ਪਤੀ ਦੀ ਮੌਤ ਤੋਂ ਬਾਅਦ ਸਹੁਰੇ ਵਾਲੇ ਸਤੀ ਹੋਣ ਲਈ ਪਾਉਣ ਲੱਗੇ ਦਬਾਅ,ਗੱਲ ਵੱਸੋਂ ਬਾਹਰ ਹੋਣ ਉਤੇ ਅਖੀਰ ਨੂੰਹ ਨੇ ਨਹਿਰ ਵਿਚ ਮਾਰ ਕੀਤੀ ਖ਼ੁਦਕੁਸ਼ੀ

ਪਤੀ ਦੀ ਮੌਤ ਤੋਂ ਬਾਅਦ ਸਹੁਰੇ ਵਾਲੇ ਸਤੀ ਹੋਣ ਲਈ ਪਾਉਣ ਲੱਗੇ ਦਬਾਅ,ਗੱਲ ਵੱਸੋਂ ਬਾਹਰ ਹੋਣ ਉਤੇ ਅਖੀਰ ਨੂੰਹ ਨੇ ਨਹਿਰ ਵਿਚ ਮਾਰ ਕੀਤੀ ਖ਼ੁਦਕੁਸ਼ੀ


ਵੀਓਪੀ ਬਿਊਰੋ, ਗੁਜਰਾਤ : ਗੁਜਰਾਤ ਵਿਖੇ ਪਤੀ ਦੀ ਮੌਤ ਤੋਂ ਬਾਅਦ ਸਹੁਰੇ ਵਾਲੇ ਪਤਨੀ ਉਤੇ ਸਤੀ ਹੋਣ ਦਾ ਦਬਾਅ ਪਾਉਣ ਲੱਗੇ। ਪਤੀ ਦੀ ਮੌਤ ਤੋਂ ਬਾਅਦ ਔਰਤ ਨੂੰ ਸਹੁਰੇ ਪਰਿਵਾਰ ਵੱਲੋਂ ਇਸ ਹੱਦ ਤੱਕ ਤੰਗ ਕੀਤਾ ਜਾਂਦਾ ਸੀ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ। ਗੁਜਰਾਤ ‘ਚ ਆਪਣੇ ਪਤੀ ਨਾਲ ਰਹਿੰਦੀ ਰਾਜਸਥਾਨ ਦੀ ਰਹਿਣ ਵਾਲੀ ਸੰਗੀਤਾ ਲਾਕੜਾ ਨੇ ਪਤੀ ਦੀ ਮੌਤ ਤੋਂ ਬਾਅਦ ਸਹੁਰਿਆਂ ਤੋਂ ਤੰਗ ਆ ਕੇ ਅਹਿਮਦਾਬਾਦ ‘ਚ ਸਾਬਰਮਤੀ ਨਦੀ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਸੁਪਰਡੈਂਟ ਐੱਮਵੀ ਪਟੇਲ ਮਾਮਲੇ ਦੀ ਜਾਂਚ ਵਿੱਚ ਰੁੱਝੇ ਹੋਏ ਹਨ। ਮੁੱਢਲੀ ਜਾਂਚ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ, “ਔਰਤ ਅਤੇ ਉਸਦਾ ਪਤੀ ਗੁਜਰਾਤ ‘ਚ ਇਕੱਠੇ ਰਹਿੰਦੇ ਸਨ। ਔਰਤ ਦੇ ਪਤੀ ਨੇ ਇੱਥੇ ਆਪਣਾ ਮਕਾਨ ਖਰੀਦਿਆ ਸੀ, ਜੋ ਉਸ ਦੇ ਅਤੇ ਉਸ ਦੀ ਪਤਨੀ ਦੇ ਨਾਮ ‘ਤੇ ਸੀ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਤਨੀ ਇਕੱਲੀ ਰਹਿ ਗਈ, ਔਰਤ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ 54 ਲੱਖ ਰੁਪਏ ਬੀਮੇ ਵਜੋਂ ਵੀ ਮਿਲੇ ਸਨ। ਔਰਤ ਦੇ ਸਹੁਰੇ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਔਰਤ ‘ਤੇ ਲਗਾਤਾਰ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਸਹੁਰੇ ਨੇ ਕਿਹਾ ਕਿ ਉਸ ਨੂੰ ਘਰ ਉਸ ਦੇ ਨਾਂ ‘ਤੇ ਟ੍ਰਾਂਸਫਰ ਕਰਨਾ ਚਾਹੀਦਾ ਹੈ ਅਤੇ ਬੀਮੇ ਦੀ ਰਕਮ ਨੂੰ ਦੋ ਹਿੱਸਿਆਂ ਵਿਚ ਵੰਡਣਾ ਚਾਹੀਦਾ ਹੈ।
ਇੰਨਾ ਹੀ ਨਹੀਂ ਔਰਤ ਦੇ ਸਹੁਰੇ ਉਸ ‘ਤੇ ਦਬਾਅ ਪਾ ਰਹੇ ਸਨ ਕਿ ਪਤੀ ਦੇ ਨਾਲ ਹੀ ਸਤੀ ਹੋ ਜਾਵੇ। ਔਰਤ ਨੇ ਲੰਬੇ ਸਮੇਂ ਤੱਕ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਸੰਘਰਸ਼ ਕੀਤਾ ਪਰ ਅੰਤ ‘ਚ ਔਰਤ ਨੇ ਖ਼ੁਦਕੁਸ਼ੀ ਦਾ ਰਾਹ ਚੁਣਿਆ।’
ਪੁਲਿਸ ਅਧਿਕਾਰੀ ਐੱਮਵੀ ਪਟੇਲ ਨੇ ਦੱਸਿਆ ਕਿ ਔਰਤ ਦੇ ਸਹੁਰੇ ਦੇ ਪੰਜ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮਾਂ ਨੂੰ ਫੜਨ ਅਤੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ।

error: Content is protected !!