ਘਰੇਲੂ ਕਲੇਸ਼ ਤੋਂ ਤੰਗ ਵਿਆਹੁਤਾ ਨੇ ਦੋ ਮਾਸੂਮਾਂ ਸਮੇਤ ਘਰ ਬਾਹਰ ਬਣੇ ਕੁੰਡ ਵਿਚ ਮਾਰੀ ਛਾਲ, ਆਪ ਬਚ ਗਈ ਮਾਸੂਮਾਂ ਦੀ ਡੁਬਣ ਕਾਰਨ ਮੌਤ

ਘਰੇਲੂ ਕਲੇਸ਼ ਤੋਂ ਤੰਗ ਵਿਆਹੁਤਾ ਨੇ ਦੋ ਮਾਸੂਮਾਂ ਸਮੇਤ ਘਰ ਬਾਹਰ ਬਣੇ ਕੁੰਡ ਵਿਚ ਮਾਰੀ ਛਾਲ, ਆਪ ਬਚ ਗਈ ਮਾਸੂਮਾਂ ਦੀ ਡੁਬਣ ਕਾਰਨ ਮੌਤ


ਵੀਓਪੀ ਬਿਊਰੋ, ਨੈਸ਼ਨਲ : ਘਰੇਲੂ ਕਲੇਸ਼ ਦੇ ਚਲਦਿਆਂ ਇਕ ਵਿਆਹੁਤਾ ਨੇ ਆਪਣੇ 2 ਮਾਸੂਮ ਬੱਚਿਆਂ ਦੇ ਨਾਲ ਘਰ ਬਾਹਰ ਬਣੇ ਪਾਣੀ ਦੇ ਕੁੰਡ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪਾਣੀ ਘੱਟ ਹੋਣ ਕਾਰਨ ਵਿਆਹੁਤਾ ਤਾਂ ਬੱਚ ਗਈ, ਪਰ ਦੋਵੇਂ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਰਾਜਸਥਾਨ ਦੇ ਜਾਲੋਲ ਜ਼ਿਲ੍ਹੇ ਦੇ ਚਿਤਲਵਾਨਾ ਥਾਣਾ ਖੇਤਰ ਵਿਚ ਸੋਮਵਾਰ ਤੜਕੇ ਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਭਗਵਾਨ ਸਿੰਘ ਨੇ ਦੱਸਿਆ ਕਿ ਕੁੰਡਕੀ ਪਿੰਡ ਵਾਸੀ ਸੋਹਨੀ ਬਿਸ਼ਨੋਈ (23) ਨੇ ਆਪਣੀ 3 ਸਾਲ ਦੀ ਧੀ ਸਮੀਕਸ਼ਾ ਤੇ 8 ਮਹੀਨੇ ਦੇ ਪੁੱਤਰ ਅਨੁਭਵ ਦੇ ਨਾਲ ਸੋਮਵਾਰ ਤੜਕੇ ਘਰ ਦੇ ਬਾਹਰ ਬਣੇ ਕੁੰਡ ਵਿਚ ਛਾਲ ਮਾਰ ਦਿੱਤੀ। ਕੁੰਡ ਵਿਚ ਪਾਣੀ ਘੱਟ ਹੋਣ ਕਾਰਨ ਸੋਹਨੀ ਬੱਚ ਗਈ ਜਦਕਿ ਦੋਵੇਂ ਬੱਚਿਆਂ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਵਿਆਹੁਤਾ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਪੋਸਟਮਾਰਟਮ ਤੋਂ ਬਾਅਦ 2 ਬੱਚਿਆਂ ਦੀਆਂ ਲਾਸ਼ਾਂ ਨੂੰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਇਸ ਬਾਰੇ ਵਿਆਹੁਤਾ ਦੇ ਬਿਆਨ ਤੇ ਰਿਸ਼ਤੇਦਾਰਾਂ ਵੱਲੋਂ ਦਰਜ ਸ਼ਿਕਾਇਤ ਦੇ ਅਧਾਰ ‘ਤੇ ਪਤੀ ਦੇ ਖ਼ਿਲਾਫ਼ ਕੁੱਟਮਾਰ ਤੇ ਉਸ ਨੂੰ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਵਿਆਹੁਤਾ ਦਾ ਉਸ ਦੇ ਪਤੀ ਸਚਿਨ ਦੇ ਨਾਲ ਬੀਤੀ ਰਾਤ ਝਗੜਾ ਹੋ ਗਿਆ ਸੀ ਜਿਸ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆ ਹੈ।

error: Content is protected !!