ਜਲੰਧਰ ਵਿਚ ਮੁੜ ਸਰਗਰਮ ਹੋਇਆ ਕੱਛਾ ਗੈਂਗ, ਵਾਇਰਲ ਵੀਡੀਓ ਵੇਖ ਲੋਕ ਦਹਿਸ਼ਤ ਵਿਚ, ਵਾਰਦਾਤ ਕਰਨ ਨੂੰ ਫਿਰਦੇ ਸੀ ਪਰ ਸਫ਼ਲ ਨਹੀਂ ਹੋਏ

ਜਲੰਧਰ ਵਿਚ ਮੁੜ ਸਰਗਰਮ ਹੋਇਆ ਕੱਛਾ ਗੈਂਗ, ਵਾਇਰਲ ਵੀਡੀਓ ਵੇਖ ਲੋਕ ਦਹਿਸ਼ਤ ਵਿਚ, ਵਾਰਦਾਤ ਕਰਨ ਨੂੰ ਫਿਰਦੇ ਸੀ ਪਰ ਸਫ਼ਲ ਨਹੀਂ ਹੋਏ


ਵੀਓਪੀ ਬਿਊਰੋ, ਜਲੰਧਰ–ਕੱਛਾ ਗੈਂਗ ਜਿਸ ਦੀ ਇਕ ਸਮੇਂ ਜਲੰਧਰ ਸ਼ਹਿਰ ਵਿਚ ਦਹਿਸ਼ਤ ਸੀ। ਹਰ ਦੂਜੇ ਦਿਨ ਇਹ ਗੈਂਗ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਸੀ। ਪੁਲਿਸ ਦੀ ਚੌਕਸੀ ਸਦਕਾ ਇਸ ਗੈਂਗ ਨੂੰ ਬੇਨਕਾਬ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਰ ਜਲੰਧਰ ‘ਚ ਇਕ ਵਾਰ ਫਿਰ ਤੋਂ ਕੱਛਾ ਗਿਰੋਹ ਸਰਗਰਮ ਹੋ ਚੁੱਕਾ ਹੈ। ਕੱਛਾ ਗੈਂਗ ਦੀ ਵਾਇਰਲ ਹੋ ਰਹੀ ਸੀਸੀਟੀਵੀ ਫੁਟੇਜ ਨੇ ਦਹਿਸ਼ਤ ਮਚਾ ਦਿੱਤੀ ਹੈ। ਸੇਠ ਹੁਕਮ ਚੰਦ ਕਾਲੋਨੀ ਦੇ ਘਰਾਂ ਵਿਚ ਦਾਖ਼ਲ ਹੋਏ ਕੱਛਾ ਗੈਂਗ ਦਾ ਮਾਮਲਾ ਥਾਣਾ ਨੰਬਰ 1 ਦੀ ਪੁਲਿਸ ਕੋਲ ਪਹੁੰਚ ਚੁੱਕਾ ਹੈ। ਵੀਰਵਾਰ ਨੂੰ ਸਥਾਨਕ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਅਤੇ ਸੀ. ਸੀ. ਟੀ. ਵੀ. ਦੀ ਫੁਟੇਜ ਸੌਂਪੀ, ਜਿਸ ਵਿਚ ਗੈਂਗ ਦੇ ਮੈਂਬਰ ਕੈਦ ਹੋ ਗਏ ਸਨ। ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇਲਾਕੇ ਵਿਚ ਪੈਟਰੋਲਿੰਗ ਅਤੇ ਰਾਤ ਦੇ ਸਮੇਂ ਨਾਕਾਬੰਦੀ ਕਰਨ ਲਈ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਸਨ। ਥਾਣਾ ਨੰਬਰ 1 ਦੇ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਮਨੁੱਖੀ ਵਸੀਲਿਆਂ ਅਤੇ ਟੈਕਨੀਕਲ ਢੰਗ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਕਈ ਘਰਾਂ ਵਿਚ ਦਾਖ਼ਲ ਹੋਏ ਪਰ ਵਾਰਦਾਤ ਕਰਨ ਵਿਚ ਸਫ਼ਲ ਨਹੀਂ ਹੋ ਸਕੇ। ਜਲਦ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਐੱਸ. ਐੱਚ. ਓ. ਜਤਿੰਦਰ ਕੁਮਾਰ ਨੇ ਕਿਹਾ ਕਿ ਇਲਾਕੇ ਵਿਚ ਉਨ੍ਹਾਂ ਦੀਆਂ ਟੀਮਾਂ ਲਗਾਤਾਰ ਪੈਟਰੋਲਿੰਗ ਕਰਨਗੀਆਂ ਅਤੇ ਨਾਕੇ ਲਾਉਣਗੀਆਂ ਤਾਂ ਕਿ ਲੋਕਾਂ ਵਿਚੋਂ ਦਹਿਸ਼ਤ ਖ਼ਤਮ ਹੋ ਸਕੇ। ਦੱਸਣਯੋਗ ਹੈ ਕਿ 24 ਮਈ ਨੂੰ ਦੇਰ ਰਾਤ ਲਗਭਗ ਢਾਈ ਤੋਂ ਤਿੰਨ ਵਜੇ ਦੇ ਵਿਚਕਾਰ 5 ਤੋਂ 6 ਲੋਕ ਲੋਕਾਂ ਦੇ ਘਰਾਂ ਦੀਆਂ ਕੰਧਾਂ ਟੱਪ ਕੇ ਅੰਦਰ ਦਾਖ਼ਲ ਹੋ ਗਏ ਸਨ। ਮੁਲਜ਼ਮਾਂ ਨੇ ਕੱਛੇ ਅਤੇ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ, ਜਿਨ੍ਹਾਂ ਦੇ ਹੱਥਾਂ ਵਿਚ ਹਥਿਆਰ ਵੀ ਵਿਖਾਈ ਦਿੱਤੇ ਸਨ। ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਸੀ।

ਮਹਾਨਗਰ ’ਚ ਬੁੱਧਵਾਰ ਦੇਰ ਰਾਤ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ’ਚ ਕੱਛਾ ਗਿਰੋਹ ਇਕ ਘਰ ’ਚ ਵੜਦੇ ਨਜ਼ਰ ਆ ਰਹੇ ਹਨ ਪਰ ਇਹ ਵੀਡੀਓ ਕਿੱਥੋਂ ਦੀ ਸੀ, ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓ ਕਾਰਨ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਬੁੱਧਵਾਰ ਦੇਰ ਰਾਤ ਤੱਕ ਇਹ ਮਾਮਲਾ ਪੁਲਸ ਤਕ ਨਹੀਂ ਪਹੁੰਚਿਆ ਸੀ।

error: Content is protected !!