ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਰੋਡ ਸ਼ੋਅ ਉਤੇ 925 ਸਰਕਾਰੀ ਬੱਸਾਂ ਦੀ ਕੀਤੀ ਵਰਤੋਂ, ਖਰਚੇ 1.13 ਕਰੋੜ ਰੁਪਏ, ਬਾਜਵਾ ਨੇ ਕੈਗ ਨੂੰ ਪੱਤਰ ਲਿਖ ਕੀਤਾ ਖੁਲਾਸਾ, ਆਡਿਟ ਦੀ ਮੰਗ

ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਰੋਡ ਸ਼ੋਅ ਉਤੇ 925 ਸਰਕਾਰੀ ਬੱਸਾਂ ਦੀ ਕੀਤੀ ਵਰਤੋਂ, ਖਰਚੇ 1.13 ਕਰੋੜ ਰੁਪਏ, ਬਾਜਵਾ ਨੇ ਕੈਗ ਨੂੰ ਪੱਤਰ ਲਿਖ ਕੀਤਾ ਖੁਲਾਸਾ, ਆਡਿਟ ਦੀ ਮੰਗ


ਵੀਓਪੀ ਬਿਊਰੋ, ਚੰਡੀਗੜ੍ਹ-ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਆਪ ਦੇ ਰੋਡ ਸ਼ੋਅ ਦੇ ਖਰਚ ‘ਤੇ ਸਵਾਲ ਉਠਾਇਆ ਹੈ। ਉਨ੍ਹਾਂ ਪੰਜਾਬ ਦੇ ਪ੍ਰਿੰਸੀਪਲ ਅਕਾਊਂਟੈਂਟ ਜਨਰਲ (ਆਡਿਟ) ਨੂੰ ਪੱਤਰ ਲਿਖ ਕੇ ਇਸ ਖਰਚੇ ਦਾ ਵਿਸ਼ੇਸ਼ ਆਡਿਟ ਕੀਤੇ ਜਾਣ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਨੇ ਇਹ ਰੋਡ ਸ਼ੋਅ ਚੋਣਾਂ ਜਿੱਤਣ ਤੋਂ ਬਾਅਦ ਮਾਰਚ ਮਹੀਨੇ ਅੰਮ੍ਰਿਤਸਰ ‘ਚ ਕੀਤਾ ਸੀ।


ਪ੍ਰਤਾਪ ਬਾਜਵਾ ਨੇ ਕਿਹਾ ਕਿ ਇਸ ਮਾਮਲੇ ਦਾ ਸਬੰਧ ਚੋਣ ਜ਼ਾਬਤੇ ਨਾਲ ਹੈ, ਜਿਸ ਦੀ ਮਿਆਦ 12 ਮਾਰਚ 2022 ਨੂੰ ਸ਼ਾਮ 5:30 ਵਜੇ ਸਮਾਪਤ ਹੋ ਗਈ ਸੀ। ਇਸ ਲਈ ਮਿਤੀ 11 ਮਾਰਚ 2022 ਦਾ ਸਰਕਾਰੀ ਪੱਤਰ ਵਿਹਾਰ ਆਮ ਆਦਮੀ ਪਾਰਟੀ ਦੇ ਮਿਤੀ 13 ਮਾਰਚ 2022 ਦੇ ਰੋਡ ਸ਼ੋਅ ਲਈ ਸਰਕਾਰੀ ਬੱਸਾਂ ਦੀ ਵਰਤੋੋਂ ਕਰਨ ਦੇ ਨਿਰਦੇਸ਼ ਦੇਣਾ, ਕਾਨੂੰਨੀ ਉਚਿਤਤਾ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ।

 

 

 


ਇਸ ਵਿੱਚ ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਦੀਆਂ ਬੱਸਾਂ ਰਾਹੀਂ ਆਮ ਆਦਮੀ ਦੇ ਸਮਰਥਕਾਂ ਨੂੰ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਸੀ। ਬਾਜਵਾ ਨੇ ਕਿਹਾ ਕਿ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਵੇਲੇ ਕੀਤੇ ਰੋਡ ਸ਼ੋਅ ਉਤੇ 1.13 ਕਰੋੜ ਰੁਪਏ ਖਰਚੇ ਗਏ। ਬਾਜਵਾ ਨੇ ਪੀਆਰਟੀਸੀ ਤੋਂ ਆਰਟੀਆਈ ਤਹਿਤ ਪ੍ਰਾਪਤ ਸੂਚਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਰੋਡ ਸ਼ੋਅ ਲਈ 925 ਬੱਸਾਂ ਦੀ ਵਰਤੋਂ ਕੀਤੀ ਗਈ।

error: Content is protected !!