ਮੌਸਮ ਜਾ ਮਿਜਾਜ਼… ਬਾਰਿਸ਼ ਤੇ ਹਨੇਰੀ ਨੇ ਪੰਜਾਬੀਆਂ ਨੂੰ ਰਾਹਤ ਦੇ ਨਾਲ-ਨਾਲ ਦਿੱਤੀ ਆਫਤ, ਕਈ ਜਗ੍ਹਾ ਪੁੱਟੇ ਗਏ ਦਰੱਖਤ

ਮੌਸਮ ਜਾ ਮਿਜਾਜ਼… ਬਾਰਿਸ਼ ਤੇ ਹਨੇਰੀ ਨੇ ਪੰਜਾਬੀਆਂ ਨੂੰ ਰਾਹਤ ਦੇ ਨਾਲ-ਨਾਲ ਦਿੱਤੀ ਆਫਤ, ਕਈ ਜਗ੍ਹਾ ਪੁੱਟੇ ਗਏ ਦਰੱਖਤ

ਜਲੰਧਰ (ਵੀਓਪੀ ਬਿਊਰੋ) ਬੀਤੀ ਸ਼ਾਮ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਨੇ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਦੁਆ ਦਿੱਤੀ। ਕੀ ਦਿਨਾਂ ਦੀ ਤੇਜ਼ ਗਰਮੀ ਤੋਂ ਬਾਅਦ ਲੋਕਾਂ ਨੇ ਬਾਰਿਸ਼ ਦਾ ਅਨੰਦ ਲਿਆ। ਇਸ ਦੌਰਾਨ ਕਈ ਜਗ਼੍ਹਾ ਤੇਜ਼ ਹਨੇਰੀ ਨੇ ਦਰੱਖਤ ਵੀ ਪੁੱਟ ਦਿੱਤੇ ਅਤੇ ਇਸ ਨਾਲ ਸੜਕਾਂ ਜਾਮ ਹੋ ਗਈਆਂ। ਕਈ ਘਰਾਂ ਨੂੰ ਵੀ ਇਸ ਦੇ ਨਾਲ ਨੁਕਸਾਨ ਹੋਇਆ ਹੈ ਪਰ ਲੋਕ ਗਰਮੀ ਵਿੱਚ ਠੰਡਕ ਦਾ ਅਹਿਸਾਸ ਲੈ ਕੇ ਖੁਸ਼ ਨਜ਼ਰ ਆਏ।

ਦੂਜੇ ਪਾਸੇ ਅਗਲੇ ਕੁਝ ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਰਾਸ਼ਟਰੀ ਰਾਜਧਾਨੀ ਵਿੱਚ ਤਾਪਮਾਨ 45-50 ਡਿਗਰੀ ਸੈਲਸੀਅਸ ਤੱਕ ਵਧਣ ਦੀ ਭਵਿੱਖਬਾਣੀ ਦੇ ਵਿਚਕਾਰ ਮੰਗਲਵਾਰ ਨੂੰ ਵਗਣ ਵਾਲੀਆਂ ਗਰਮ ‘ਲੂ’ ਹਵਾਵਾਂ ਤੋਂ ਥੋੜੀ ਰਾਹਤ ਦੇ ਨਾਲ ਦਿੱਲੀ ਨੇ ਭਿਆਨਕ ਗਰਮੀ ਦਾ ਅਨੁਭਵ ਕੀਤਾ।


ਇਸ ਦੌਰਾਨ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਲਈ ਅਗਲੇ ਪੰਜ ਦਿਨਾਂ ਲਈ ਇੱਕ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ ਜੋ ਵਰਤਮਾਨ ਵਿੱਚ ਹੀਟਵੇਵ ਦੀਆਂ ਸਥਿਤੀਆਂ ਵਿੱਚ ਹਨ

error: Content is protected !!