ਮੀਂਹ ਕਾਰਨ ਪੰਜਾਬ ਵਿਚ ਹੜ੍ਹ ਜਿਹੇ ਹਾਲਾਤ, ਇਨ੍ਹਾਂ ਜ਼ਿਲ੍ਹਿਆਂ ਲਈ ਸਥਿਤੀ ਖ਼ਤਰਨਾਕ, ਦਰਿਆਵਾਂ ਕੰਢਿਓਂ ਲੋਕਾਂ ਛੱਡੇ ਘਰ, ਬਿਜਲੀ ਸਪਲਾਈ ਠੱਪ, ਸਰਕਾਰ ਨੇ ਸੱਦ ਲਈ ਮੀਟਿੰਗ

ਮੀਂਹ ਕਾਰਨ ਪੰਜਾਬ ਵਿਚ ਹੜ੍ਹ ਜਿਹੇ ਹਾਲਾਤ, ਇਨ੍ਹਾਂ ਜ਼ਿਲ੍ਹਿਆਂ ਲਈ ਸਥਿਤੀ ਖ਼ਤਰਨਾਕ, ਦਰਿਆਵਾਂ ਕੰਢਿਓਂ ਲੋਕਾਂ ਛੱਡੇ ਘਰ, ਬਿਜਲੀ ਸਪਲਾਈ ਠੱਪ, ਸਰਕਾਰ ਨੇ ਸੱਦ ਲਈ ਮੀਟਿੰਗ


ਵੀਓਪੀ ਬਿਊਰੋ, ਚੰਡੀਗੜ੍ਹ- ਦੋ-ਤਿੰਨ ਦਿਨਾਂ ਤੋਂ ਪੰਜਾਬ ‘ਚ ਪਏ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਕਈ ਜ਼ਿਲ੍ਹਿਆਂ ‘ਚ ਸੜਕਾਂ ਪਾਣੀ ‘ਚ ਡੁੱਬ ਗਈਆਂ ਹਨ। ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਉਥੋਂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਫਸਲਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ। ਘੱਗਰ ਦਰਿਆ ਤੇ ਹੋਰ ਨਦੀਆਂ ਨਾਲਿਆਂ ਵਿਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚ ਗਿਆ ਹੈ। ਮੀਂਹ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਸਕੱਤਰ ਨੇ ਵੱਖਰੀ ਮੀਟਿੰਗ ਬੁਲਾਈ ਹੈ।
ਭਾਰੀ ਮੀਂਹ ਤੇ ਹੜ੍ਹਾਂ ਦੇ ਮੱਦੇਨਜ਼ਰ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਇਸ ਵਿਚ ਉਹ ਮੌਜੂਦਾ ਸਮੇਂ ਵਿੱਚ ਪੂਰੇ ਸੂਬੇ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਜਾਣਕਾਰੀ ਅਨੁਸਾਰ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੀ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।


ਪੰਜਾਬ ਦੇ ਫਤਿਹਗੜ੍ਹ ਸਾਹਿਬ, ਮੋਹਾਲੀ, ਰੋਪੜ, ਨਵਾਂ ਸ਼ਹਿਰ, ਪਟਿਆਲਾ ਤੇ ਸੰਗਰੂਰ ਆਦਿ ਵਿੱਚ ਹੜ੍ਹ ਆਏ ਹਨ। ਖਾਸ ਕਰਕੇ ਕੁਰਾਲੀ, ਖਰੜ, ਮੋਰਿੰਡਾ, ਰੋਪੜ ਆਦਿ ‘ਚ ਸੇਮ ਕਾਰਨ ਸਥਿਤੀ ਟਾਪੂ ਵਰਗੀ ਹੋ ਗਈ ਹੈ। ਇੰਨਾ ਹੀ ਨਹੀਂ ਕਈ ਇਲਾਕਿਆਂ ‘ਚ ਪਿਛਲੇ 2 ਦਿਨਾਂ ਤੋਂ ਬਿਜਲੀ ਨਹੀਂ ਆ ਰਹੀ, ਜਿਸ ਕਾਰਨ ਪੀਣ ਵਾਲੇ ਪਾਣੀ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਠੱਪ ਹੋ ਗਿਆ ਹੈ।
ਪਿੰਡਾਂ ਦੀ ਹਾਲਤ ਬਹੁਤ ਮਾੜੀ ਹੈ। ਸੇਮ ਨੂੰ ਦੇਖਦਿਆਂ ਲੋਕਾਂ ਨੇ ਖੁਦ ਹੀ ਕਈ ਥਾਵਾਂ ‘ਤੇ ਸੜਕਾਂ ਨੂੰ ਤੋੜ ਦਿੱਤਾ ਹੈ ਤਾਂ ਜੋ ਪਾਣੀ ਅੱਗੇ ਵਧ ਸਕੇ। ਇਹ ਸਥਿਤੀ ਪਟਿਆਲਾ ਤੇ ਸੰਗਰੂਰ ਲਈ ਕਾਫੀ ਖਤਰਨਾਕ ਦੱਸੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਦੋਵਾਂ ਜ਼ਿਲ੍ਹਾਂ ਨੂੰ ਪਾਰ ਕਰਨ ਵਾਲਾ ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ।

ਇਸ ਦੀਆਂ ਸਹਾਇਕ ਨਦੀਆਂ ਤੇ ਨਾਲੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹਨ। ਫਤਹਿਗੜ੍ਹ ਸਾਹਿਬ, ਮੋਹਾਲੀ ਵਰਗੇ ਇਲਾਕਿਆਂ ‘ਚੋਂ ਨਿਕਲਦਾ ਪਾਣੀ ਵੀ ਅੱਗੇ ਜਾ ਕੇ ਘੱਗਰ ਵਿਚ ਜਾ ਡਿੱਗਦਾ ਹੈ, ਯਾਨੀ ਕਿ ਜਦੋਂ ਤਕ ਇਹ ਦਰਿਆ ਪਟਿਆਲਾ ਤੇ ਸੰਗਰੂਰ ਨੇੜੇ ਪਹੁੰਚੇਗਾ, ਉਦੋਂ ਤਕ ਇਸ ਵਿਚ ਬਹੁਤ ਸਾਰਾ ਪਾਣੀ ਹੋ ਜਾਵੇਗਾ ਅਤੇ ਇਸ ਦੀ ਸਥਿਤੀ ਵਿਚ ਹੋ ਜਾਵੇਗਾ। ਕਾਫੀ ਨੁਕਸਾਨ ਪਹੁੰਚਾਉਣ ਦੀ ਸਥਿਤੀ ‘ਚ ਹੋਵੇਗੀ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਜ਼ਿਲ੍ਹਿਆਂ ‘ਚ ਫ਼ੌਜ ਨੂੰ ਵੀ ਅਲਰਟ ਰਹਿਣ ਨੂੰ ਕਿਹਾ ਹੋਇਆ ਹੈ। ਉਧਰ ਕਈ ਜ਼ਿਲ੍ਹਿਆਂ ਵਿਚ ਸਕੂਲਾਂ ਵਿਚ ਛੁਟੀ ਕਰ ਦਿੱਤੀ ਗਈ ਹੈ।

error: Content is protected !!