‘ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁਕ ਜਾਊਂਗਾ’, ਜੌਨ ਸਿਨਾ ਤੋਂ ਬਾਅਦ ਇਹ WWE ਸੁਪਰਸਟਾਰ ਹੋਇਆ ਸਿੱਧੂ ਮੂਸੇਵਾਲਾ ਦਾ ਦੀਵਾਨਾ, ਇੰਸਟਾ ਉਤੇ ਕੀਤਾ ਫਾਲੋ

‘ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁਕ ਜਾਊਂਗਾ’, ਜੌਨ ਸਿਨਾ ਤੋਂ ਬਾਅਦ ਇਹ WWE ਸੁਪਰਸਟਾਰ ਹੋਇਆ ਸਿੱਧੂ ਮੂਸੇਵਾਲਾ ਦਾ ਦੀਵਾਨਾ, ਇੰਸਟਾ ਉਤੇ ਕੀਤਾ ਫਾਲੋ


ਵੀਓਪੀ ਬਿਊਰੋ, ਜਲੰਧਰ-ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ fan following ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਦੇ ਗੀਤ ਦੇ ਬੋਲ ‘ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁਕ ਜਾਊਂਗਾ’ ਹਕੀਕਤ ਸਾਬਿਤ ਹੋ ਰਹੇ ਹਨ। ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਲੋਕਾਂ ਦਾ ਪਿਆਰ ਸਿੱਧੂ ਮੂਸੇਵਾਲਾ ਲਈ ਘਟਣ ਦੀ ਥਾਂ ਵਧਦਾ ਜਾ ਰਿਹਾ ਹੈ। ਪੰਜਾਬ ਦੇ ਨਾਲ-ਨਾਲ ਸਮੁੱਚੇ ਭਾਰਤ ਵਿਚ ਉਸ ਦੇ ਅਣਗਿਣਤ ਚਾਹੁਣ ਵਾਲੇ ਹਨ, ਉੱਥੇ ਹੀ ਹੁਣ ਵਿਦੇਸ਼ਾਂ ਦੀਆਂ ਮਸ਼ਹੂਰ ਹਸਤੀਆਂ ਵੀ ਸਿੱਧੂ ਮੂਸੇਵਾਲਾ ਦੀਆਂ ਫ਼ੈਨ ਬਣਦੀਆਂ ਜਾ ਰਹੀਆਂ ਹਨ। ਬੀਤੇ ਦਿਨੀਂ WWE ਦੇ ਸੁਪਰਸਟਾਰ ਜੌਨ ਸਿਨਾ ਵੱਲੋਂ ਸਿੱਧੂ ਮੂਸੇਵਾਲਾ ਨੂੰ ਟਵਿੱਟਰ ‘ਤੇ ਫੋਲੋ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਵਿਚਾਲੇ ਹੁਣ WWE ਦੇ ਇਕ ਹੋਰ ਦਿੱਗਜ ਵੱਲੋਂ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ ‘ਤੇ ਫ਼ੋਲੋ ਕੀਤਾ ਜਾਣ ਲੱਗ ਪਿਆ ਹੈ।

PunjabKesari


ਸਿੱਧੂ ਮੂਸੇਵਾਲਾ ਨੂੰ ਹੁਣ WWE ਦੇ ਸੁਪਰਸਟਾਰ ਰਿਕੀਸ਼ੀ ਨੇ ਇੰਸਟਾਗ੍ਰਾਮ ‘ਤੇ ਫ਼ੋਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਕੀਸ਼ੀ ਅਮਰੀਕੀ ਪ੍ਰੋਫ਼ੈਸ਼ਨਲ ਰੈਸਲਰ ਹੈ ਜੋ WWE ਵਿਚ ਕਈ ਖ਼ਿਤਾਬ ਜਿੱਤ ਚੁੱਕਿਆ ਹੈ। ਉਹ ਇਕ ਵਾਰ ਇੰਟਰਕਾਂਟਿਨੈਂਟਲ ਚੈਂਪੀਅਨ, 2 ਵਾਰ ਵਰਲਡ ਟੈਗ ਟੀਮ ਚੈਂਪੀਅਨ ਅਤੇ ਇਕ ਵਾਰ WWE ਟੈਗ ਟੀਮ ਚੈਂਪੀਅਨ ਰਹਿ ਚੁੱਕਿਆ ਹੈ। ਕੁੱਝ ਸਾਲ ਪਹਿਲਾਂ ਉਹ WWE ਰੈਸਲਿੰਗ ਕਰੀਅਰ ਨੂੰ ਅਲਵਿਦਾ ਕਹਿ ਚੁੱਕਿਆ ਹੈ। ਇਸ ਵੇਲੇ ਉਹ WWE ਹਾਲ ਆਫ਼ ਫੇਮ ਵਿਚ ਸ਼ਾਮਲ ਹੈ।

PunjabKesari


ਉਧਰ, ਮਰਹੂਮ ਗਾਇਕ ਦੇ ਚਾਹੁਣ ਵਾਲਿਆਂ ਦੀ ਗਿਣਤੀ ਸਮੁੱਚੇ ਸੰਸਾਰ ਵਿਚ ਲਗਾਤਾਰ ਵੱਧਦੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ‘ਤੇ ਇਸ ਵੇਲੇ 13.6 ਮੀਲੀਅਨ ਫਾਲੋਅਰਜ਼ ਹ।

error: Content is protected !!