ਵਾਹਨ ਪਲਟਿਆ ਤਾਂ ਲੋਕਾਂ ਨੂੰ ਲੱਗ ਗਈਆਂ ਮੌਜਾਂ, ਸੜਕ ਉਤੇ ਖਿਲਰੀਆਂ ਬੀਅਰ ਦੀਆਂ ਬੋਤਲਾਂ ਲੁੱਟ ਲੋਕ ਘਰਾਂ ਨੂੰ ਜਾਂਦੇ ਬਣੇ (ਵੇਖੋ ਵੀਡੀਓ)

ਵਾਹਨ ਪਲਟਿਆ ਤਾਂ ਲੋਕਾਂ ਨੂੰ ਲੱਗ ਗਈਆਂ ਮੌਜਾਂ, ਸੜਕ ਉਤੇ ਖਿਲਰੀਆਂ ਬੀਅਰ ਦੀਆਂ ਬੋਤਲਾਂ ਲੁੱਟ ਲੋਕ ਘਰਾਂ ਨੂੰ ਜਾਂਦੇ ਬਣੇ (ਵੇਖੋ ਵੀਡੀਓ)


ਵੀਓਪੀ ਬਿਊਰੋ, ਨੈਸ਼ਨਲ-ਬੀਅਰ ਦੀਆਂ ਬੋਤਲਾਂ ਨਾਲ ਭਰਿਆ ਵਾਹਨ ਬੇਕਾਬੂ ਹੋ ਕੇ ਪਲਟ ਗਿਆ ਤਾਂ ਲੋਕਾਂ ਨੂੰ ਮੌਜਾਂ ਲਗ ਗਈਆਂ। ਜਦੋਂ ਗੱਡੀ ਪਲਟੀ ਤਾਂ ਉਸ ਵਿੱਚ ਭਰੇ ਬੀਅਰ ਦੇ ਡੱਬੇ ਸੜਕ ’ਤੇ ਖਿੱਲਰ ਗਏ। ਲੋਕਾਂ ਨੇ ਬੀਅਰ ਦੀਆਂ ਬੋਤਲਾਂ ਲੁੱਟੀਆਂ ਤੇ ਘਰ ਨੂੰ ਜਾਂਦੇ ਬਣੇ।ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ਵਿਚ ਮੰਗਲਵਾਰ ਨੂੰ ਵਾਪਰੀ। ਬੀਅਰ ਦੀਆਂ ਬੋਤਲਾਂ ਲੁੱਟਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਲੋਕ ਬੋਤਲਾਂ ਲੈ ਕੇ ਭੱਜਦੇ ਨਜ਼ਰ ਆ ਰਹੇ ਹਨ। ਇਸ ‘ਚ ਕਈ ਲੋਕ ਹੈਲਮੇਟ ਪਹਿਨੇ ਨਜ਼ਰ ਆ ਰਹੇ ਹਨ, ਜੋ ਆਪਣੀ ਬਾਈਕ ਪਾਰਕ ਕਰਕੇ ਬੀਅਰ ਦੀਆਂ ਬੋਤਲਾਂ ‘ਤੇ ਹੱਥ ਸਾਫ ਕਰਨ ਪਹੁੰਚ ਗਏ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਵੱਲੋਂ ਵਾਹਨ ‘ਤੇ ਕਾਬੂ ਨਾ ਸਕਣ ਕਾਰਨ ਗੱਡੀ ਪਲਟ ਗਈ। ਜਿਵੇਂ ਹੀ ਸਥਾਨਕ ਲੋਕਾਂ ਨੇ ਸੜਕ ‘ਤੇ ਬੀਅਰ ਦੀਆਂ ਬੋਤਲਾਂ ਪਈਆਂ ਦੇਖੀਆਂ ਤਾਂ ਉਹ ਇਨ੍ਹਾਂ ਨੂੰ ਇਕੱਠਾ ਕਰਨ ਲਈ ਭੱਜਣ ਲੱਗੇ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਹਾਲਾਂਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਕਈ ਲੋਕ ਬੀਅਰ ਦੀਆਂ ਬੋਤਲਾਂ ਚੁੱਕ ਕੇ ਭੱਜ ਗਏ ਸਨ। ਪੁਲਿਸ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।


ਜਾਣਕਾਰੀ ਮੁਤਾਬਕ ਬੀਅਰ ਦੇ 200 ਡੱਬੇ ਲੈ ਕੇ ਜਾ ਰਿਹਾ ਇਕ ਵਾਹਨ ਪਲਟ ਗਿਆ। ਇਸ ਬਾਰੇ ਜਦੋਂ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਬੀਅਰ ਦੀਆਂ ਬੋਤਲਾਂ ਲੈਣ ਲਈ ਮੌਕੇ ‘ਤੇ ਪਹੁੰਚੇ। ਪੀਟੀਆਈ ਵੱਲੋਂ ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਲੋਕ ਬੀਅਰ ਦੀਆਂ ਬੋਤਲਾਂ ਚੁੱਕਦੇ ਨਜ਼ਰ ਆ ਰਹੇ ਹਨ।

 

error: Content is protected !!