ਪਤਨੀ ਨੇ ਕਰਵਾਇਆ ਗਰਭਪਾਤ ਤਾਂ ਏਅਰਫੋਰਸ ਵਿਚ ਤਾਇਨਾਤ ਸਾਰਜੈਂਟ ਇਸ ਹੱਦ ਤਕ ਹੋ ਗਿਆ ਪਰੇਸ਼ਾਨ ਕਿ ਚੁੱਕਿਆ ਖੌਫਨਾਕ ਕਦਮ

ਪਤਨੀ ਨੇ ਕਰਵਾਇਆ ਗਰਭਪਾਤ ਤਾਂ ਏਅਰਫੋਰਸ ਵਿਚ ਤਾਇਨਾਤ ਸਾਰਜੈਂਟ ਇਸ ਹੱਦ ਤਕ ਹੋ ਗਿਆ ਪਰੇਸ਼ਾਨ ਕਿ ਚੁੱਕਿਆ ਖੌਫਨਾਕ ਕਦਮ


ਵੀਓਪੀ ਬਿਊਰੋ, ਚੰਡੀਗੜ੍ਹ : ਪਤਨੀ ਵੱਲੋਂ ਗਰਭਪਾਤ ਕਰਵਾਉਣ ਤੋਂ ਬਾਅਦ ਪਰੇਸ਼ਾਨ ਏਅਰਫੋਰਸ ‘ਚ ਤਾਇਨਾਤ ਸਾਰਜੈਂਟ ਸਵਰੂਪ ਸਿੰਘ ਨੇ ਖੌਫਨਾਕ ਕਦਮ ਉਠਾ ਲਿਆ। ਬਹਿਲਾਣਾ ਸਥਿਤ ਏਅਰਫੋਰਸ ਸਟੇਸ਼ਨ ਅੰਦਰ ਕਮਰੇ ‘ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਗਰਭਵਤੀ ਹੋਣ ’ਤੇ ਪਤਨੀ, ਉਸਦੀ ਸੱਸ ਅਤੇ ਸਹੁਰੇ ਨੇ ਉਸ ਨਾਲ ਬਹਿਸ ਕੀਤੀ ਸੀ, ਜਿਸ ਤੋਂ ਸਾਰਜੈਂਟ ਕਾਫ਼ੀ ਪਰੇਸ਼ਾਨ ਸੀ। ਮ੍ਰਿਤਕ ਦੀ ਪਛਾਣ ਏਅਰਫੋਰਸ ‘ਚ ਤਾਇਨਾਤ ਸਾਰਜੈਂਟ ਸਵਰੂਪ ਸਿੰਘ ਵਜੋਂ ਹੋਈ।
ਪੱਛਮੀ ਬੰਗਾਲ ਨਿਵਾਸੀ ਸ਼ਿਆਮਲ ਮੰਡਲ ਦੀ ਸ਼ਿਕਾਇਤ ’ਤੇ ਸੈਕਟਰ-31 ਥਾਣਾ ਪੁਲਿਸ ਨੇ ਸੁਮੋਨਾ ਘੋਸ਼, ਸੰਧਿਆ ਦਾਸ, ਸਮੀਰ ਕੁਮਾਰ ਸਮੇਤ ਹੋਰਾਂ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਅਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਆਮਲ ਮੰਡਲ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਸਾਲਾ ਬਹਿਲਾਣਾ ਸਥਿਤ ਏਅਰਫੋਰਸ ਦੇ 12 ਵਿੰਗ ਵਿਚ ਸਾਰਜੈਂਟ ਤਾਇਨਾਤ ਸੀ। ਉਸਦਾ ਵਿਆਹ 3 ਜੂਨ ਨੂੰ ਸੁਮੋਨਾ ਘੋਸ਼ ਨਾਲ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਸਾਲੇ ਸਵਰੂਪ ਅਤੇ ਪਤਨੀ ਸੁਮੋਨਾ ਵਿਚਕਾਰ ਗਰਭਪਾਤ ਤੋਂ ਝਗੜਾ ਹੋ ਗਿਆ ਸੀ। ਸਵਰੂਪ ਸਿੰਘ ਦੀ ਮਾਂ ਨੇ ਚੈੱਕਅੱਪ ਕਰਵਾਇਆ ਤਾਂ ਸੁਮੋਨਾ 45 ਦਿਨ ਦੀ ਗਰਭਵਤੀ ਸੀ।


ਇਸ ਤੋਂ ਬਾਅਦ ਦੋਵਾਂ ਵਿਚਕਾਰ ਜੰਮ ਕੇ ਬਹਿਸ ਹੋਈ। ਬਾਅਦ ਵਿਚ ਪਤਾ ਚੱਲਿਆ ਕਿ ਸੁਮੋਨਾ ਘੋਸ਼ ਨੇ ਆਪਣੇ ਪਿਤਾ ਅਤੇ ਮਾਂ ਦੇ ਕਹਿਣ ’ਤੇ ਗਰਭਪਾਤ ਕਰਵਾ ਦਿੱਤਾ। ਇਸਤੋਂ ਬਾਅਦ ਸਵਰੂਪ ਪਰੇਸ਼ਾਨ ਹੋ ਗਿਆ। ਪਤਨੀ ਸੁਮੋਨਾ ਘੋਸ਼, ਸਹੁਰੇ ਸਮੀਰ ਕੁਮਾਰ ਅਤੇ ਸੱਸ ਸਧਿਆਦਾਸ ਨਾਲ ਉਸਦਾ ਝਗੜਾ ਹੋਇਆ ਸੀ। ਇਸ ਤੋਂ ਪਰੇਸ਼ਾਨ ਹੋ ਕੇ ਸਵਰੂਪ ਨੇ ਬਹਿਲਾਣਾ ਸਥਿਤ ਏਅਰਫੋਰਸ ਸਟੇਸ਼ਨ ਅੰਦਰ ਕਮਰੇ ਵਿਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਸੈਕਟਰ-31 ਥਾਣਾ ਪੁਲਸ ਨੇ ਉਪਰੋਕਤ ਤਿੰਨਾਂ ਸਮੇਤ ਹੋਰਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰੀਆਂ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

error: Content is protected !!