‘ਆਪ’ ਮੰਤਰੀ ਦੀ ਦੋ-ਟੁੱਕ… ਕਬਜ਼ਾ ਕਰਨ ਵਾਲਿਆਂ ‘ਤੇ ਖਰਚਾ ਵੀ ਪਾਵਾਂਗੇ ਤੇ ਪਰਚਾ ਵੀ, 10 ਵੋਟਾਂ ਲਈ 200 ਵੋਟ ਖਰਾਬ ਨਹੀਂ ਕਰਨੀ

‘ਆਪ’ ਮੰਤਰੀ ਦੀ ਦੋ-ਟੁੱਕ… ਕਬਜ਼ਾ ਕਰਨ ਵਾਲਿਆਂ ‘ਤੇ ਖਰਚਾ ਵੀ ਪਾਵਾਂਗੇ ਤੇ ਪਰਚਾ ਵੀ, 10 ਵੋਟਾਂ ਲਈ 200 ਵੋਟ ਖਰਾਬ ਨਹੀਂ ਕਰਨੀ

 

ਲੁਧਿਆਣਾ (ਵੀਓਪੀ ਬਿਊਰੋ) ਖੰਨਾ ‘ਚ ਪੰਜਾਬ ਦੇ ਪੰਚਾਇਤ ਵਿਭਾਗ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਿਆਂ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਸਰਕਾਰੀ ਜ਼ਮੀਨਾਂ ‘ਤੇ ਕਬਜ਼ਾ ਕਰਨ ਵਾਲੇ ਖੁਦ ਜ਼ਮੀਨ ਛੱਡ ਦੇਣ ਤਾਂ ਬਿਹਤਰ ਹੋਵੇਗਾ। ਸਰਕਾਰ ਉਨ੍ਹਾਂ ਦਾ ਸਨਮਾਨ ਕਰੇਗੀ ਅਤੇ ਪ੍ਰਕਿਰਿਆ ਅਨੁਸਾਰ ਬੋਲੀ ਕਰਵਾ ਕੇ ਉਨ੍ਹਾਂ ਨੂੰ ਠੇਕੇ ‘ਤੇ ਜ਼ਮੀਨ ਦੇਵੇਗੀ।

ਜੇਕਰ ਕੋਈ ਧੱਕਾ ਕਰਦਾ ਹੈ ਤਾਂ ਉਸ ਨੂੰ ਖਰਚਾ ਅਤੇ ਪਰਚਾ ਦੋਵੇਂ ਹੀ ਝੱਲਣੇ ਪੈਣਗੇ। ਜ਼ਮੀਨ ਛੁਡਵਾਉਣ ਲਈ ਸਰਕਾਰ ਵੱਲੋਂ ਖਰਚ ਕੀਤੀ ਗਈ ਰਕਮ ਦਾ ਭੁਗਤਾਨ ਕਬਜ਼ਾਧਾਰਕਾਂ ਨੂੰ ਕਰਨਾ ਪਵੇਗਾ। ਨਾਜਾਇਜ਼ ਕਬਜ਼ਿਆਂ ਦਾ ਕੇਸ ਵੀ ਦਰਜ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਵੱਡੀ ਸਲਾਹ ਦਿੱਤੀ ਹੈ, ਕਿ ਵਿਧਾਇਕ ਨੂੰ ਕਬਜ਼ਾਧਾਰਕਾਂ ਦੀ ਹਮਾਇਤ ਨਹੀਂ ਕਰਨੀ ਚਾਹੀਦੀ। ਅਜਿਹੇ ਲੋਕ ਮੌਕੇ ਦੇ ਪ੍ਰੇਮੀ ਹੁੰਦੇ ਹਨ। ਇਹ ਕਿਸੇ ਪਾਰਟੀ ਦੀ ਪੱਕੀ ਵੋਟ ਨਹੀਂ ਹੈ। ਕਬਜ਼ਾਧਾਰੀਆਂ ਨੂੰ ਬਿਲਕੁਲ ਵੀ ਸਮਰਥਨ ਨਹੀਂ ਦੇਣਾ ਚਾਹੀਦਾ। ਵਿਧਾਇਕਾਂ ਨੂੰ ਪਿੰਡ ਦੀਆਂ ਦੋ ਹਜ਼ਾਰ ਵੋਟਾਂ ਚਾਹੀਦੀਆਂ ਹਨ ਨਾ ਕਿ 10 ਕਾਬਜ਼ਕਾਰਾਂ ਦੇ ਸਮਰਥਨ ਦੀ ਵੋਟ।

error: Content is protected !!