾਫੇ ਵਿਚ ਲੈ ਕੇ ਹਸਪਤਾਲ ਪਹੁੰਚੇ। ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ।
ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਮੰਗਲਵਾਰ ਦੇਰ ਰਾਤ ਨੂੰ ਬਾਈਕ ’ਤੇ ਜਾ ਰਿਹਾ ਸੀ। ਜਦੋਂ ਉਹ ਸੂਰਿਆ ਇਨਕਲੇਵ ਨੇੜੇ ਪੁੱਜਾ ਤਾਂ ਉਸ ’ਤੇ ਦਰਜਨ ਦੇ ਲਗਪਗ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਨੌਜਵਾਨ ਦਾ ਹੱਥ ਵੱਢ ਦਿੱਤਾ ਅਤੇ ਅੱਖਾਂ ਵੀ ਨੋਚ ਲਈਆਂ। ਨੌਜਵਾਨ ਦੀਆਂ ਚੀਕਾਂ ਸੁਣ ਕੇ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਸਬੰਧੀ ਥਾਣਾ ਰਾਮਾ ਮੰਡੀ ’ਚ ਕਿਸੇ ਨੂੰ ਵੀ ਜਾਣਕਾਰੀ ਨਹੀਂ ਹੈ। ਡਿਊਟੀ ਅਫਸਰ ਰੂਪ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਨਹੀਂ ਦਿੱਤੀ ਹੈ ਅਤੇ ਨਾ ਹੀ ਜ਼ਖ਼ਮੀ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਦਿੱਤੀ ਹੈ। ਸਿਵਲ ਹਸਪਤਾਲ ’ਚ ਕਰਮਚਾਰੀ ਭੇਜੇ ਸਨ, ਪਰ ਉਥੇ ਕੋਈ ਨਾ ਮਿਲਿਆ। ਸ਼ਿਕਾਇਤ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।


ਜ਼ਿਕਰਯੋਗ ਹੈ ਕਿ ਨੌਜਵਾਨ ਉਤੇ ਹਮਲਾ ਰੰਜਿਸ਼ਨ ਕੀਤਾ ਗਿਆ ਜਾਂ ਮੁਲਜ਼ਮ ਲੁੱਟ-ਖੋਹ ਕਰਨ ਆਏ ਸੀ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਬੀਤੇ ਕੁਝ ਮਹੀਨਿਆਂ ਤੋਂ ਸੂਬੇ ਵਿਚ ਵਧੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਵਿਚ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ।

error: Content is protected !!