ਬਾਗੇਸ਼ਵਰ ਧਾਮ ਜਾਣ ਉਤੇ ਮੁੜ ਵਿਵਾਦਾਂ ਵਿਚ ਘਿਰੇ ਇੰਦਰਜੀਤ ਨਿੱਕੂ, ਸੋਸ਼ਲ ਮੀਡੀਆ ਉਤੇ ਹੋ ਰਿਹੈ ਵਿਰੋਧ, ਯੂਜ਼ਰ ਨੇ ਕਿਹਾ…ਲੱਖ ਦੀ ਲਾਹਨਤ ਆ…ਸ਼੍ਰੋਮਣੀ ਕਮੇਟੀ ਵੀ ਹੋਈ ਖਫ਼ਾ

ਬਾਗੇਸ਼ਵਰ ਧਾਮ ਜਾਣ ਉਤੇ ਮੁੜ ਵਿਵਾਦਾਂ ਵਿਚ ਘਿਰੇ ਇੰਦਰਜੀਤ ਨਿੱਕੂ, ਸੋਸ਼ਲ ਮੀਡੀਆ ਉਤੇ ਹੋ ਰਿਹੈ ਵਿਰੋਧ, ਯੂਜ਼ਰ ਨੇ ਕਿਹਾ…ਲੱਖ ਦੀ ਲਾਹਨਤ ਆ…ਸ਼੍ਰੋਮਣੀ ਕਮੇਟੀ ਵੀ ਹੋਈ ਖਫ਼ਾ


ਵੀਓਪੀ ਬਿਊਰੋ, ਨੈਸ਼ਨਲ- ਬਾਬਾ ਬਾਗੇਸ਼ਵਰ ਧਾਮ ਜਾ ਕੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਦਾ ਸੋਸ਼ਲ ਮੀਡੀਆ ਉਪਰ ਕਾਫੀ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਵੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ‘ਤੇ ਨਾਰਾਜ਼ਗੀ ਜਤਾਈ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਕਿਸੇ ਧਰਮ ਨੂੰ ਨਿਸ਼ਾਨਾ ਬਣਾ ਕੇ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਇਹ ਸਪੱਸ਼ਟ ਕਰਦੇ ਹਨ ਕਿ ਨਿੱਕੂ ਸਿੱਖ ਧਰਮ ਦਾ ਨੁਮਾਇੰਦਾ ਨਹੀਂ। ਸਾਰੇ ਧਰਮ ਇੱਕੋ ਜਿਹੇ ਨਹੀਂ ਹੋ ਸਕਦੇ। ਸਿੱਖ ਧਰਮ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਗੱਲ ਕਹੀ ਗਈ ਹੈ। ਇੱਥੇ ਨਿੱਕੂ ਨੇ ਇਸ ਦੌਰਾਨ ਸ਼ਾਸਤਰੀ ਨੂੰ ਕਿਹਾ ਕਿ ਉਹ ਸਮੁੱਚੇ ਸਿੱਖ ਭਾਈਚਾਰੇ ਦੀ ਤਰਫੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ।


ਦਰਅਸਲ, ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਫਿਰ ਤੋਂ ਬਾਬਾ ਬਾਗੇਸ਼ਵਰ ਧਾਮ ਜਾਣਾ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ। ਕਲਾਕਾਰ ਨੂੰ ਸੋਸ਼ਲ ਮੀਡੀਆ ਉੱਪਰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਨਿੱਕੂ ਦੀ ਪੋਸਟ ਉੱਪਰ ਇੱਕ ਯੂਜ਼ਰ ਨੇ ਕੁਮੈਂਟ ਕਰ ਲਿਖਿਆ, @inderjitnikku ਤੇਗ ਮਲ ਨੇ 14 ਸਾਲ ਦੀ ਉਮਰ ਚ ਜੰਗ ਲੜੀ, ਏਹ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਨਾਮ ਬਦਲ ਕੇ (9 ਵੇਂ ਗੁਰੂ) ਤੇਗ ਬਹਾਦਰ ਰੱਖ ਦਿੱਤਾ। ਖੂਨ ਖਰਾਬਾ ਦੇਖ ਕੇ ਗੁਰੂ ਤੇਗ ਬਹਾਦਰ ਜੀ ਨੇ ਲੜਨਾ ਛੱਡ ਦਿੱਤਾ। ਸ਼ਹੀਦੀ ਦਿੱਤੀ (ਕਿਰਪਾਨ ਨਹੀਂ ਚੁੱਕੀ), ਲੱਖ ਦੀ ਲਾਹਨਤ ਆ ਨਿੱਕੂ ਉਤੇ। ਉਹ ਪੱਗ ਨੂੰ ਟੋਪੀ ਕਹਿ ਰਿਹਾ, ਇਤਿਹਾਸ ਵੀ ਗ਼ਲਤ ਦੱਸ ਰਿਹਾ। ਬਰਾਬਰਤਾ ਤਾਂ ਗੁਰੂ ਘਰ ਵੀ ਮਿਲਦੀ ਆ। ਲਾਹਨਤ ਆ ਨਿੱਕੂ ਤੇ। 🙏🙏…
ਇੱਕ ਹੋਰ ਯੂਜ਼ਰ ਨੇ ਇਸ ਵੀਡੀਓ ਦੀ ਨਿੰਦਾ ਕਰਦੇ ਹੋਏ ਕਿਹਾ ਨਿੱਕੂ ਵੀਰੇ, ਤੈਨੂੰ ਮੋਹਰੇ ਵਜੋਂ ਵਰਤਿਆ ਜਾ ਰਿਹਾ ….. ਹਿੰਦੂ ਰਾਸ਼ਟਰ ਬਣਾਉਣ ਚ, ਫਤਹਿ ਬਲਾਉਣ ਨਾਲ ਓਹਦਾ ਕੁਝ ਘਟਨਾ ਨੀ, ਤੂੰ ਸਿੱਖਾਂ ਨੂੰ ਗਲਤ ਪਾਸੇ ਧੱਕ ਰਿਹਾਂ…


ਦਰਅਸਲ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਬਾਰੇ ਲਿਖਿਆ- “ਮੈਂ ਹਮੇਸ਼ਾ ਆਪਣੇ ਸਿੱਖ ਧਰਮ ਦਾ ਸਤਿਕਾਰ ਕੀਤਾ ਹੈ ਤੇ ਕਰਦਾ ਰਹਾਂਗਾ।” ਮੇਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮੇਰੇ ਗੁਰੂ ਸਾਹਿਬ ਸਭ ਤੋਂ ਉੱਪਰ ਹਨ। ਹਾਲਾਂਕਿ ਬਾਬੇ ਦੇ ਸਾਹਮਣੇ ਬੋਲਦਿਆਂ ਨਿੱਕੂ ਨੇ ਕਿਹਾ ਕਿ ਜੋ ਲੋਕ ਮੇਰਾ ਵਿਰੋਧ ਕਰਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਗੇਸ਼ਵਰ ਧਾਮ ‘ਚ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ।

error: Content is protected !!