ਬੱਚਿਆਂ ਵੱਲੋਂ ਕੰਧ ਉਤੇ ਧਾਰ ਮਾਰਨ ਉਤੇ ਹੋ ਗਏ ਦੰਗੇ! ਖੂਬ ਚੱਲੇ ਇੱਟਾਂ-ਪੱਥਰ, ਫਿਰ ਪੁਲਿਸ ਨੇ ਵੀ….

ਬੱਚਿਆਂ ਵੱਲੋਂ ਕੰਧ ਉਤੇ ਧਾਰ ਮਾਰਨ ਉਤੇ ਹੋ ਗਏ ਦੰਗੇ! ਖੂਬ ਚੱਲੇ ਇੱਟਾਂ-ਪੱਥਰ, ਫਿਰ ਪੁਲਿਸ ਨੇ  ਵੀ….


ਵੀਓਪੀ ਬਿਊਰੋ, ਮੁੰਬਈ : ਮਹਾਰਾਸ਼ਟਰ ਦੇ ਜਲਗਾਓਂ ਦੇ ਅਮਲਨੇਰਾ ਵਿੱਚ ਬੀਤੀ ਰਾਤ ਕੰਧ ਉਤੇ ਪੇਸ਼ਾਬ ਕਰਨ ਨੂੰ ਲੈ ਕੇ ਦੰਗੇ ਹੋ ਗਏ। ਦੋ ਧਿਰਾਂ ਵਿਚ ਕੁੱਟਮਾਰ ਤੇ ਪਥਰਾਅ ਹੋ ਗਿਆ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਪਰ ਭੀੜ ਲਗਾਤਾਰ ਹੰਗਾਮਾ ਕਰਦੀ ਰਹੀ ਅਤੇ ਇਸ ਵਿਚਕਾਰ ਕਈਆਂ ਨੇ ਪੁਲਿਸ ਟੀਮ ‘ਤੇ ਵੀ ਪਥਰਾਅ ਕੀਤਾ। ਜਿਸ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਸ਼ਹਿਰ ਦੀ ਸੁਰੱਖਿਆ ਵਿੱਚ ਅੜਿੱਕਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਲਾਕੇ ਵਿੱਚ ਫ਼ਿਲਹਾਲ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਦੀਆਂ ਕਈ ਟੀਮਾਂ ਸ਼ਹਿਰ ਦੀਆਂ ਸੜਕਾਂ ’ਤੇ ਗਸ਼ਤ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਝਗੜੇ ਨੂੰ ਲੈ ਕੇ ਹਿੰਸਾ ਸ਼ੁਰੂ ਹੋਈ। ਅਮਲਨੇੜਾ ‘ਚ ਇਕ ਭਾਈਚਾਰੇ ਦੇ ਕੁਝ ਬੱਚੇ ਕੰਧ ‘ਤੇ ਪਿਸ਼ਾਬ ਕਰ ਰਹੇ ਸਨ, ਜਿਸ ਦਾ ਦੂਜੇ ਪਾਸੇ ਦੇ ਲੋਕਾਂ ਨੇ ਵਿਰੋਧ ਕੀਤਾ। ਸ਼ੁਰੂ ‘ਚ ਮਾਮੂਲੀ ਤਕਰਾਰ ਹੋ ਗਈ ਪਰ ਦੇਖਦਿਆਂ ਹੀ ਦੋਵਾਂ ਧਿਰਾਂ ਦੇ ਲੋਕਾਂ ‘ਚ ਹੱਥੋਪਾਈ ਸ਼ੁਰੂ ਹੋ ਗਈ। ਲੜਾਈ ਦੀ ਘਟਨਾ ਸ਼ੁੱਕਰਵਾਰ ਰਾਤ ਕਰੀਬ 10 ਵਜੇ ਵਾਪਰੀ। ਜਾਣਕਾਰੀ ਅਨੁਸਾਰ ਪੁਲਿਸ ਨੇ ਅਮਲਨੇਰਾ ਸ਼ਹਿਰ ਤੋਂ 34 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਸ਼ਹਿਰ ਵਿੱਚ ਅਗਲੇ ਦੋ ਦਿਨਾਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਹੁਣ ਸ਼ਹਿਰ ਵਿੱਚ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ। ਸ਼ਹਿਰ ਦੇ ਅਦਰਕ ਗਲੀ ਅਤੇ ਸਰਾਫ ਬਾਜ਼ਾਰ ‘ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ ਚੱਲ ਰਹੀ ਸੀ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਗੁੰਮਰਾਹਕੁੰਨ ਖਬਰ ਵੱਲ ਧਿਆਨ ਨਾ ਦੇਣ। ਜੇਕਰ ਕੋਈ ਵਿਅਕਤੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਅਜਿਹੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੀ।


ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਸ਼ਹਿਰ ਦੀ ਸੁਰੱਖਿਆ ਵਿੱਚ ਅੜਿੱਕਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ, ਹਿੰਸਾ ਵਿੱਚ ਸ਼ਾਮਲ ਬਦਮਾਸ਼ਾਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਕਿ ਦੋਵਾਂ ਧਿਰਾਂ ਨਾਲ ਗੱਲ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਸਮਝਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿੰਸਾ ‘ਚ ਸ਼ਾਮਲ ਲੋਕਾਂ ਨੇ ਮੰਦਰ ਅਤੇ ਦੁਕਾਨਾਂ ਦੀ ਵੀ ਭੰਨਤੋੜ ਕੀਤੀ।

error: Content is protected !!