ਧੀ ਨੇ ਮੁਸਲਿਮ ਲੜਕੇ ਨਾਲ ਵਿਆਹ ਕਰਵਾ ਲਿਆ ਤਾਂ ਹਿੰਦੂ ਪਰਿਵਾਰ ਨੇ ਕਰਵਾ’ਤਾ ਧੀ ਦਾ ਸ਼ੋਕ, ਕਾਰਡ ‘ਚ ਬੇਟੀ ਨੂੰ ਲਿਖਿਆ ਨਰਕਵਾਸੀ

ਧੀ ਨੇ ਮੁਸਲਿਮ ਲੜਕੇ ਨਾਲ ਵਿਆਹ ਕਰਵਾ ਲਿਆ ਤਾਂ ਹਿੰਦੂ ਪਰਿਵਾਰ ਨੇ ਕਰਵਾ’ਤਾ ਧੀ ਦਾ ਸ਼ੋਕ, ਕਾਰਡ ‘ਚ ਬੇਟੀ ਨੂੰ ਲਿਖਿਆ ਨਰਕਵਾਸੀ

ਜਬਲਪੁਰ (ਵੀਓਪੀ ਬਿਊਰੋ): ਮੱਧ ਪ੍ਰਦੇਸ਼ ਦੇ ਸੰਸਕਾਰਧਾਰੀ ਸ਼ਹਿਰ ਜਬਲਪੁਰ ਵਿੱਚ ਇੱਕ ਹਿੰਦੂ ਧੀ ਦੇ ਇੱਕ ਮੁਸਲਿਮ ਨੌਜਵਾਨ ਨਾਲ ਵਿਆਹ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿੱਚ ਇੰਨਾ ਰੋਸ ਪਾਇਆ ਗਿਆ ਕਿ ਉਨ੍ਹਾਂ ਨੇ ਜ਼ਿੰਦਾ ਹੁੰਦਿਆਂ ਹੀ ਨਾ ਸਿਰਫ਼ ਧੀ ਦਾ ਪਿੰਡਦਾਨ ਕੀਤਾ, ਸਗੋਂ ਸ਼ੋਕ ਸਮਾਗਮ ਵੀ ਕਰਵਾਇਆ। ਮਾਮਲਾ ਅਮਖੇੜਾ ਇਲਾਕੇ ਦੀ ਰਹਿਣ ਵਾਲੀ ਇਕ ਮੁਟਿਆਰ ਨਾਲ ਸਬੰਧਤ ਹੈ। ਅਨਾਮਿਕਾ ਨਾਂ ਦੀ ਲੜਕੀ ਨੇ ਮੁਹੰਮਦ ਅਯਾਜ਼ ਨਾਂ ਦੇ ਨੌਜਵਾਨ ਨਾਲ ਵਿਆਹ ਕੀਤਾ ਸੀ ਅਤੇ ਆਪਣਾ ਨਾਂ ਵੀ ਉਜ਼ਮਾ ਫਾਤਿਮਾ ਰੱਖ ਲਿਆ। ਧੀ ਦੇ ਇਸ ਫੈਸਲੇ ਤੋਂ ਪੂਰਾ ਪਰਿਵਾਰ ਬਹੁਤ ਨਾਰਾਜ਼ ਸੀ ਅਤੇ ਉਨ੍ਹਾਂ ਨੇ ਧੀ ਨੂੰ ਸਾਰੀ ਉਮਰ ਭੁੱਲਣ ਦੇ ਮਕਸਦ ਨਾਲ ਪਿਂਡਦਾਨ ਕੀਤਾ। ਇਸ ਦੇ ਲਈ ਰਿਸ਼ਤੇਦਾਰਾਂ ਨੂੰ ਸ਼ੋਕ ਸੰਦੇਸ਼ ਵੰਡੇ ਅਤੇ ਪਿਂਡਦਾਨ ਸਮਾਗਮ ਕਰਵਾਇਆ ਅਤੇ ਲੋਕਾਂ ਨੂੰ ਸੱਦਾ ਦਿੱਤਾ।

ਪਰਿਵਾਰ ਦੀ ਤਰਫੋਂ ਰਿਸ਼ਤੇਦਾਰਾਂ ਨੂੰ ਵੰਡੇ ਗਏ ਸ਼ੋਕ ਸੰਦੇਸ਼ ਵਿੱਚ ਧੀ ਨੂੰ ਇੱਕ ਨਾਜਾਇਜ਼ ਔਲਾਦ ਦੱਸਿਆ ਗਿਆ ਹੈ ਅਤੇ ਇਸ ਵਿੱਚ ਲਿਖਿਆ ਗਿਆ ਹੈ ਕਿ ਬੜੇ ਦੁੱਖ ਨਾਲ ਸੂਚਿਤ ਕੀਤਾ ਜਾ ਰਿਹਾ ਹੈ ਕਿ ਅਨਾਮਿਕਾ ਦੂਬੇ ਦਾ 2 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਹੈ। 11 ਜੂਨ ਨੂੰ ਸਸਕਾਰ ਕੀਤਾ ਜਾਵੇਗਾ। ਪਰਿਵਾਰ ਨੇ ਸ਼ੋਕ ਪੱਤਰ ਵਿੱਚ ਆਪਣੀ ਬੇਟੀ ਨਰਕਵਾਸੀ ਲਿਖਿਆ ਹੈ।

ਅਨਾਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਰਮਦਾ ਨਦੀ ਦੇ ਕੰਢੇ ਸਥਿਤ ਗਵਾਰੀ ਘਾਟ ‘ਤੇ ਪਿੰਡਦਾਨ ਦੀ ਰਸਮ ਦਾ ਆਯੋਜਨ ਕੀਤਾ ਗਿਆ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਅਨਾਮਿਕਾ ਉਨ੍ਹਾਂ ਦੇ ਘਰ ਸਭ ਤੋਂ ਵੱਧ ਪਿਆਰੀ ਸੀ ਅਤੇ ਉਸ ਦਾ ਪਾਲਣ-ਪੋਸ਼ਣ ਵਧੀਆ ਤਰੀਕੇ ਨਾਲ ਹੋਇਆ ਸੀ ਪਰ ਉਸ ਨੇ ਗੈਰ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾ ਕੇ ਪੂਰੇ ਪਰਿਵਾਰ ਨੂੰ ਸਮਾਜ ਦੇ ਸਾਹਮਣੇ ਜ਼ਲੀਲ ਕੀਤਾ ਹੈ। ਹੁਣ ਪਰਿਵਾਰ ਲਈ ਉਸ ਦੇ ਜਿਊਂਦੇ ਰਹਿਣ ਦਾ ਕੋਈ ਮਤਲਬ ਨਹੀਂ ਰਿਹਾ, ਅਨਾਮਿਕਾ ਦੀ ਇਸ ਹਰਕਤ ਨੇ ਪੂਰੇ ਪਰਿਵਾਰ ਦੇ ਸੁਪਨੇ ਤੋੜ ਦਿੱਤੇ।

ਵਿਆਹ ਤੋਂ ਪਹਿਲਾਂ ਇਸ ਮਾਮਲੇ ‘ਤੇ ਹਿੰਦੂ ਸੰਗਠਨਾਂ ਨੇ ਵਿਰੋਧ ਵੀ ਕੀਤਾ ਸੀ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਨਾਲ ਹੀ ਮਾਮਲੇ ਨੂੰ ਲਵ ਜੇਹਾਦ ਨਾਲ ਜੋੜਿਆ ਸੀ ਪਰ ਜਾਂਚ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ‘ਚ ਮੁਸਲਿਮ ਨੌਜਵਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

error: Content is protected !!