ਪਤੀ ਤੇ ਸਹੁਰਾ ਕੰਮ ‘ਤੇ ਗਏ ਤਾਂ ਨੂੰਹ ਨੇ ਹੀ ਘਰ ‘ਚ ਮਾਰਿਆ ਡਾਕਾ, ਪੁਲਿਸ ਨੂੰ ਝੂਠੀ ਸ਼ਿਕਾਇਤ ਵੀ ਦੇ ਆਈ, ਇੰਝ ਆਈ ਕਾਬੂ

ਪਤੀ ਤੇ ਸਹੁਰਾ ਕੰਮ ‘ਤੇ ਗਏ ਤਾਂ ਨੂੰਹ ਨੇ ਹੀ ਘਰ ‘ਚ ਮਾਰਿਆ ਡਾਕਾ, ਪੁਲਿਸ ਨੂੰ ਝੂਠੀ ਸ਼ਿਕਾਇਤ ਵੀ ਦੇ ਆਈ, ਇੰਝ ਆਈ ਕਾਬੂ

ਵੀਓਪੀ ਬਿਊਰੋ – ਲੁਧਿਆਣਾ ਦੇ ਦੁੱਗਰੀ ਅਰਬਨ ਅਸਟੇਟ ਦੇ ਐਮਆਈਜੀ ਫਲੈਟਾਂ ਵਿੱਚ 5 ਲੱਖ ਨਕਦੀ-30 ਤੋਲੇ ਸੋਨਾ ਚੋਰੀ ਹੋਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਚੋਰ ਕੋਈ ਹੋਰ ਨਹੀਂ ਸਗੋਂ ਘਰ ਦੀ ਨੂੰਹ ਹੀ ਨਿਕਲੀ। ਔਰਤ ਨੇ ਕਿਸੇ ਤੋਂ ਕਰਜ਼ਾ ਲਿਆ ਸੀ। ਉਸ ਨੇ ਕਰਜ਼ਾ ਜਲਦੀ ਮੋੜਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਨਾਲ ਹੀ ਉਹ ਆਪਣੀ ਸੱਸ ਨਾਲ ਵੀ ਨਹੀਂ ਬਣਦੀ ਸੀ।

ਦੋਸ਼ੀ ਔਰਤ ਦੀ ਪਛਾਣ ਵੰਦਨਾ ਵਜੋਂ ਹੋਈ ਹੈ। ਵੰਦਨਾ ਨੇ ਖੁਦ ਘਰ ‘ਚ ਚੋਰੀ ਕੀਤੀ ਅਤੇ ਖੁਦ ਹੀ ਪੁਲਿਸ ਨੂੰ ਝੂਠੀ ਸੂਚਨਾ ਦਿੱਤੀ। ਥਾਣਾ ਦੁੱਗਰੀ ਦੀ ਪੁਲਿਸ ਮੌਕੇ ‘ਤੇ ਪੁੱਜ ਗਈ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਤਲਾਸ਼ੀ ਲਈ। ਪੁਲਿਸ ਨੂੰ ਮਾਮਲਾ ਸ਼ੱਕੀ ਲੱਗਿਆ। ਜਦੋਂ ਵੰਦਨਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸੱਚਾਈ ਦਾ ਪਰਦਾਫਾਸ਼ ਕਰ ਦਿੱਤਾ। ਵੰਦਨਾ ਨੇ ਆਪਣਾ ਜੁਰਮ ਕਬੂਲ ਕੀਤਾ।

ਔਰਤ ਨੇ ਦੱਸਿਆ ਕਿ ਉਸ ਨੇ ਕੁਝ ਲੋਕਾਂ ਨੂੰ ਪੈਸੇ ਦੇਣੇ ਹਨ। ਜਿਸ ਕਾਰਨ ਉਸ ਨੇ ਆਪਣੇ ਸਹੁਰੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਵੰਦਨਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਸੋਮਵਾਰ ਨੂੰ ਪਲਾਟ ਦੀ ਬਿਆਨਾ ਰਾਸ਼ੀ ਲੈਣ ਲਈ ਅਲਮਾਰੀ ‘ਚ ਪੈਸੇ ਰੱਖੇ ਹੋਏ ਸਨ, ਜੋ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਏ।

ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ., ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਇੱਕ ਅੰਦਰੂਨੀ ਵਿਅਕਤੀ ਦੀ ਸ਼ਮੂਲੀਅਤ ਦਾ ਸ਼ੱਕ ਹੈ ਜਿਸ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਨਕਦੀ ਅਤੇ ਸੋਨਾ ਕਿੱਥੇ ਰੱਖਿਆ ਗਿਆ ਸੀ। ਪੁਲਿਸ ਨੇ ਸ਼ਿਕਾਇਤਕਰਤਾ ਦੀ ਨੂੰਹ ਵੰਦਨਾ ਨਾਰੰਗ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।

ਵੰਦਨਾ ਨਾਰੰਗ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 4.27 ਲੱਖ ਰੁਪਏ, 100 ਗ੍ਰਾਮ ਸੋਨਾ ਅਤੇ 60 ਗ੍ਰਾਮ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਉਸ ਨੇ ਪੈਸੇ ਅਤੇ ਗਹਿਣੇ ਘਰ ਵਿੱਚ ਹੀ ਛੁਪਾ ਲਏ ਸਨ।ਪਤਾ ਲੱਗਾ ਹੈ ਕਿ ਵੰਦਨਾ ਦੇ ਆਪਣੀ ਸੱਸ ਅਤੇ ਸਹੁਰੇ ਨਾਲ ਤਣਾਅਪੂਰਨ ਸਬੰਧ ਸਨ। ਸੋਮਵਾਰ ਸਵੇਰੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ, ਸਹੁਰਾ ਕੰਮ ‘ਤੇ ਗਏ ਹੋਏ ਸਨ, ਸੱਸ ਸੈਰ ‘ਤੇ ਗਈ ਹੋਈ ਸੀ ਜਦੋਂ ਕਿ ਹੋਰ ਮੈਂਬਰ ਸੁੱਤੇ ਪਏ ਸਨ ਤਾਂ ਉਸ ਨੇ ਨਕਦੀ ਅਤੇ ਗਹਿਣੇ ਚੋਰੀ ਕਰ ਲਏ।

error: Content is protected !!