ਲਾਈ ਛਬੀਲ ਦੌਰਾਨ ਹੋਈ ਤਕਰਾਰ, ਅਗਲੀ ਰਾਤ ਸ਼ਰੇਆਮ ਨੌਜਵਾਨ ਨਿਹੰਗ ਸਿੰਘ ਦੀ ਤੇਜ਼ਧਾਰ ਹਥਿਆਰਾਂ ਨਾਲ ਕਰ ਗਏ ਹੱਤਿਆ, ਲਾਸ਼ ਕੋਲ ਖੜ੍ਹ ਕੇ ਮਾਰੇ ਲਲਕਾਰੇ

ਲਾਈ ਛਬੀਲ ਦੌਰਾਨ ਹੋਈ ਤਕਰਾਰ, ਅਗਲੀ ਰਾਤ ਸ਼ਰੇਆਮ ਨੌਜਵਾਨ ਨਿਹੰਗ ਸਿੰਘ ਦੀ ਤੇਜ਼ਧਾਰ ਹਥਿਆਰਾਂ ਨਾਲ ਕਰ ਗਏ ਹੱਤਿਆ, ਲਾਸ਼ ਕੋਲ ਖੜ੍ਹ ਕੇ ਮਾਰੇ ਲਲਕਾਰੇ


ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ਸ਼ਹਿਰ ਵਿਚ ਇਕ ਤੋਂ ਬਾਅਦ ਇਕ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਬੀਤੀ ਦੇਰ ਰਾਤ ਇਕ ਨੌਜਵਾਨ ਨਿਹੰਗ ਸਿੰਘ ਨੂੰ ਮੋਟਰਸਾਈਕਲ ਉਤੇ ਆਏ ਦੋ ਨੌਜਵਾਨਾਂ ਨੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਹਮਲਾ ਰੰਜਿਸ਼ਨ ਕੀਤਾ ਗਿਆ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਨਿਹੰਗ ਬਲਦੇਵ ਸਿੰਘ ਵਜੋਂ ਹੋਈ ਹੈ।
ਦਰਅਸਲ ਬੁੱਧਵਾਰ ਨੂੰ ਨਿਹੰਗ ਬਲਦੇਵ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮਿੱਠੇ ਪਾਣੀ ਦੀ ਛਬੀਲ ਲਗਾਈ ਹੋਈ ਸੀ। ਤਾਂ ਇਸ ਦੌਰਾਨ ਬਾਹਰੋਂ ਆਏ ਕੁੱਝ ਨੌਜਵਾਨਾਂ ਨਾਲ ਨਿਹੰਗ ਬਲਦੇਵ ਸਿੰਘ ਤੇ ਉਸ ਦੇ ਦੋਸਤਾਂ ਦੀ ਆਪਸ ਵਿੱਚ ਮਾਮੂਲੀ ਬਹਿਸ ਹੋ ਗਈ ਸੀ। ਇਸ ਦੌਰਾਨ ਛਬੀਲ ‘ਚ ਮੌਜੂਦ ਲੋਕਾਂ ਨੇ ਮਾਮਲੇ ਨੂੰ ਠੰਢਾ ਕਰਕੇ ਨੌਜਵਾਨਾਂ ਨੂੰ ਉੱਥੇ ਭੇਜ ਦਿੱਤਾ ਸੀ।


ਬਲਦੇਵ ਸਿੰਘ ਪੇਸ਼ੇ ਤੋਂ ਡਰਾਈਵਰ ਹੈ ਅਤੇ ਵੀਰਵਾਰ ਰਾਤ ਨੂੰ ਉਹ ਕੰਮ ਤੋਂ ਘਰ ਨੂੰ ਵਾਪਸ ਆ ਰਿਹਾ ਹੁੰਦਾ ਤਾਂ ਰਸਤੇ ਵਿੱਚ ਮੋਟਰਸਾਈਕਲ ‘ਤੇ ਸਵਾਰ ਹੋ ਕੇ 2 ਨੌਜਵਾਨ ਆਏ ਤੇ ਨਿਹੰਗ ਬਲਦੇਵ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਹਿਲੇ ਵਾਰ ਵਿੱਚ ਨਿਹੰਗ ਬਲਦੇਵ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਹਮਲਾਵਰਾਂ ਨੇ ਨਿਹੰਗ ਸਿੰਘ ‘ਤੇ ਕਈ ਵਾਰ ਹਮਲਾ ਕੀਤਾ ਅਤੇ ਲਾਸ਼ ਨੂੰ ਸੜਕ ‘ਤੇ ਹੀ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਜਾਂਦੇ ਜਾਂਦੇ ਇਹਨਾਂ ਨੌਵਜਾਨਾਂ ਨੇ ਲਾਸ਼ ਨੇੜੇ ਲਲਕਾਰੇ ਵੀ ਮਾਰੇ ਸਨ। ਜਿਸ ਤੋਂ ਬਾਅਦ ਲਲਕਾਰੇ ਸੁਣ ਲੋਕ ਇਕੱਠਾ ਹੋਏ ਤਾਂ ਨਿਹੰਗ ਬਲਦੇਵ ਸਿੰਘ ਦੀ ਲਾਸ਼ ਖੂਨ ਨਾਲ ਭਿੱਜੀ ਦੇਖੀ ਫਿਰ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ। ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!