Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
28
ਇਲਾਜ ਕਰਵਾਉਣ ਗਈ ਪਹਿਲਾਂ ਤੋਂ ਹੀ ਬਿਮਾਰ 15 ਸਾਲ ਦੀ ਨਾਬਾਲਿਗ ਕੁੜੀ ਨਾਲ ਡਾਕਟਰ ਨੇ ਕੀਤਾ ਬਲਾਤਕਾਰ
Latest News
National
Punjab
ਇਲਾਜ ਕਰਵਾਉਣ ਗਈ ਪਹਿਲਾਂ ਤੋਂ ਹੀ ਬਿਮਾਰ 15 ਸਾਲ ਦੀ ਨਾਬਾਲਿਗ ਕੁੜੀ ਨਾਲ ਡਾਕਟਰ ਨੇ ਕੀਤਾ ਬਲਾਤਕਾਰ
June 28, 2023
Voice of Punjab
ਇਲਾਜ ਕਰਵਾਉਣ ਗਈ ਪਹਿਲਾਂ ਤੋਂ ਹੀ ਬਿਮਾਰ 15 ਸਾਲ ਦੀ ਨਾਬਾਲਿਗ ਕੁੜੀ ਨਾਲ ਡਾਕਟਰ ਨੇ ਕੀਤਾ ਬਲਾਤਕਾਰ
ਵੀਓਪੀ ਬਿਊਰੋ – ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਕਲੀਨਿਕ ਵਿੱਚ 15 ਸਾਲਾ ਨਾਬਾਲਗ ਲੜਕੀ ਨਾਲ ਡਾਕਟਰ ਨੇ ਬਲਾਤਕਾਰ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੀੜਤਾ ਜੀਰਾ ਦੇ ਹਸਪਤਾਲ ‘ਚ ਦਾਖਲ ਹੈ। ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਬੁੱਧਵਾਰ ਨੂੰ ਪੀੜਤਾ ਦੇ ਬਿਆਨਾਂ ‘ਤੇ ਦੋਸ਼ੀ ਡਾਕਟਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਡਾਕਟਰ ਫਰਾਰ ਹੈ।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਿਮਾਰ ਹੈ। ਪਿੰਡ ਵਿੱਚ ਖੁੱਲ੍ਹੇ ਕਲੀਨਿਕ ਦੇ ਡਾਕਟਰ ਨੂੰ ਘਰ ਬੁਲਾਇਆ ਗਿਆ ਅਤੇ ਉਸ ਨੇ ਘਰ ਆ ਕੇ ਉਸ ’ਤੇ ਗੁਲੂਕੋਜ਼ ਦੀ ਬੋਤਲ ਲਾ ਦਿੱਤੀ ਅਤੇ ਉਸ ਨੂੰ ਕਲੀਨਿਕ ’ਤੇ ਆ ਕੇ ਦਵਾਈ ਲੈਣ ਲਈ ਕਿਹਾ। ਘਰ ਵਿੱਚ ਕੋਈ ਮੈਂਬਰ ਨਹੀਂ ਸੀ। ਉਹ ਡਾਕਟਰ ਤੋਂ ਦਵਾਈ ਲੈਣ ਲਈ ਇਕੱਲੀ ਹੀ ਕਲੀਨਿਕ ਗਈ ਸੀ। ਚੈੱਕਅਪ ਤੋਂ ਬਾਅਦ ਦਵਾਈ ਦਿੱਤੀ। ਜਦੋਂ ਉਹ ਕਲੀਨਿਕ ਤੋਂ ਉੱਠ ਕੇ ਵਾਪਸ ਪਰਤਣ ਲੱਗੀ ਤਾਂ ਡਾਕਟਰ ਨੇ ਉਸਦੀ ਬਾਂਹ ਫੜੀ ਅਤੇ ਉਸਨੂੰ ਅੰਦਰ ਕੈਬਿਨ ਵਿੱਚ ਲੈ ਗਿਆ। ਜਿੱਥੇ ਉਸ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਏ ਗਏ।
ਡਾਕਟਰ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸ ਨੂੰ ਮਾਰ ਦੇਵੇਗਾ। ਉਸ ਨੇ ਘਰ ਆ ਕੇ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਪੁਲਿਸ ਨੂੰ ਸ਼ਿਕਾਇਤ ਦਿੱਤੀ। ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਪੀੜਤ ਨੂੰ ਜ਼ੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਪੁਲਿਸ ਨੇ ਮੁਲਜ਼ਮ ਡਾਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਡਾਕਟਰ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
Post navigation
AAP ਆਗੂ ਧੀ ਦੀ ਉਮਰ ਦੀ ਕੁੜੀ ਨਾਲ ਮਨਾ ਰਿਹਾ ਸੀ ਰੰਗਰਲੀਆਂ ਤਾਂ ਉੱਪਰੋ ਆ ਗਈ ਪਤਨੀ, ਵੀਡੀਓ ਹੋਈ ਵਾਇਰਲ ਤਾਂ ਲੋਕੀ ਕਹਿੰਦੇ- ਬਦਲਾਅ
ਪੰਜਾਬ ‘ਚ 2 ਦਿਨ ਬਾਅਦ ਲੱਗੇਗੀ ਮਾਨਸੂਨ ਦੀ ਝੜੀ, ਸ਼ਿਮਲਾ ਵਿੱਚ ਹੋਈ ਰਿਕਾਰਡ ਬਾਰਿਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us