ਪੰਜਾਬ ‘ਚ ਬਣੇਗੀ ਡਿਜੀਟਲ ਜੇਲ੍ਹ, ਹੇਠਾਂ ਬੈਠਣਗੇ ਜੱਜ ਤੇ ਉੱਪਰ ਰਹਿਣਗੇ ਖੂੰਖਾਰ ਕੈਦੀ : ਮੁੱਖ ਮੰਤਰੀ ਮਾਨ

ਪੰਜਾਬ ‘ਚ ਬਣੇਗੀ ਡਿਜੀਟਲ ਜੇਲ੍ਹ, ਹੇਠਾਂ ਬੈਠਣਗੇ ਜੱਜ ਤੇ ਉੱਪਰ ਰਹਿਣਗੇ ਖੂੰਖਾਰ ਕੈਦੀ : ਮੁੱਖ ਮੰਤਰੀ ਮਾਨ

ਸੰਗਰੂਰ (ਵੀਓਪੀ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿੱਚ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਾਸਿੰਗ ਆਊਟ ਪਰੇਡ ਦੌਰਾਨ ਐਲਾਨ ਕੀਤਾ ਹੈ ਕਿ ਲੁਧਿਆਣਾ ਵਿੱਚ ਡਿਜੀਟਲ ਜੇਲ੍ਹ ਬਣਾਈ ਜਾਵੇਗੀ। ਸਖ਼ਤ ਅਪਰਾਧੀਆਂ ਨੂੰ ਡਿਜੀਟਲ ਜੇਲ੍ਹ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜੇਲ੍ਹ ਲਈ ਕੇਂਦਰ ਤੋਂ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਡਿਜੀਟਲ ਜੇਲ੍ਹ ਵਿੱਚ ਜੱਜ ਖ਼ੁਦ ਆ ਕੇ ਸੁਣਵਾਈ ਕਰਨਗੇ। ਇਸ ਜੇਲ੍ਹ ‘ਚ ਹੇਠਲੀ ਮੰਜ਼ਿਲ ‘ਤੇ ਜੱਜ ਖੁਦ ਬੈਠਣਗੇ, ਜੋ ਮੌਕੇ ‘ਤੇ ਹੀ ਆਪਣੇ ਫੈਸਲੇ ਦੇਣਗੇ। ਇਸ ਤੋਂ ਉੱਪਰ ਕੈਦੀਆਂ ਨੂੰ ਰੱਖਣ ਦਾ ਪ੍ਰਬੰਧ ਕੀਤਾ ਜਾਵੇਗਾ।

ਸੀਐਮ ਮਾਨ ਨੇ ਦੱਸਿਆ ਕਿ ਮੁਹਾਲੀ ਦੇ ਸੈਕਟਰ-68 ਵਿੱਚ ਜੇਲ੍ਹ ਵਿਭਾਗ ਦੇ ਮੁੱਖ ਦਫ਼ਤਰ ਲਈ ਜ਼ਮੀਨ ਵੀ ਐਕੁਆਇਰ ਕੀਤੀ ਗਈ ਹੈ। ਉਨ੍ਹਾਂ ਛੇਤੀ ਹੀ ਮੋਬਾਈਲ ਜੈਮਰ ਦੀ ਨਵੀਂ ਤਕਨੀਕ ਲਿਆਉਣ ਬਾਰੇ ਵੀ ਕਿਹਾ। ਉਨ੍ਹਾਂ ਪੰਜਾਬ ਪੁਲਿਸ ਦੇ ਬੇੜੇ ਵਿੱਚ ਸ਼ਾਮਲ ਕੀਤੇ ਗਏ 92 ਨਵੇਂ ਵਾਹਨਾਂ ਦਾ ਵੀ ਜ਼ਿਕਰ ਕੀਤਾ। ਸੀਐਮ ਮਾਨ ਨੇ ਕਿਹਾ ਕਿ ਇਹ ਥਾਣਿਆਂ ਅਤੇ ਚੌਕੀਆਂ ਨੂੰ ਨਵੀਆਂ ਗੱਡੀਆਂ ਦੇਣ ਦੇ ਹੁਕਮ ਹਨ। ਕਿਉਂਕਿ ਉਨ੍ਹਾਂ ਨੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਦੀ ਪਹਿਲੀ ਕਾਰਵਾਈ ਕਰਨੀ ਹੈ।

error: Content is protected !!