ਕਬਾੜੀਏ ਨੇ ਕਬਾੜ ਖਰੀਦ ਕੇ ਫੜਾ ਦਿੱਤੇ 2000 ਦੇ ਨੋਟ, ਅੱਗਿਓ ਹੋ ਗਿਆ ਪਾਰਾ ਗਰਮ ਤੇ ਬਦਮਾਸ਼ ਬੁਲਾ ਕੇ ਚਾੜ’ਤਾ ਕੁਟਾਪਾ

ਕਬਾੜੀਏ ਨੇ ਕਬਾੜ ਖਰੀਦ ਕੇ ਫੜਾ ਦਿੱਤੇ 2000 ਦੇ ਨੋਟ, ਅੱਗਿਓ ਹੋ ਗਿਆ ਪਾਰਾ ਗਰਮ ਤੇ ਬਦਮਾਸ਼ ਬੁਲਾ ਕੇ ਚਾੜ’ਤਾ ਕੁਟਾਪਾ

ਜਲੰਧਰ (ਵੀਓਪੀ ਬਿਊਰੋ) ਜਲੰਧਰ ਵਿੱਚ 2000 ਰੁਪਏ ਦੇ ਨੋਟ ਨੂੰ ਲੈ ਕੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸਕਰੈਪ ਡੀਲਰ ਨੂੰ ਦੋ ਹਜ਼ਾਰ ਰੁਪਏ ਦੇ ਨੋਟ ਦੇਣਾ ਬਹੁਤ ਔਖਾ ਸਾਬਤ ਹੋਇਆ। ਦਰਅਸਲ, ਜਿਸ ਨੂੰ ਉਹ ਨੋਟ ਦੇ ਰਿਹਾ ਸੀ… ਉਹ ਫੈਕਟਰੀ ਦਾ ਮਾਲਕ ਸੀ। ਦੋ ਹਜ਼ਾਰ ਦੇ ਗੁਲਾਬੀ ਨੋਟ ਦੇਖ ਕੇ ਫੈਕਟਰੀ ਮਾਲਕ ਦਾ ਪਾਰਾ ਲਾਲ ਹੋ ਗਿਆ। ਉਸ ਨੇ ਕਿਹਾ ਇਹ ਤਾਂ ਸਰਕਾਰ ਨੇ ਬੰਦ ਕਰ ਦਿੱਤੇ ਹਨ ਅਤੇ ਫਿਰ ਬਹਿਸ ਤੋਂ ਬਾਅਦ ਉਸ ਨੇ ਤੁਰੰਤ ਬਦਮਾਸ਼ਾਂ ਨੂੰ ਬੁਲਾਇਆ।

ਸਕਰੈਪ ਡੀਲਰ ਰਾਮ ਸੰਜੀਵਨ ਅਨੁਸਾਰ ਉਸ ਨੇ ਗੁਲਮੋਹਰ ਸਿਟੀ ਦੀ ਗਲੀ ਨੰਬਰ ਚਾਰ ’ਤੇ ਸਥਿਤ ਇਕ ਫੈਕਟਰੀ ਤੋਂ ਸਾਢੇ ਸੱਤ ਕੁਇੰਟਲ ਸਕਰੈਪ ਖਰੀਦਿਆ ਸੀ। ਫੈਕਟਰੀ ਮਾਲਕ ਨੂੰ ਦੱਸਿਆ ਕਿ ਕਬਾੜ ਦੀ ਕੁੱਲ ਰਕਮ 30 ਹਜ਼ਾਰ ਰੁਪਏ ਬਣਦੀ ਹੈ। ਰਾਮ ਸੰਜੀਵਨ ਦੋ ਹਜ਼ਾਰ ਰੁਪਏ ਦੇ ਨੋਟਾਂ ਨਾਲ ਭੁਗਤਾਨ ਕਰਨ ਲੱਗਾ। ਇਸ ਦੌਰਾਨ ਫੈਕਟਰੀ ਮਾਲਕ ਨੇ ਕਿਹਾ ਕਿ ਅਦਾਇਗੀ 500 ਰੁਪਏ ਦੇ ਨੋਟਾਂ ਵਿੱਚ ਕੀਤੀ ਜਾਵੇ। ਇਸ ਤੋਂ ਬਾਅਦ ਸਕਰੈਪ ਡੀਲਰ ਰਾਮ ਸੰਜੀਵਨ ਵੀ ਅੜ ਗਿਆ ਅਤੇ ਕਿਹਾ ਕਿ ਭੁਗਤਾਨ 2000 ਰੁਪਏ ਦੇ ਨੋਟਾਂ ਵਿੱਚ ਹੀ ਹੋਵੇਗਾ। ਉਸ ਕੋਲ 500 ਦੇ ਨੋਟ ਨਹੀਂ ਹਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਣ ਲੱਗੀ। ਗੱਲ ਹੱਥੋਪਾਈ ਤੱਕ ਪਹੁੰਚ ਗਈ।

ਇਸ ਤੋਂ ਬਾਅਦ ਫੈਕਟਰੀ ਮਾਲਕ ਨੇ 12 ਬਦਮਾਸ਼ਾਂ ਨੂੰ ਬੁਲਾਇਆ। ਬਦਮਾਸ਼ਾਂ ਨੇ ਸਕਰੈਪ ਡੀਲਰ, ਉਸ ਦੀ ਪਤਨੀ ਅਤੇ ਇਕ ਹੋਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਹਮਲਾਵਰਾਂ ਵਿੱਚੋਂ ਇੱਕ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਭਗਤ ਸਿੰਘ ਕਲੋਨੀ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਵੱਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

error: Content is protected !!