ਦੋ ਦਿਨ ਦੇ ਬੱਚੇ ਨੂੰ ਲੈ ਕੇ ਆਹਮੋ-ਸਾਹਮਣੇ ਆ ਗਈਆਂ ਦੋ ਧਿਰਾਂ, ਇੱਟਾਂ-ਰੋੜੇ ਮਾਰ ਖੋਲ ਦਿੱਤੇ ਸਿਰ

ਦੋ ਦਿਨ ਦੇ ਬੱਚੇ ਨੂੰ ਲੈ ਕੇ ਆਹਮੋ-ਸਾਹਮਣੇ ਆ ਗਈਆਂ ਦੋ ਧਿਰਾਂ, ਇੱਟਾਂ-ਰੋੜੇ ਮਾਰ ਖੋਲ ਦਿੱਤੇ ਸਿਰ

ਵੀਓਪੀ ਬਿਊਰੋ- ਫਰੀਦਕੋਟ ਦੇ ਸਿਵਲ ਹਸਪਤਾਲ ਦਾ ਜੱਚਾ-ਬੱਚਾ ਵਾਰਡ ਸ਼ਨੀਵਾਰ ਦੁਪਹਿਰ ਲੜਾਈ ਦਾ ਮੈਦਾਨ ਬਣ ਗਿਆ। ਦੋ ਦਿਨ ਦੇ ਬੱਚੇ ਨੂੰ ਲੈ ਕੇ ਕਾਫੀ ਹੰਗਾਮਾ ਅਤੇ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਨਕੋਦਰ ਤੋਂ ਆਏ ਲੋਕਾਂ ਨੇ ਇੱਟਾਂ-ਪੱਥਰ ਚਲਾ ਦਿੱਤੇ, ਜਿਸ ਵਿੱਚ ਛੇ ਵਿਅਕਤੀਆਂ ਦੇ ਸਿਰ ਪਾਟ ਗਏ। ਲੜਾਈ ਦੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਫਰੀਦਕੋਟ ਦੇ ਐੱਸ.ਪੀ.-ਡੀ.ਐੱਸ.ਪੀ ਅਤੇ ਥਾਣਾ ਸਿਟੀ ਦੀ ਟੀਮ ਮੌਕੇ ‘ਤੇ ਪਹੁੰਚੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਉਥੋਂ ਫ਼ਰਾਰ ਹੋ ਗਏ ਸਨ।

ਪੀੜਤ ਕਿਰਨ ਵਾਸੀ ਮੁੱਦਕੀ ਨੇ ਦੱਸਿਆ ਕਿ ਉਸ ਦੀ ਲੜਕੀ ਕਮਲਜੀਤ ਕੌਰ ਦਾ ਵਿਆਹ ਨਕੋਦਰ ਵਿਖੇ ਹੋਇਆ ਸੀ ਪਰ ਉਸ ਦੇ ਸਹੁਰੇ ਹਰ ਵੇਲੇ ਝਗੜਾ ਕਰਦੇ ਰਹਿੰਦੇ ਸਨ। ਕਿਰਨ ਮੁਤਾਬਕ ਉਸ ਦੀ ਬੇਟੀ ਪਿਛਲੇ ਛੇ ਮਹੀਨਿਆਂ ਤੋਂ ਉਸ ਦੇ ਕੋਲ ਸੀ। ਦੋ ਦਿਨ ਪਹਿਲਾਂ ਕਮਲਜੀਤ ਕੌਰ ਨੇ ਫ਼ਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ ਸੀ, ਜਿਸ ਦੀ ਸਿਹਤ ਠੀਕ ਨਾ ਹੋਣ ‘ਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਧੀ ਦੇ ਸਹੁਰੇ ਕਹਿ ਰਹੇ ਹਨ ਕਿ ਪੁੱਤਰ ਉਨ੍ਹਾਂ ਨੂੰ ਦੇ ਦਿਓ। ਕੱਲ੍ਹ ਵੀ ਉਸ ਨੇ ਹਸਪਤਾਲ ਵਿੱਚ ਹੰਗਾਮਾ ਕੀਤਾ।

ਕਿਰਨ ਨੇ ਦੱਸਿਆ ਕਿ ਅੱਜ ਮੁਲਜ਼ਮ ਕਈ ਲੋਕਾਂ ਨੂੰ ਲੈ ਕੇ ਆਇਆ ਅਤੇ ਲੜਕੇ ਨੂੰ ਜ਼ਬਰਦਸਤੀ ਭਜਾ ਕੇ ਲੈ ਜਾਣ ਦੀਆਂ ਗੱਲਾਂ ਕਰਨ ਲੱਗਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੇ ਸਾਥੀਆਂ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਇੱਟਾਂ-ਪੱਥਰ ਚਲਾਏ, ਜਿਸ ਕਾਰਨ ਉਸ ਦੇ ਪੁੱਤਰ, ਉਸ ਦੇ ਅਤੇ ਉਸ ਦੇ ਪਤੀ ਤੋਂ ਇਲਾਵਾ ਕਈ ਲੋਕਾਂ ਦੇ ਸਿਰ ਜ਼ਖ਼ਮੀ ਹੋ ਗਏ। ਇੱਕ ਦੇ ਸਿਰ ਵਿੱਚ ਪੰਜ ਟਾਂਕੇ ਲੱਗੇ ਹਨ। ਫਰੀਦਕੋਟ ਦੇ ਐਸਪੀ ਅਨੁਸਾਰ ਉਹ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਰਹੇ ਹਨ। ਇਸ ਤੋਂ ਬਾਅਦ ਹਸਪਤਾਲ ‘ਚ ਗੜਬੜ ਪੈਦਾ ਕਰਨ ਵਾਲੇ ਜ਼ਰੂਰ ਫੜੇ ਜਾਣਗੇ।

error: Content is protected !!