Big Breaking… ਲੰਡਨ ਦੇ ਹਸਪਤਾਲ ‘ਚ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਦੀ ਮੌਤ, ਬਲੱਡ ਕੈਂਸਰ ਨੂੰ ਦੱਸਿਆ ਕਾਰਨ

Big Breaking… ਲਾਈਫ ਸਪੋਰਟ ਸਿਸਟਮ ‘ਤੇ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਦੀ ਮੌਤ, ਭਾਰਤੀ ਝੰਡੇ ਦਾ ਕੀਤਾ ਸੀ ਅਪਮਾਨ

ਨਵੀਂ ਦਿੱਲੀ (ਵੀਓਪੀ ਬਿਊਰੋ) ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲੰਡਨ ਵਿੱਚ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਹਸਪਤਾਲ ਵਿੱਚ ਲਾਈਫ ਸਪੋਰਟ ਸਿਸਟਮ ‘ਤੇ ਸੀ, ਹੁਣੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਸ ਦੀ ਮੌਤ ਹੋ ਗਈ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਹੈਂਡਲਰ ਅਤੇ ਬਰਤਾਨੀਆ ਸਥਿਤ ਭਾਰਤੀ ਦੂਤਾਵਾਸ ‘ਚ ਤਿਰੰਗੇ ਦਾ ਅਪਮਾਨ ਕਰਨ ਵਾਲਾ ਅੱਤਵਾਦੀ ਅਵਤਾਰ ਸਿੰਘ ਖੰਡਾ ਲੰਡਨ ‘ਚ ਰਹਿ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਬਲੱਡ ਕੈਂਸਰ ਹੈ ਅਤੇ ਇਹ ਬਲੱਡ ਕੈਂਸਰ ਦੀ ਪਹਿਲੀ ਸਟੇਜ ਸੀ। ਜਿਸ ਕਾਰਨ ਉਸਦੇ ਸਰੀਰ ਵਿੱਚ ਜ਼ਹਿਰ ਫੈਲ ਗਿਆ ਸੀ। ਸਿਹਤ ਵਿਗੜਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ।

UK ਵਿੱਚ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨ ਦੀ ਬੁਲੰਦ ਆਵਾਜ਼ ਅੱਤਵਾਦੀ ਅਵਤਾਰ ਸਿੰਘ ਖੰਡਾ ਦੀ ਬਦੌਲਤ ਹੀ ਹੈ। ਖੰਡਾ ਕੁਝ ਸਮੇਂ ਵਿਚ ਬਹੁਤ ਸਰਗਰਮ ਹੋ ਗਿਆ। ਖੰਡਾ ਖਾਸ ਤੌਰ ‘ਤੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੀ ਲੰਡਨ ਯੂਨਿਟ ਦਾ ਮੁਖੀ ਹੈ ਅਤੇ KLF ਅੱਤਵਾਦੀ ਕੁਲਵੰਤ ਸਿੰਘ ਖੁਖਰਾਣਾ ਦਾ ਪੁੱਤਰ ਹੈ।

ਦੱਸ ਦੇਈਏ ਕਿ ਲੰਡਨ ਵਿੱਚ ਭਾਰਤੀ ਝੰਡੇ ਦੇ ਅਪਮਾਨ ਤੋਂ ਬਾਅਦ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਲਗਾਤਾਰ ਭਾਰਤ ਸਰਕਾਰ ਤੇ ਏਜੰਸੀਆਂ ਦੇ ਨਿਸ਼ਾਨੇ ‘ਤੇ ਸੀ।

error: Content is protected !!