Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
10
ਸਮੇਂ ਸਿਰ ਪੈਨਸ਼ਨ ਸੰਬੰਧੀ ਕੇਸ ਹੈੱਡਕੁਆਟਰ ਭੇਜਣ ਦੇ ਅਧਿਕਾਰੀਆਂ ਨੂੰ ਨਿਰਦੇਸ਼
Latest News
Punjab
ਸਮੇਂ ਸਿਰ ਪੈਨਸ਼ਨ ਸੰਬੰਧੀ ਕੇਸ ਹੈੱਡਕੁਆਟਰ ਭੇਜਣ ਦੇ ਅਧਿਕਾਰੀਆਂ ਨੂੰ ਨਿਰਦੇਸ਼
July 10, 2023
Voice of Punjab
ਸਮੇਂ ਸਿਰ ਪੈਨਸ਼ਨ ਸੰਬੰਧੀ ਕੇਸ ਹੈੱਡਕੁਆਟਰ ਭੇਜਣ ਦੇ ਅਧਿਕਾਰੀਆਂ ਨੂੰ ਨਿਰਦੇਸ਼
ਜਲੰਧਰ (ਵੀਓਪੀ ਬਿਊਰੋ) ਪੈਨਸ਼ਨਾਂ ਸਬੰਧੀ ਫਾਈਲਾਂ ਪੂਰੀਆਂ ਨਾ ਹੋਣ ਕਰਕੇ ਸੇਵਾਮੁਕਤ ਮੁਲਾਜ਼ਮਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਪੀਐਸਪੀਸੀਐਲ ਦੇ ਸਬੰਧਤ ਅਫਸਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਅੱਜ ਪੀਐੱਸਪੀਸੀਐਲ ਪਟਿਆਲਾ ਹੈੱਡ ਆਫਿਸ ਤੋਂ ਪੰਜ ਮੈਂਬਰੀ ਇਕ ਟੀਮ ਜਲੰਧਰ ਸਥਿਤ ਸ਼ਕਤੀ ਸਦਨ ਪਹੁੰਚੀ, ਜਿਥੇ ਕਰੀਬ 21 ਡਵੀਜ਼ਨਾਂ ਨਾਲ ਸੰਬੰਧਤ ਸੁਪਰਡੰਟ ਅਤੇ ਅਕਾਊਂਟੈਂਟ ਪੈਨਸ਼ਨ ਸੰਬੰਧੀ ਕੇਸਾਂ ਦੀਆਂ ਫਾਈਲਾਂ ਨਾਲ ਪਹੁੰਚੇ ਸਨ।
ਜਿਕਰਯੋਗ ਹੈ ਕਿ ਡਿਪਟੀ ਚੀਫ਼ ਇੰਜੀਨੀਅਰ (ਟੈਕ ਟੂ ਡਾਇਰੈਕਟਰ ਐਡਮਿਨ) ਸੁਖਵਿੰਦਰ ਸਿੰਘ ਅਤੇ ਡਿਪਟੀ ਚੀਫ਼ ਇੰਜੀਨੀਅਰ (ਹੈੱਡਕੁਆਰਟ)ਡਿਪਟੀ ਚੀਫ ਇੰਜੀਨੀਅਰ ਬਲਵਿੰਦਰ ਪਾਲ, ਨਿਸ਼ੀ ਰਾਣੀ ਉਪ ਸਕੱਤਰ ਵੱਲੋਂ ਸ਼ੁਕਰਵਾਰ ਨੂੰ ਪੀਐਸਪੀਸੀਐਲ ਉੱਤਰੀ ਜ਼ੋਨ ਜਲੰਧਰ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸਦਾ ਉਦੇਸ਼ ਪੈਨਸ਼ਨਾਂ ਦੇ ਕੇਸਾਂ ਦੇ ਦਾ ਰਿਵਿਊ ਕਰਨਾ ਸੀ। ਇਹ ਮੀਟਿੰਗ ਸੀਐਮਡੀ ਪੀਐਸਪੀਸੀਐਲ ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਐਡਮਿਸਟ੍ਰੇਸ਼ਨ ਇੰਜੀਨੀਅਰ ਰਾਵਿੰਦਰ ਸਿੰਘ ਸੈਣੀ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਸੀ।
ਇਸ ਮੌਕੇ ਟੀਮ ਵੱਲੋਂ ਸੰਚਾਲਣ ਜਲੰਧਰ ਸਰਕਲ, ਨਵਾਂ ਸ਼ਹਿਰ ਸਰਕਲ, ਕਪਰੂਥਲਾ ਸਰਕਲ, ਹੁਸ਼ਿਆਰਪੁਰ ਸਰਕਲ,ਪੀ ਤੇ ਐੱਮ ਸਰਕਲ ਜਲੰਧਰ ਦੇ ਅਫਸਰਾਂ ਪਾਸੋਂ ਸਬੰਧਤ ਕੇਸਾਂ ਦੀ ਡੂੰਘਾਈ ਨਾਲ ਜਾਣਕਾਰੀ ਲਈ ਗਈ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।ਜਾਣਕਾਰੀ ਲਈ ਗਈ ਅਤੇ ਹਦਾਇਤਾਂ ਦਿੱਤੀਆਂ ਗਈਆਂ।
ਇਸ ਮੌਕੇ ਇੰਜ. ਸੁਖਵਿੰਦਰ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਪੀਐਸਪੀਸੀਐਲ ਦੇ ਪੈਨਸ਼ਨਰਾਂ ਨਾਲ ਜੁੜੇ ਜੁਲਾਈ 2022 ਤੋਂ ਜੂਨ 2023 ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਜੁਲਾਈ 2023 ਤੋਂ ਦਸੰਬਰ 2023 ਵਿਚਾਲੇ ਰਿਟਾਇਰ ਹੋ ਰਹੇ ਮੁਲਾਜ਼ਮਾਂ ਨਾਲ ਜੁੜੇ ਪੈਨਸ਼ਨ ਸੰਬੰਧੀ ਕੇਸਾਂ ਤੇ ਵਿਚਾਰ ਕੀਤਾ ਗਿਆ, ਤਾਂ ਜੋ ਉਨ੍ਹਾਂ ਨੂੰ ਆਪਣੇ ਰਿਟਾਇਰਮੇੰਟ ਸੰਬੰਧੀ ਲਾਭ ਸਮੇਂ ਸਿਰ ਮਿਲ ਸਕਣ। ਉਨ੍ਹਾਂ ਨੇ ਕਿਹਾ ਕਿ 31 ਦਸੰਬਰ 2023 ਤਕ ਲੱਗਭਗ 900 ਦੇ ਲੱਗਭਗ ਮੁਲਾਜ਼ਮ ਨੌਕਰੀ ਰਿਟਾਇਰ ਹੋ ਰਹੇ ਹਨ। ਏਸ ਤੋ ਇਲਾਵਾ 16/4/2010(ਜਦੋ ਤੋਂ ਕਾਰਪੋਰੇਸ਼ਨ ਬਨੀ) 31/12/22 ਤੱਕ ਦੇ 33 ਮ੍ਰਿਤਕ ਹੋਏ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਤੇ ਵਿਚਾਰ ਕੀਤਾ ਗਿਆ, ਜਿਨ੍ਹਾਂ ਵਿਚੌ 23 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇੰਜ. ਸੁਖਵਿੰਦਰ ਨੇ ਕਿਹਾ ਕਿ ਪੈਨਸ਼ਨਰਾਂ ਦੀ ਸੁਵਿਧਾ ਵਾਸਤੇ ਪੀਐੱਸਪੀਸੀਐੱਲ ਨੇ ‘ਪੈਨਸ਼ਨ ਹੈਲਪਲਾਈਨ, ਵੀ ਆਪਣੇ ਪੈਨਸ਼ਨਰਾਂ ਵਾਸਤੇ ਸਥਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੈਨਸ਼ਨ ਸੰਬੰਧੀ ਕੇਸਾਂ ਦਾ ਸਟੇਟਸ ਜਾਣਨ ਲਈ ਰਿਟਾਇਰ ਹੋ ਚੁੱਕੇ ਮੁਲਾਜ਼ਮ/ਮ੍ਰਿਤ ਮੁਲਾਜ਼ਮਾਂ ਦੇ ਬੱਚੇ ਤਹਿਸ਼ੁਦਾ ਫਾਰਮੈਟ ਹੇਠ ਹੈੱਲਪਲਾਈਨ ਮੋਬਾਇਲ ਨੰ. 9646115517 ਤੇ ਕਿਸੇ ਵੀ ਕੰਮਕਾਜੀ ਦਿਨ ਸਵੇਰੇ 7:30 ਵਜੇ ਤੋਂ ਦੁਪਿਹਰ 2 ਵਜੇ ਤੱਕ ਕਾਲ/ ਵ੍ਹੱਟਸਐਪ /ਐਸਐਮਐਸ ਕਰ ਸਕਦੇ ਹਨ, ਜਿਹੜਾ ਫਾਰਮੈਟ ਪੀਐੱਸਪੀਸੀਐੱਲ ਦੀ ਵੈੱਬਸਾਈਟ ਤੇ ਉਪਲੱਬਧ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਭਾਗ ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਸਟੇਟਸ ਰਿਪੋਰਟ ਵੀ ਦੇਖੀ, ਤਾਂ ਜੋ ਇਨ੍ਹਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾ ਸਕੇ। ਮੀਟਿੰਗ ਦੌਰਾਨ ਡਿਵੀਜ਼ਨਲ ਸੁਪਰਇੰਟੈਂਡੈਂਟਸ, ਸਰਕਲ ਸੁਪਰਡੈਂਟਸ ਅਤੇ ਅਕਾਊਂਟੈਂਟਸ ਮੌਜੂਦ ਰਹੇ।
Post navigation
ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ,
ਟਮਾਟਰ ਦੀ ਮਾਰ ਤੋਂ ਪਰੇਸ਼ਾਨ ਲੋਕ… ਕੀਮਤ ਪਹੁੰਚੀ 250 ਰੁਪਏ ਪ੍ਰਤੀ ਕਿੱਲੋ ਤੱਕ, ਦਾਲ-ਸਬਜ਼ੀ ਹੋਈ ਬੇ-ਸੁਆਦੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us