ਉਡਾਣ ਭਰਨ ਤੋਂ ਬਾਅਦ ਹਵਾਈ ਜਹਾਜ਼ ਵਿਚ ਬੇਹੋਸ਼ ਹੋ ਗਿਆ ਬੱਚਾ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ ਪਰ ਨਹੀਂ ਬਚ ਸਕੀ ਜਾਨ

ਉਡਾਣ ਭਰਨ ਤੋਂ ਬਾਅਦ ਹਵਾਈ ਜਹਾਜ਼ ਵਿਚ ਬੇਹੋਸ਼ ਹੋ ਗਿਆ ਬੱਚਾ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ ਪਰ ਨਹੀਂ ਬਚ ਸਕੀ ਜਾਨ


ਵੀਓਪੀ ਬਿਊਰੋ, ਇੰਟਰਨੈਸ਼ਨਲ-ਉਡਾਣ ਭਰਨ ਤੋਂ ਬਾਅਦ ਹਵਾਈ ਜਹਾਜ਼ ਵਿਚ ਬੱਚਾ ਬੇਹੋਸ਼ ਹੋ ਗਿਆ। ਤਬੀਅਤ ਵਿਗੜਦੀ ਵੇਖ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਪਰ ਫਿਰ ਵੀ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ। ਅਮਰੀਕਾ ਦੇ ਇਸਤਾਂਬੁਲ ਤੋਂ ਨਿਊਯਾਰਕ ਜਾ ਰਹੀ ਤੁਰਕੀ ਏਅਰਲਾਈਨਜ਼ ਦੀ ਫਲਾਈਟ ‘ਚ ਬੇਹੋਸ਼ ਹੋਣ ਮਗਰੋਂ 11 ਸਾਲਾ ਬੱਚੇ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਇਸ ਫਲਾਈਟ ਨੇ ਕੱਲ੍ਹ ਸਵੇਰੇ ਇਸਤਾਂਬੁਲ ਤੋਂ ਉਡਾਣ ਭਰੀ ਸੀ। ਬੱਚੇ ਦੇ ਬੇਹੋਸ਼ ਹੋਣ ਤੋਂ ਬਾਅਦ ਜਹਾਜ਼ ਨੇ ਬੁਡਾਪੇਸਟ ‘ਚ ਐਮਰਜੈਂਸੀ ਲੈਂਡਿੰਗ ਕਰਵਾਈ।

ਫਲਾਈਟ ਦੇ ਲੈਂਡ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਦੀ ਟੀਮ ਏਅਰਪੋਰਟ ‘ਤੇ ਮੌਜੂਦ ਸੀ, ਜੋ ਫਲਾਈਟ ਦੇ ਲੈਂਡ ਹੁੰਦੇ ਹੀ ਬੱਚੇ ਨੂੰ ਦੇਖਣ ਲਈ ਪਹੁੰਚ ਗਈ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਫਿਲਹਾਲ ਬੱਚੇ ਦੀ ਮੌਤ ਦਾ ਕਾਰਨ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ ਹੈ। ਰਿਪੋਰਟਾਂ ਅਨੁਸਾਰ, ਫਲਾਈਟ TK003 ਦੇ ਬੁਡਾਪੇਸਟ ਵਿਚ ਉਤਰਨ ਤੋਂ ਬਾਅਦ ਹਵਾਈ ਅੱਡੇ ਦੀ ਮੈਡੀਕਲ ਸੇਵਾ ਨੂੰ ਘਟਨਾ ਸਥਾਨ ਲਈ ਰਵਾਨਾ ਕੀਤਾ ਗਿਆ ਸੀ।
ਫਲਾਈਟ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 8:56 ਵਜੇ ਇਸਤਾਂਬੁਲ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਤੋਂ ਬਾਅਦ ਬੱਚਾ ਬੀਮਾਰ ਹੋ ਗਿਆ। ਖਬਰਾਂ ਮੁਤਾਬਕ ਮ੍ਰਿਤਕ ਬੱਚਾ ਅਮਰੀਕਾ ਦਾ ਰਹਿਣ ਵਾਲਾ ਸੀ ਜੋ ਆਪਣੇ ਪਰਿਵਾਰ ਨਾਲ ਫਲਾਈਟ ‘ਚ ਮੌਜੂਦ ਸੀ। ਇਹ ਬੱਚਾ ਅਪਾਹਜ ਸੀ।

error: Content is protected !!