ਆਸਾਮ ‘ਚ ਸ਼ਹੀਦ ਹੋਇਆ ਪਟਿਆਲਾ ਦਾ 26 ਸਾਲਾ ਨੌਜਵਾਨ, ਖਬਰ ਮਿਲਦਿਆਂ ਹੀ ਫੁੱਟ-ਫੁੱਟ ਰੋਏ ਮਾਪੇ

ਆਸਾਮ ‘ਚ ਸ਼ਹੀਦ ਹੋਇਆ ਪਟਿਆਲਾ ਦਾ 26 ਸਾਲਾ ਨੌਜਵਾਨ, ਖਬਰ ਮਿਲਦਿਆਂ ਹੀ ਫੁੱਟ-ਫੁੱਟ ਰੋਏ ਮਾਪੇ

ਵੀਓਪੀ ਬਿਊਰੋ – ਪਟਿਆਲਾ ਦੇ ਪਿੰਡ ਰੰਧਾਵਾ ਦਾ ਨੌਜਵਾਨ ਜੋ ਕਿ ਫੌਜ ‘ਚ ਰਹਿ ਕੇ ਦੇਸ਼ ਦੀ ਸੇਵਾ ਕਰ ਰਿਹਾ ਸੀ, ਆਸਾਮ ਵਿੱਚ ਸ਼ਹੀਦ ਹੋ ਗਿਆ ਹੈ। ਦੇਸ਼ ਦੇ ਨਾਮ ਸ਼ਹੀਦ ਹੋਣ ਵਾਲੇ ਫੌਜੀ ਦਾ ਨਾਮ ਸਹਿਜਪਾਲ ਸਿੰਘ ਸੀ। ਇਹ ਖ਼ਬਰ ਮਿਲਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਮਿਲੀ ਹੈ ਪਹਾੜ ਤੋਂ ਹੇਠਾਂ ਆਉਂਦੇ ਸਮੇਂ ਨਾਲੇ ‘ਚ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਫੌਜੀ ਦੀ ਮ੍ਰਿਤਕ ਦੇਹ ਸੋਮਵਾਰ ਸਵੇਰੇ ਉਸ ਦੇ ਪਿੰਡ ਪਹੁੰਚ ਰਹੀ ਹੈ। ਉਨ੍ਹਾਂ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ ਸ਼ਹੀਦ ਦੇ ਘਰ ਸ਼ਰਧਾਂਜਲੀ ਦੇਣ ਪੁੱਜੇ। ਇਸ ਦੌਰਾਨ ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਜਾਣਕਾਰੀ ਮੁਤਾਬਕ 26 ਸਾਲਾ ਸਹਿਜਪਾਲ ਸਿੰਘ 2015 ‘ਚ ਫੌਜ ‘ਚ ਭਰਤੀ ਹੋਇਆ ਸੀ। ਉਸ ਦਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ (22) ਵੀ ਫੌਜ ਵਿੱਚ ਹੈ। ਉਹ ਲੇਹ-ਲਦਾਖ ‘ਚ ਤਾਇਨਾਤ ਹੈ ਅਤੇ ਇਨ੍ਹੀਂ ਦਿਨੀਂ ਛੁੱਟੀ ‘ਤੇ ਘਰ ਆਇਆ ਹੋਇਆ ਹੈ। ਵੱਡੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮਾਤਾ-ਪਿਤਾ ਅਮਰਜੀਤ ਸਿੰਘ ਦਾ ਰੋ-ਰੋ ਕੇ ਬੁਰਾ ਹਾਲ ਹੈ।

error: Content is protected !!