ਖਹਿਰਾ ਨੇ ਟਵੀਟ ਕਰ ਕਿਹਾ- ਸੁਣੋ ‘ਛੋਟੇ ਮੋਦੀ’ ਦੀ ਕਹਾਣੀ, ਕੇਜਰੀਵਾਲ ਨੇ ਅਪਣਾਇਆ ‘ਗੋਦੀ ਅੰਦਾਜ਼’
ਵੀਓਪੀ ਬਿਊਰੋ, ਚੰਡੀਗੜ੍ਹ-ਇਨ੍ਹੀਂ ਦਿਨੀਂ ਟਵਿਟਰ ਉਤੇ ਸਿਆਸਤ ਜ਼ੋਰਾਂ ਉਤੇ ਹੈ। ਬੀਤੇ ਦਿਨੀਂ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਸ਼ਾਇਰੀ ਅੰਦਾਜ਼ ਵਿਚ ਵਿਰੋਧੀਆਂ ਧਿਰਾਂ ਦੇ ਇਕੱਠੇ ਹੋਣ ਉਤੇ ਤੰਜ ਕੱਸਿਆ ਸੀ, ਉਥੇ ਬਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਰਾਹੀਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਾਰਾ ਜਵਾਬ ਦਿੱਤਾ ਸੀ।
ਇਹ ਲੜੀ ਵਿਚ ਭਾਵ ਟਵਿਟਰ ਵਾਰ ਵਿਚ ਇਕ ਹੋਰ ਨਾਂ ਜੁੜ ਗਿਆ ਹੈ। ਹੁਣ ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਉੱਤੇ ਟਵੀਟ ਕਰ ਕੇ ਨਿਸ਼ਾਨਾ ਵਿੰਨ੍ਹਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਖ਼ਾਸ ਤੌਰ ‘ਤੇ ਨਿਸ਼ਾਨ ਉਤੇ ਰਹੇ। ਇਸ ਮੌਕੇ ਖਹਿਰਾ ਨੇ ਅਰਵਿੰਦ ਕੇਜਰੀਵਾਲ ਦੀ ਨਰੇਂਦਰ ਮੋਦੀ ਨਾਲ ਤੁਲਨਾ ਕਰ ਦਿੱਤੀ ਤੇ ਕਿਹਾ ਕਿ ਦੋਵਾਂ ਵਿੱਚ ਕੀ ਫਰਕ ਹੈ ?
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, ਆਰਡੀਨੈਂਸ ਦੀ ਆੜ ਵਿੱਚ “ਛੋਟਾ ਮੋਦੀ” ਦੀ ਇੱਕ ਛੋਟੀ ਕਹਾਣੀ, ਅਰਵਿੰਦ ਕੇਜਰੀਵਾਲ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਿਲਣ ਲਈ ਪੂਰੇ ਭਾਰਤ ਵਿੱਚ ਭੱਜ-ਦੌੜ ਕਰ ਰਹੇ ਹਨ ਪਰ ਉਹ ਪੰਜਾਬ ਵਿੱਚ ਮੋਦੀ ਵਿਚਾਰਧਾਰਾ ਦੀ ਨਕਲ ਕਰ ਰਹੇ ਹਨ। ਉਨ੍ਹਾਂ ਨੇ ਕੁੱਲ ਮੀਡੀਆ (ਗੋਦੀ ਅੰਦਾਜ਼) ਨੂੰ ਹਾਈਜੈਕ ਕਰ ਲਿਆ ਹੈ ਅਤੇ ਇਮਾਨਦਾਰ ਮੀਡੀਆ ਉਤੇ ਵਿਜੀਲੈਂਸ ਬਿਊਰੋ ਦੁਆਰਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕਈ ਸੁਤੰਤਰ ਵੈਬ ਚੈਨਲਾਂ ਨੂੰ ਬੰਦ ਕਰ ਦਿੱਤਾ ਹੈ, ਕਈ ਟਵਿਟਰ ਹੈਂਡਲ ਨੂੰ ਮੁਅੱਤਲ ਕਰ ਦਿੱਤਾ ਹੈਿ ਜੋ ਉਸਦਾ ਵਿਰੋਧ ਕਰਦੇ ਹਨ ਆਦਿ! ਉਹ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਤੰਤਰ ਦੀ ਦੁਰਵਰਤੋਂ ਕਰ ਰਿਹਾ ਹੈ ਜਦੋਂ ਕਿ ਉਹੀ ਪੁਲਿਸ ਦਾਗੀ ਮੰਤਰੀ ਕਟਾਰੂਚੱਕ ਨੂੰ ਬਚਾ ਰਹੀ ਹੈ, ਜਿਸ ਉਤੇ ਲੜਕੇ ਨਾਲ ਜਿਣਸੀ ਦੁਰਵਿਵਹਾਰ ਕਰਨ ਦੇ ਦੋਸ਼ ਹਨ, ਜਿਸ ਨੂੰ ਬਰਖਾਸਤ ਕਰਨ ਲਈ ਰਾਜਪਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਚੁੱਕੇ ਹਨ, ਜਿਸ ਤਰ੍ਹਾਂ ਵਿਰੋਧੀ ਧਿਰ ਬ੍ਰਿਜਭੂਸ਼ਣ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ। ਸਵੈ-ਪ੍ਰਮੋਸ਼ਨ ‘ਤੇ ਪੂਰੇ ਭਾਰਤ ਵਿੱਚ ਸੈਂਕੜੇ ਕਰੋੜਾਂ ਦੇ ਸਰਕਾਰੀ ਫੰਡ ਖਰਚੇ! ਤਾਂ ਕੇਜਰੀਵਾਲ ਅਤੇ ਮੋਦੀ ਵਿੱਚ ਕੀ ਫਰਕ ਹੈ?
ਸੁਖਪਾਲ ਖਹਿਰਾ ਵੱਲੋਂ ਸਭ ਤੋਂ ਪਹਿਲਾਂ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵੀਡੀਓ ਮਾਮਲਾ ਚੁੱਕਿਆ ਗਿਆ ਸੀ। ਖਹਿਰਾ ਵੱਲੋਂ ਇਸ ਦੀ ਵੀਡੀਓ ਗਵਰਨਰ ਨੂੰ ਦਿੱਤੀ ਗਈ ਸੀ ਜਿਸ ਦੀ ਜਾਂਚ ਕਰਨ ਤੋਂ ਬਾਅਦ ਰਾਜਪਾਲ ਵੱਲੋਂ ਇਸ ਉੱਤੇ ਕਾਰਵਾਈ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਫਾਰਿਸ਼ ਕੀਤੀ ਗਈ ਸੀ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕਮੇਟੀ ਬਣਾਉਣ ਤੋਂ ਇਲਾਵਾ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ।
Here’s a short story of “Chhotta Modi”-in the garb of Ordinance @ArvindKejriwal is running around India to meet opposition leaders to become a rallying point but he’s replicating Modi ideology in Punjab! He has hijacked total media (Godi style) & those like Barjinder S Hamdard… pic.twitter.com/Vr1cGu3dg2
— Sukhpal Singh Khaira (@SukhpalKhaira) June 4, 2023