ਵਿਆਹ ਤੋਂ ਪਰਤਦਿਆਂ ਰਿਚਾਰਜ ਕਰਵਾਉਣ ਗੱਡੀ ਵਿਚੋਂ ਉਤਰੇ ਪਿਓ ਤੇ ਦੋ ਪੁੱਤਰਾਂ ਨੂੰ ਦਰੜ ਗਿਆ ਤੇਜ਼ ਰਫ਼ਤਾਰ ਟਰੱਕ, ਮੌਕੇ ਉਤੇ ਹੋਈ ਦਰਦਨਾਕ ਮੌਤ

ਵਿਆਹ ਤੋਂ ਪਰਤਦਿਆਂ ਰਿਚਾਰਜ ਕਰਵਾਉਣ ਗੱਡੀ ਵਿਚੋਂ ਉਤਰੇ ਪਿਓ ਤੇ ਦੋ ਪੁੱਤਰਾਂ ਨੂੰ ਦਰੜ ਗਿਆ ਤੇਜ਼ ਰਫ਼ਤਾਰ ਟਰੱਕ, ਮੌਕੇ ਉਤੇ ਹੋਈ ਦਰਦਨਾਕ ਮੌਤ


ਵੀਓਪੀ ਬਿਊਰੋ, ਨੈਸ਼ਨਲ-ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਭਿਆਨਕ ਸੜਕ ਹਾਦਸੇ ਵਿਚ ਇਕ ਹੱਸਦਾ-ਵੱਸਦਾ ਪਰਿਵਾਰ ਉਜੜ ਗਿਆ। ਵਿਆਹ ਸਮਾਗਮ ਤੋਂ ਪਰਤਦਿਆਂ ਵਾਪਰੇ ਹਾਦਸੇ ‘ਚ ਪਿਤਾ ਤੇ ਦੋ ਪੁੱਤਰਾਂ ਦੀ ਮੌਤ ਹੋ ਗਈ ਹੈ। ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਤੋਂ ਬਾਅਦ ਸੋਗ ਦਾ ਮਾਹੌਲ ਹੈ।


ਪਟਿਆਲਾ ਤੋਂ 55 ਸਾਲਾ ਪਰਮਜੀਤ ਸਿੰਘ ਆਪਣੇ ਦੋ ਪੁੱਤਰਾਂ ਸਰਵੇਸ਼ ਸਿੰਘ ਅਤੇ ਵੰਸ਼ ਸਿੰਘ ਸਮੇਤ ਭਤੀਜੀ ਅਮਨਦੀਪ ਕੌਰ ਦੇ ਵਿਆਹ ‘ਚ ਸ਼ਾਮਲ ਹੋਣ ਲਈ ਆਇਆ ਸੀ। ਜਿਸ ਤੋਂ ਬਾਅਦ ਦੇਰ ਰਾਤ ਪਟਿਆਲਾ ਆਪਣੀ ਕਾਰ ‘ਚ ਵਾਪਸ ਘਰ ਜਾ ਰਿਹਾ ਸੀ।
ਉਦੋਂ ਹੀ ਤਿੰਨੇ ਲੋਕ (ਪਿਓ ਤੇ ਦੋ ਪੁੱਤ) ਟੋਲ ਪਲਾਜ਼ਾ ‘ਤੇ ਫਾਸਟੈਗ ਰੀਚਾਰਜ ਕਰਵਾਉਣ ਲਈ ਆਪਣੀ ਕਾਰ ਤੋਂ ਹੇਠਾਂ ਉਤਰੇ। ਇਸ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਤਿੰਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਪਿਤਾ ਸਮੇਤ ਦੋ ਪੁੱਤਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਦੋਂ ਇਸ ਦੀ ਜਾਣਕਾਰੀ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਿਲੀ ਤਾਂ ਉਥੇ ਹਫੜਾ-ਦਫੜੀ ਮਚ ਗਈ।ਉਧਰ, ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਟਰੱਕ ਨੂੰ ਕਬਜ਼ੇ ‘ਚ ਲੈ ਕੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!